ਨਗਰ ਕੌਂਸਲ ਬਰਨਾਲਾ ਈ.ਓ ਸ਼੍ਰੀ ਸੁਨੀਲ ਦੱਤ ਵਰਮਾ ਦੀ ਰਹਿਨੁਮਾਈ ਹੇਠ ਪੀ.ਜੀ. ਆਈ. ਦੇ ਸਕੂਲ ਆਫ ਪਬਲਿਕ ਹੈਲਥ ਕਮਿਊਨਿਟੀ ਮੈਡੀਸਿਨ ਟੀਮ ਵਲੋਂ ਨਿਰਮਾਣ ਅਤੇ ਸਿਖਲਾਈ ਵਰਕਸ਼ਾਪ ਕੈਂਪ ਲਗਾਇਆ ਗਿਆ

 ਨਗਰ ਕੌਂਸਲ ਬਰਨਾਲਾ ਈ.ਓ ਸ਼੍ਰੀ ਸੁਨੀਲ ਦੱਤ ਵਰਮਾ ਦੀ ਰਹਿਨੁਮਾਈ ਹੇਠ ਪੀ.ਜੀ. ਆਈ. ਦੇ ਸਕੂਲ ਆਫ ਪਬਲਿਕ ਹੈਲਥ ਕਮਿਊਨਿਟੀ ਮੈਡੀਸਿਨ ਟੀਮ ਵਲੋਂ ਨਿਰਮਾਣ ਅਤੇ ਸਿਖਲਾਈ ਵਰਕਸ਼ਾਪ ਕੈਂਪ ਲਗਾਇਆ ਗਿਆ


ਬਰਨਾਲਾ,2,ਫਰਵਰੀ,/ਕਰਨਪ੍ਰੀਤ ਕਰਨ 

- ਨਗਰ ਕੌਂਸਲ ਬਰਨਾਲਾ ਵਲੋਂ ਰਜਿਸਟਰਡ ਕੀਤੇ ਗਏ ਰੇਹੜੀ ਫੜੀ ਵਾਲਿਆਂ ਨੂੰ ਪੰਜਾਬ ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਸਹੂਲਤਾਂ ਅਧੀਨ ਅੱਜ ਨਗਰ ਕੌਂਸਲ ਬਰਨਾਲਾ ਵਿਖੇ ਸ਼੍ਰੀ ਸੁਨੀਲ ਦੱਤ ਵਰਮਾ ਕਾਰਜ ਸਾਧਕ ਅਫਸਰ ਦੀ ਰਹਿਨੁਮਾਈ ਹੇਠ ਪੀ. ਜੀ. ਆਈ. ਦੇ ਸਕੂਲ ਆਫ ਪਬਲਿਕ ਹੈਲਥ ਕਮਿਊਨਿਟੀ ਮੈਡੀਸਿਨ  ਵਿਭਾਗ ਦੀ ਟੀਮ ਵਲੋਂ ਰੇਹੜੀ ਫੜੀ ਵਾਲਿਆਂ ਲਈ ਸਮਰੱਥਾ  ਨਿਰਮਾਣ ਅਤੇ ਸਿਖਲਾਈ ਵਰਕਸ਼ਾਪ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ 160 ਦੇ ਕਰੀਬ ਸਟ੍ਰੀਟ ਵੈਂਡਰਜ ਨੇ ਭਾਗ  ਲਿਆ ਇਸ ਦੌਰਾਨ ਮੁਫ਼ਤ ਸਾਫ ਸਫਾਈ ਲਈ ਕਿੱਟਾਂ ਅਤੇ ਕੈਂਪ ਵਿੱਚ ਭਾਗ ਲੈਣ ਵਾਲੇ ਸਟਰੀਟ ਵੈਂਡਰਜ ਨੂੰ ਸਿਖਲਾਈ ਸਰਟੀਫਿਕੇਟ ਵੰਡੇ ਗਏ ਪੀ. ਜੀ. ਆਈ. ਐਮ. ਇ. ਆਰ. ਚੰਡੀਗੜ੍ਹ  ਪ੍ਰੋਗਰਾਮ ਮੈਨੇਜਰ ਅਤੇ ਡਾਈਟੀਸੀਅਨ ਮੈਡਮ ਕਮਲਪ੍ਰੀਤ ਕੌਰ ਚਹਿਲ ਨੇ ਦੱਸਿਆ ਕਿ ਸਬੰਧਤ ਵਿਭਾਗ ਵਲੋਂ ਪਿਛਲੇ ਇੱਕ ਸਾਲ ਤੋਂ ਰੇਹੜੀ ਫੜੀ ਵਾਲਿਆਂ ਨੂੰ ਜਾਗਰੁਕ ਕਰਨ ਲਈ ਸਿਖਲਾਈ ਵਰਕਸ਼ਾਪ ਪੂਰੇ ਪੰਜਾਬ ਵਿਚ ਲਗਾਈਆਂ ਜਾ ਰਹੀਆਂ ਹਨ ਇਹਨਾਂ ਵਰਕਸ਼ਾਪਾਂ ਤਹਿਤ ਅੱਜ ਬਰਨਾਲਾ ਵਿਖੇ ਫਲ ਫਰੂਟ ,ਸਬਜ਼ੀਆਂ ,ਫਾਸਟ ਫ਼ੂਡ ,ਅਤੇ ਹੋਰ ਖਾਣ ਪੀਣ ਦੇ ਸਾਮਾਨ ਵੇਚਣ ਵਾਲੇ ਰੇਹੜੀ ਫੜੀ ਵਾਲਿਆਂ ਨੂੰ ਆਪਣੇ ਕੰਮ ਨੂੰ ਹੋਰ ਬੇਹਤਰ ਬਣਾਉਣ ਲਈ ਅਤੇ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਅਤੇ ਆਸ ਪਾਸ ਸਫਾਈ ਰੱਖਣ ਨਾਲ ਹੋਣ ਵਾਲੇ ਫਾਇਦੇ ਬਾਰੇ ਜਾਣਕਾਰੀ ਦਿਤੀ ਇਸ ਤੋਂ ਇਲਾਵਾ ਸ਼੍ਰੀ ਸ਼ੁਭਮ ਬਾਂਸਲ ਸਿੱਟੀ ਮਿਸ਼ਨ ਮੈਨੇਜਰ ਅਤੇ ਸ਼੍ਰੀ ਗੁਰਮੀਤ ਸਿੰਘ ਸਿਟੀ ਮਿਸ਼ਨ ਮੈਨੇਜਰ (ਕਮਰਚਾਰੀ ਦਫਤਰ ਏ.ਡੀ.ਸੀ. ਯੂ.ਡੀ. ਬਰਨਾਲਾ) ਵਲੋਂ ਵੀ ਰੇਹੜੀ ਫੜੀ ਵਾਲਿਆਂ ਲਈ ਚਲ ਰਹੀ ਪੀ ਐਮ ਸਵੈਨਿਧਿ ਸਕੀਮ ਅਤੇ ਡੇ ਨੁਲਮ ਯੋਜਨਾ ਤਹਿਤ ਚਲ ਰਹੀਆਂ  ਹੋਰ ਵੱਖ ਵੱਖ ਭਲਾਈ ਸਕੀਮਾਂ ਬਾਰੇ ਵੀ  ਦੱਸਿਆ ਗਿਆ ਅਤੇ ਓਹਨਾ ਵਲੋਂ ਇਹ ਵੀ ਦੱਸਿਆ ਗਿਆ ਕਿ ਸਰਕਾਰ ਵਲੋਂ ਜੋ ਵੀ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਓਹਨਾ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਓਹਨਾ ਸਕੀਮਾਂ ਵਿਚ ਰਜਿਸਟਰੇਸ਼ਨ ਕਰਵਾਉਣਾ ਜਰੂਰੀ ਹੈ ਜੇਕਰ ਤੁਸੀਂ ਇਹਨਾਂ ਸਕੀਮਾਂ ਵਿੱਚ ਰਜਿਸਟਰੇਸ਼ਨ ਨਹੀਂ ਕਰਵਾਉਂਦੇ ਤਾ ਇਹਨਾਂ ਸਕੀਮਾਂ ਤੋਂ ਅਧੂਰੇ ਰਹਿ ਸਕਦੇ ਹੋ. ਇਸ ਤੋਂ ਇਲਾਵਾ ਅਨਿੱਲ ਸਿੰਗਲਾ ਸਟ੍ਰੀਟ ਵੈਂਡਰ ਕਲਰਕ, ਨਗਰ ਕੌਂਸਲ ਬਰਨਾਲਾ, ਗੁਰਪ੍ਰੀਤ ਸਿੰਘ ਕੰਪਿਊਟਰ ਓਪਰੇਟਰ ਤੋਂ ਇਲਾਵਾ ਨਗਰ ਕੌਂਸਲ ਬਰਨਾਲਾ ਦੇ ਕਈ ਹੋਰ ਅਧਿਕਾਰੀ ਤੇ ਕਰਮਚਾਰੀ ਹਾਜਰ ਆਏ ਸਨ ਅਤੇ ਸਵੱਛ ਭਾਰਤ ਮਿਸ਼ਨ ਅਧੀਨ ਕੰਮ ਕਰਦੇ ਮੋਟੀਵੇਟਰ ਨਿਸ਼ਾ, ਜਯੋਤੀ, ਅਮਨਦੀਪ, ਜਸਵਿੰਦਰ ਹਾਜਰ ਆਏ ਸਨ ਲੀਡ ਬੈਂਕ ਬਰਾਂਚ ਬਰਨਾਲਾ ਵੱਲੋਂ ਸ਼੍ਰੀ ਸਤੀਸ਼ ਸਿੰਗਲਾ ਵੀ ਹਾਜਰ ਆਏ ਸਨ ਜਿਨ੍ਹਾਂ ਵਲੋਂ ਰੇਹੜੀ ਫੜੀ ਵਾਲਿਆਂ ਨੂੰ ਬੈਂਕ ਵਿਚ ਚਲ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ।ਇਸ ਮੌਕੇ ਅਨਿੱਲ ਕੁਮਾਰ ਡੀਲਿੰਗ ਕਲਰਕ ਸਟਰੀਟ ਵੈਂਡਰਜ ਅਤੇ ਸ਼ੁਭਮ ਬਾਂਸਲ ਸਹਿਰੀ ਮਿਸ਼ਨ ਮਨੇਜਰ, ਗੁਰਮੀਤ ਸਿੰਘ ਸਹਿਰੀ ਮਿਸ਼ਨ ਮੈਨੇਜਰ ਬਰਾਂਚ ਨਗਰ ਕੌਂਸਲ ਬਰਨਾਲਾ ਹਾਜਿਰ ਸਨ !

Post a Comment

0 Comments