ਨਗਰ ਸੁਧਾਰ ਟਰੱਸਟ ਬਰਨਾਲਾ ਦੇ ਸਫ਼ਾਈ ਕਰਮਚਾਰੀਆਂ ਨੇ ਤਨਖ਼ਾਹ ਨਾ ਮਿਲਣ ਕਾਰਨ ਕੀਤੀ ਨਾਹਰੇਬਾਜੀ

 ਨਗਰ ਸੁਧਾਰ ਟਰੱਸਟ ਬਰਨਾਲਾ ਦੇ ਸਫ਼ਾਈ ਕਰਮਚਾਰੀਆਂ ਨੇ ਤਨਖ਼ਾਹ ਨਾ ਮਿਲਣ ਕਾਰਨ ਕੀਤੀ ਨਾਹਰੇਬਾਜੀ

ਜਲਦ ਸਫਾਈ ਕਰਮਚਾਰੀਆਂ ਦਾ ਮਸਲਾ ਹੋਵੇਗਾ ਹੱਲ -ਈ.ਓ ਨੀਰੂ ਬਾਲਾ


ਬਰਨਾਲਾ,23,ਫਰਵਰੀ /ਕਰਨਪ੍ਰੀਤ ਕਰਨ
/-ਬਰਨਾਲਾ ਨਗਰ ਸੁਧਾਰ ਟਰੱਸਟ ਅਧੀਨ ਠੇਕੇਦਾਰੀ ਸਿਸਟਮ ਚ ਕੰਮ ਕਰਦੇ  ਸਫ਼ਾਈ ਕਰਮਚਾਰੀਆਂ ਨੇ ਤਨਖ਼ਾਹ ਨਾ ਮਿਲਣ ਕਾਰਨ ਨਗਰ ਸੁਧਾਰ ਟਰੱਸਟ ਦੇ ਗੇਟ ਤੇ ਜੰਮ ਕੇ  ਨਾਹਰੇਬਾਜੀ ਕੀਤੀ ! ਮੀਡਿਆ ਨਾਲ ਗੱਲ ਕਰਦਿਆਂ ਸਫ਼ਾਈ ਸੇਵਕਾਂ  ਕਰਮਚਾਰੀਆਂ ਚ ਅਕਸ਼ੇ ਕੁਮਾਰ ਆਸ਼ਾ ਰਾਮ ,ਅਕਾਸ਼  ਅਜੇ ਕੁਮਾਰ ਸ਼ੀਲਾ ਰਾਣੀ ਵਿੱਕੀ ਰਾਣੀ ,ਰਾਕੇਸ਼ ਕੁਮਾਰ ਸਰੋਜ ਰਾਣੀ  ਨੇ ਕਿਹਾ ਕਿ ਸਾਨੂੰ ਜਨਵਰੀ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਗਈ ਅਤੇ ਨਾ ਹੀ ਅਗਸਤ 2022  ਤੋਂ ਬਣਦਾ  ਪੀ ਐੱਫ ਭਰਿਆ ਗਿਆ ਹੈ ਜਿਸ ਕਾਰਨ ਸਾਡੇ ਗਰੀਬਾਂ ਦੇ ਚੁੱਲ੍ਹੇ ਠੰਡੇ ਹਨ ! ਉਹਨਾਂ ਸਰੇਆਮ ਐਕਸੀਅਨ ਲੈਵਲ ਦੇ ਅਧਿਕਾਰੀ ਤੇ ਇਲਜਾਮ ਲਾਉਂਦੀਆਂ ਕਿਹਾ ਕਿ ਅਧਕਾਰੀ ਵਲੋਂ ਸਫਾਈ ਸੇਵਕਾਂ ਨੂੰ ਧਰਨਾ ਨਾਂ ਲਗਾਉਣ ਦੀ ਦਿੱਤੀ ਗਈ ਕਥਿਤ ਧਮਕੀ ਦਾ ਖ਼ਮਿਆਜਾ ਮਜੂਦਾ ਕਾਰਜ ਸਾਧਕ ਅਫਸਰ ਤੇ ਟਰੱਸਟ ਦੀ ਕਮਾਨ ਸੰਭਾਲ ਰਹੇ ਮੌਜੂਦਾ  ਡਿਪਟੀ ਕਮਿਸਨਰ ਤੇ ਵੱਡੇ ਅਧਿਕਾਰੀਆਂ ਦੇ ਗਲੇ ਦੀ ਹੱਡੀ ਬਣਦਾ ਨਜ਼ਰ ਆ ਰਿਹਾ ਹੈਂ। ਇਹ ਵੀ ਪਤਾ ਲੱਗਿਆ ਹੈ ਕਿ ਇਹ ਅਧਿਕਾਰੀ ਕੋਲ ਫੁਲ ਟਾਈਮ ਚਾਰਜ ਹੋਣ ਕਾਰਨ ਫੇਰ ਵੀ ਘੱਟ ਹੀ ਸੀਟ ਤੇ ਮਿਲਦੇ ਹਨ ! ਪ੍ਰਾਪਤ ਜਾਣਕਾਰੀ ਤਹਿਤ ਟਰੱਸਟ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਕਰੀਬ 18  ਸਫਾਈ ਸੇਵਕਾਂ ਨੂੰ ਜਨਵਰੀ ਮਹੀਨੇ ਦੀ ਤਨਖਾਹ ਨਾ ਦੇਣ ਦੇ ਰੋਸ ਵਜੋਂ  ਟਰੱਸਟ ਦੇ ਅਧਿਕਾਰੀਆ ਖ਼ਿਲਾਫ਼ ਜਮ ਕੇ ਨਾਰੇਬਾਜੀ ਕਰਦਿਆ ਜਲਦ ਤੋਂ ਜਲਦ ਤਨਖਾਹ ਪਵਾਉਣ ਦੀ ਮੰਗ ਕੀਤੀ।
            ਇਸ ਸੰਬੰਧੀ ਜਦੋਂ ਐਕਸੀਅਨ ਨਾਲ ਗੱਲਬਾਤ ਕਰਦਿਆਂ ਪੱਖ ਜਾਨਨਾ ਚਾਹਿਤਾ ਤਾਂ ਉਹਨਾਂ ਵਾਰ ਵਾਰ ਫੋਨ ਦੀ ਘੰਟੀ ਵੱਜਣੇ ਤੇ ਫੋਨ ਚੁੱਕਣਾ ਮੁਨਾਸਿਵ ਨਹੀਂ ਸਮਝਿਆ ਜਦੋਂ  ਕਾਰਜ ਸਾਧਕ ਅਫਸਰ ਟਰੱਸਟ ਮੈਡਮ ਨੀਰੂ ਬਾਲਾ ਨਾਲ ਗੱਲ ਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਭਾਵੇਂ ਲੰਬੇ ਸਮੇਤ ਤੋਂ ਟਰਸੱਟ ਦੀ ਆਰਥਿਕਤਾ ਸਲੰਪ ਚੱਲ ਰਹੀ ਹੈ ਪਰੰਤੂ ਸਫਾਈ ਸੇਵਕਾਂ ਨੂੰ ਤਨਖਾਹ ਨਾ ਮਿਲਣ ਦਾ ਮਾਮਲਾ ਜਲਦ ਹੱਲ ਕੀਤਾ ਜਾਵੇਗਾ ਅਧਿਕਾਰੀ ਦੀ ਹਾਜਰੀ  ਚੈੱਕ ਕਰਦਿਆਂ ਵਿਭਾਗੀ ਕਾਰਵਾਈ ਕੀਤੀ ਜਾਵੇਗੀ   ਜਿਸ ਸੰਬੰਧੀ ਜਿਲੇ ਦੀ ਡਿਪਟੀ ਕਮਿਸਨਰ ਕੋਲ ਸਾਰਾ ਮਾਮਲਾ ਦੱਸ ਦਿੱਤਾ ਗਿਆ ਹੈ !

Post a Comment

0 Comments