ਪੱਲੇਦਾਰ ਯੂਨੀਅਨ ਦਾ ਡਟ ਕੇ ਸਾਥ ਦੇਵੇਗਾ---ਜਗਜੀਤ ਸਿੰਘ ਮਿੱਲਖਾ

 ਪੱਲੇਦਾਰ ਯੂਨੀਅਨ ਦਾ ਡਟ ਕੇ ਸਾਥ ਦੇਵੇਗਾ---ਜਗਜੀਤ ਸਿੰਘ ਮਿੱਲਖਾ  


ਸਰਦੂਲਗੜ੍ਹ 16 ਫਰਵਰੀ ਗੁਰਜੀਤ ਸ਼ੀਂਹ 

 ਪੰਜਾਬ ਪੱਲੇਦਾਰ ਯੂਨੀਅਨ ਸਰਦੂਲਗੜ ਦੇ ਪ੍ਰਧਾਨ ਸੁਰਿੰਦਰਪਾਲ  ਅਤੇ ਸਕੱਤਰ ਜਸਵੀਰ ਸਿੰਘ ਵਲੌ ਵਿਸ਼ੇਸ਼ ਮੀਟਿੰਗ ਰੱਖੀ ਗਈ ਜਿਸ ਵਿਚ ਕੇੇਦਰ ਸਰਕਾਰ ਵਲੌ ਦਿਤੀ ਜਾਣ ਮਜਦੂਰੀ ਚ ਪੰਜਾਬ ਸਰਕਾਰ ਵਲੌ ਲੈਬਰ ਚ ਘਪਲੇਬਾਜ਼ੀ ਕੀਤੀ ਗਈ ਹੈ,ਇਸ ਮੀਟਿੰਗ ਵਿਚ ਪੰਜਾਬ ਕਿਸਾਨ ਮੌਰਚਾ   ਬਲਾਰੇ ਅਤੇ ਬੀ.ਜੇ.ਪੀ.ਹਲਕਾ ਇੰਚਾਰਜ  ਸ.ਜਗਜੀਤ ਸਿੰਘ ਮਿਲਖਾ ਜੀ ਨੂੰ ਵਿਸੇਸ਼ ਤੌਰ ਬੁਲਾਇਆ ਗਿਆ, ਯੂਨੀਅਨ ਵਲੌ ਪੇਸ ਆ ਰਇਆ ਆਪਣੀਆ ਸਮੱਸਿਆ ਤੋ ਜਾਣੂ ਕਰਵਾਇਆ ਗਿਆ ਅਤੇ ਨਾਲੇ ਪੰਜਾਬ ਸਰਕਾਰ ਨੂੰ ਕਟਹਰੇ ਖੜਾ ਕਰਦੇ ਹੋਏ ਚੇਤਾਵਨੀ ਵੀ ਦਿਤੀ ਜੇਕਰ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾ ਪੰਜਾਬ ਵਿੱਚ ਵੱਡੇ ਪੱਧਰ ਤੱਕ ਸਘੰਰਸ਼ ਦੀ ਰੂਪਰੇਖਾ ਬਨਾਣੀ ਜਾ ਸਕਦੀ ਹੈ, ਮਿਲਖਾ ਸਿੰਘ ਵਲੌ ਪੰਜਾਬ ਯੂਨੀਅਨ ਨੂੰ ਵਿਸਵਾਸ਼ ਦੁਅਇਆ ਕਿ ਤੁਹਾਡੀ ਗੱਲ ਆਪਣੀ ਪਾਰਟੀ ਪ੍ਰਧਾਨ ਸੀ੍ ਅਸ਼ਵਨੀ ਸਰਮਾ ਜੀ ਅਤੇ ਕਿਸਾਨ ਮੌਰਚਾ ਪ੍ਰਧਾਨ ਸ੍ ਦਰਸ਼ਨ ਸਿੰਘ ਨੈਣੇਵਾਲ ,ਪਾਰਟੀ ਹਾਈਕਮਾਨ ਦੇ ਧਿਆਨ ਵਿੱਚ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰੂਗਾ, ਵਿਸਵਾਸ਼  ਦਵਾੳਦਾ ਹਾ ਕਿ ਭਾਜਪਾ ਪਾਰਟੀ ਹਮੇਸ਼ਾ ਇਨਸਾਫ ਲਈ, ਗਰੀਬ, ਮਜਦੂਰ ਅਤੇ ਪੰਜਾਬ ਹਿੱਤ ਵਾਸਤੇ ਹਮੇਸ਼ਾ ਸਘੰਰਸ਼ ਦੀ ਲੜਾਈ ਲੜਦੀ ਆਈ ਹੈ ਤੇ ਇਸ ਸਘੰਰਸ਼ ਚ ਵੀ ਚਟਾਨ  ਵਾਗ ਨਾਲ ਖੜਾਗੇ! ਜਗਜੀਤ ਸਿੰਘ ਮਿਲਖਾ ਨੇ ਯੂਨੀਅਨ ਇਹ ਵੀ ਦੱਸਿਆ ਗਿਆ ਕਿ ਪੰਜਾਬ ਦੇ ਇਤਿਹਾਸ ਚ ਅਜਿਹਾ ਪਹਿਲੀ ਵਾਰ ਹੋਇਆ ਹੈ ,ਜਦੌ ਸਭ ਤੌ ਵਧ ਬਹੁਮਤ ਨਾਲ ਜਿੱਤ ਦਰਜ ਕਰਨ ਵਾਲੀ ਪਹਿਲੀ ਸਰਕਾਰ ਬਣੀ ,ਦੂਜੇ ਪਾਸੇ ਘੱਟ ਅਨੁੁਭਵੀ ਪ੍ਰਤਿਨਿਧੀ ਹੋਣ ਕਰਕੇ , ਹਰ ਫਰੰਟ ਤੇ ਘੱੱਟ ਸਮੇ ਫੈਲ ਹੋਣ ਵਾਲੀ ਪਹਿਲੀ ਮੋਜੂਦਾ ਆਪ ਸਰਕਾਰ ਸਾਬਤ ਹੋਈ  ਹੈ । ਪੰਜਾਬ ਫੇਰੀ ਦੌਰਾਨ ਕੇਂਦਰੀ ਮੰਤਰੀਆ ਨਾਲ ਗੱਲਬਾਤ ਲਈ ਸੂਬਾ ਪ੍ਰਧਾਨ ਨਾਲ  ਗਲ ਕੀਤੀ ਜਾਵੇਗੀ । ਮੀਟਿੰਗ ਚ ਜਗਜੀਤ ਸਿੰਘ ਮਿੱਲਖਾ ਜੀ ਨਾਲ ਪ੍ਰੇਮ ਸਿੰਘ ਸਾਬਕਾ ਸਰਪੰਚ ਚਹਿਲਾਂਵਾਲੀ ਅਤੇ ਵੱਡੀ ਗਿਣਤੀ ਚ ਪੰਜਾਬ ਯੂਨੀਅਨ ਦੇ ਆਗੂ, ਤੇ ਯੂਨੀਅਨ ਦੇ ਵਰਕਰ ਆਦਿ ਹਾਜ਼ਰ ਸਨ

Post a Comment

0 Comments