ਕਿਸਾਨ ਯੂਨੀਅਨ ( ਲੱਖੋਵਾਲ ) ਵੱਲੋਂ ਮੁਹਾਲੀ ਮੋਰਚੇ ਨੂੰ ਸਮਥਨ ਦੇਣ ਦਾ ਫੈਸਲਾ

 ਕਿਸਾਨ ਯੂਨੀਅਨ ( ਲੱਖੋਵਾਲ ) ਵੱਲੋਂ  ਮੁਹਾਲੀ ਮੋਰਚੇ ਨੂੰ  ਸਮਥਨ ਦੇਣ ਦਾ ਫੈਸਲਾ  


 ਬੋਹਾ 15 ਫਰਵਰੀ ਕੱਕੜ, ਨਿਰੰਜਣ  

ਭਾਰਤੀ ਕਿਸਾਨ ਯੂਨੀਅਨ ਬਲਾਕ ਬੋਹਾ ਦੀ ਇੱਕ ਅਹਿਮ ਇੱਕਤਰਤਾ ਬਲਾਕ ਪ੍ਰਧਾਨ ਸੁਰਜੀਤ ਸਿੰਘ ਬੋਹਾ ਦੀ ਪ੍ਰਧਾਨਗੀ ਹੇਠ ਗੁਰੂਦਵਾਰਾ  ਨਵੀਨ ਸਾਹਿਬ  ਬੋਹਾ ਵਿੱਖੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਬਾਬਾ ਪ੍ਰਸੋਤਮ ਸਿੰਘ ਗਿੱਲ ਨੇ ਕਿਹਾ ਕਿ ਬੰਦੀ ਸਿੰਘਾ ਦੀ ਰਿਹਾਈ  ਲਈ ਲੱਗੇ ਮੁਹਾਲੀ ਮੋਰਚੇ ਵਿਚ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਧ ਚੜ੍ਹ ਕੇ  ਆਪਣਾ ਯੋਗਦਾਨ ਪਾਵੇਗੀ ।ਉਨ੍ਹਾਂ ਕਿਹਾ ਕਿ 20 ਫਰਵਰੀ ਨੂੰ ਇਸ ਬਲਾਕ ਨਾਲ ਸਬੰਧਤ ਕਿਸਾਨ ਯੂਨੀਅਨ ਦੇ ਮੈਂਬਰ ਵੱਡੀ ਗਿਣਤੀ ਵਿਚ ਕੇਸਰੀ ਨਿਸ਼ਾਨ ਤੇ ਜੱਥੇਬੰਦੀ ਦੇ ਝੰਡੇ ਲੈ ਕੇ ਮੋਰਚੇ ਨੂੰ ਸ਼ਾਮਿਲ ਹੋਣ  ਦੇਣ ਲਈ ਅਨਾਜ ਮੰਡੀ ਬੋਹਾ ਤੋਂ ਰਵਾਨਾ ਹੋਣਗੇ। 

             ਇਸ ਸਮੇ ਜਿਲ੍ਹਾ ਜਨਰਲ ਸੱਕਤਰ ਜਸਕਰਨ ਸਿੰਘ ਸੇਰਖਾਂ ਨੇ ਸਰਕਾਰ ਪਾਸੋਂ  ਮੰਗ ਕੀਤੀ ਕਿ ਬੋਹਾ ਖੇਤਰ ਵਿਚ ਨਹਿਰੀ ਪਾਣੀ ਦੀ ਘਾਟ ਪੂਰੀ ਕੀਤੀ ਜਾਵੇ ਅਤੇ ਕਿਸਾਨਾਂ ਦੀ ਫਸਲਾਂ ਨੂੰ ਬਰਬਾਦ ਕਰਨ ਵਾਲੇ ਅਵਾਰਾ ਪਸ਼ੂਆਂ ਦੀ ਸੰਭਾਲ ਲਈ  ਤਰੁਤ  ਠੋਸ ਕਦਮ ਚੁਕੇ ਜਾਣ । ਉਨ੍ਹਾਂ  ਇਹ ਮੰਗ ਵੀ ਕੀਤੀ  ਕਿ ਖੇਤੀ  ਟਿਊਬਵੈਲਾਂ  ਨੂੰ ਦਿਨ ਵਿੱਚ ਬਾਰਾ ਘੰਟੇ ਬਿਜਲੀ ਦੀ ਸਪਲਾਈ ਨਿਰਵਿਘਣ  ਰੂਪ ਵਿੱਚ ਦਿੱਤੀ ਜਾਵੇ ਤੇ ਖਸਖਸ ਦੀ ਖੇਤੀ ਨੂੰ  ਵੀ ਕਾਨੂੰਨੀ ਮਾਨਤਾ ਦਿੱਤੀ ਜਾਵੇ। ਇਸ ਮੀਟਿੰਗ ਨੂੰ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ, ਜਗਮੇਲ ਸਿੰਘ ਮੰਘਾਣੀਆ , ਰਘਬੀਰ ਸਿੰਘ ਸੇਰਖਾਂ , ਗੁਜਰ ਸਿੰਘ ਭੱਠਲ, ਬਾਦਲ ਸਿੰਘ ਬੋਹਾ ਸੂਰਜ ਸਿੰਘ ਮਲਕੋ ,ਸੁਰਜਨ ਸਿੰਘ ਗਾਦੜਪੱਤੀ , ਮਹਿੰਦਰ ਸਿੰਘ  ਬੋਹਾ ਤੇ ਸੁਖਦੇਵ ਸਿੰਘ ਭੱਠਲ ਨੇ ਵੀ ਸੰਬੋਧਿਤ ਕਿਤਾ। 

Post a Comment

0 Comments