ਗਾਗੋਵਾਲ ਦੀ ਅਗਵਾਈ ਹੇਠ ਡੀ ਸੀ ਨੂੰ ਦਿੱਤਾ ਮੰਗ ਪੱਤਰ

 ਗਾਗੋਵਾਲ ਦੀ ਅਗਵਾਈ ਹੇਠ ਡੀ ਸੀ ਨੂੰ ਦਿੱਤਾ ਮੰਗ ਪੱਤਰ

ਮਾਮਲਾ ਰਾਸ਼ਨ ਕਾਰਡ ਕੱਟਣ ਦਾ


ਮਾਨਸਾ 28 ਫਰਵਰੀ  ਗੁਰਜੰਟ ਸਿੰਘ ਬਾਜੇਵਾਲੀਆ
ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਮੁਫਤ ਮਿਲਦੀ ਕਣਕ ਵਾਲੇ ਕਾਰਡ ਸਰਕਾਰ ਵੱਲੋਂ ਕੱਟ ਦਿੱਤੇ ਸਨ ਜਿਹਨਾ ਨੂੰ ਮੌੜ ਚਾਲੂ ਕਰਵਾਉਣ ਲਈ ਮੁੱਖ ਮੰਤਰੀ ਦੇ ਨਾਮ ਦਾ ਮੰਗ ਪੱਤਰ ਡਿਪਟੀ ਕਮਿਸ਼ਨਰ ਮਾਨਸਾ ਨੂੰ ਦਿੱਤਾ। ਇਸ ਮੌਕੇ ਤੇ ਬੋਲਦਿਆਂ ਜਿਲਾ ਕਾਂਗਰਸ ਪਾਰਟੀ ਦੇ ਪ੍ਰਧਾਨ ਮਾਈਕਲ ਗਾਗੋਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਗਰੀਬ ਪਰਿਵਾਰਾਂ ਦੇ ਕਣਕ ਵਾਲੇ ਕਾਰਡ ਕੱਟਕੇ ਗਲਤ ਕੀਤਾ ਤੇ ਇਸ ਨਤੀਜੇ ਸਰਕਾਰ ਨੂੰ ਭਗਤਾਨੇ ਪੈਣਗੇ।ਉਹਨਾ ਨੇ ਕਿਹਾ ਕਾਗਰਸ ਸਰਕਾਰ ਨੇ ਹਮੇਸਾ ਗਰੀਬ ਦਾ ਪੱਖ ਰੱਖਿਆ ਹੈ ਤੇ ਗਰੀਬਾਂ ਨੂੰ ਕੋਈ ਦਿੱਕਤ ਨਹੀ ਆਉਣ ਦਿੱਤਾ ਸੀ ਪਰ ਮਾਨ ਸਰਕਾਰ ਨੇ ਗਰੀਬਾਂ ਦਾ ਜੀਨਾ ਦੁਭਰ ਕਰ ਦਿੱਤਾ ਹੈ ।ਗਾਗੋਵਾਲ ਨੇ ਕਿਹਾ ਕਿ ਔਰਤਾਂ ਨੂੰ 2500 ਰੁਪਏ ਪੈਨਸਨਾ ਦਾ ਵਾਆਦਾ ਕੀਤਾ ਸੀ ਤੇ ਨਾਲ ਇਹ ਵੀ ਵਾਅਦਾ ਕੀਤਾ ਸੀ ਸਰਕਾਰ ਆਉਣ ਤੇ 1000 ਦਿੱਤਾ ਜਾਵੇਗਾ,ਪਰ ਕੋਈ ਵਾਅਦਾ ਪੂਰਾ ਨਹੀ ਕੀਤਾ।ਮਾਨ ਸਰਕਾਰ ਕੋਲ ਸਿਰਫ ਗੱਪ ਹਨ ਇਸ ਤੋਂ ਬਿਨਾਂ ਕੁਝ ਨਹੀ।ਇਸ ਮੌਕੇ  ਐਮ ਸੀ ਕੁਲਵਿੰਦਰ ਕੌਰ ਮਹਿਤਾ ਨੇ ਕਿਹਾ ਕਿ ਅਮੀਰ ਵਿਅਕਤੀਆਂ ਨੂੰ ਰਾਸ਼ਨ ਮਿਲ ਰਿਹਾ ਹੈ ਤੇ ਗਰੀਬ ਪਰਿਵਾਰਾਂ ਦਾ ਕਾਰਡ ਕੱਟ ਦਿੱਤਾ ਹੈ ।ਇਸ ਮੌਕੇ ਸੁਖਦਰਸਨ ਖਾਰਾ,ਅਮਿਤਪਾਲ ਸਿੰਘ,ਸਤਪਾਲ ਸਿੰਘ ਮੂਲੇਵਾਲਾ,ਗੁਰਦੀਪ ਸਿੰਘ ਦੀਪਾ,ਸਾਬਕਾ ਪ੍ਰਧਾਨ ਮਨਦੀਪ ਗੋਰਾ,ਐਮ ਸੀ ਤੇ ਬਲਾਕ ਪ੍ਰਧਾਨ ਨੇਮ ਚੰਦ,ਐਮ ਸੀ ਕੁਲਵਿੰਦਰ ਕੌਰ ਮਹਿਤਾ,ਐਮ ਸੀ ਪਵਨ ਕੁਮਾਰ,ਐਮ ਸੀ ਸੰਦੀਪ ਸ਼ਰਮਾ ਤੇ ਹੋਰ ਆਗੂ ਹਾਜਰ ਸਨ।

Post a Comment

0 Comments