ਸ਼੍ਰੀ ਲਾਲ ਬਹਾਦੁਰ ਸ਼ਾਸਤਰੀਰੀ ਆਰੀਆ ਮਹਿਲਾ ਕਾਲਜ ਵਿੱਚ ਪ੍ਰਿੰਸੀਪਲ ਡਾ. ਨੀਲਮ ਸ਼ਰਮਾ ਦੀ ਅਗੁਵਾਈ ਹੇਠ ਸ਼ਾਪਿੰਗ ਸੈਂਟਰ ਦਾ ਆਯੋਜਨ

 ਸ਼੍ਰੀ ਲਾਲ ਬਹਾਦੁਰ ਸ਼ਾਸਤਰੀਰੀ ਆਰੀਆ ਮਹਿਲਾ ਕਾਲਜ ਵਿੱਚ ਪ੍ਰਿੰਸੀਪਲ  ਡਾ. ਨੀਲਮ ਸ਼ਰਮਾ ਦੀ ਅਗੁਵਾਈ ਹੇਠ  ਸ਼ਾਪਿੰਗ ਸੈਂਟਰ ਦਾ ਆਯੋਜਨ 


ਬਰਨਾਲਾ ,28,ਫਰਵਰੀ /-ਕਰਨਪ੍ਰੀਤ ਕਰਨ 

- ਸ਼੍ਰੀ ਲਾਲ ਬਹਾਦੁਰ ਸ਼ਾਸਤਰੀਰੀ ਆਰੀਆ ਮਹਿਲਾ ਕਾਲਜ ਵਿੱਚ ਪ੍ਰਿੰਸੀਪਲ  ਡਾ. ਨੀਲਮ ਸ਼ਰਮਾ  ਦੀ ਅਗੁਵਾਈ ਹੇਠ ਇੱਕ ਸ਼ਾਪਿੰਗ ਸੈਂਟਰ ਦਾ ਆਯੋਜਨ ਕੀਤਾ ਗਿਆ। ਐੱਮ.ਜੀ.ਐੱਨ.ਸੀ. ਆਰ. ਈ, ਦਾ ਮਨਿਸਟਰੀ  ਆਫ ਐਜੂਕੇਸਨ ਅਧੀਨ ਕਾਲਜ਼ ਵਿੱਚ ਬਣਾਏ ਸਰੱਕ ਸੈੱਲ ਵੱਲੋਂ ਇਸਦਾ ਪ੍ਰਬੰਧਨ ਕੀਤਾ  ਗਿਆ। ਇਸ ਸ਼ਾਪਿੰਗ ਸੈਂਟਰ ਵਿੱਚ ਕਾਲਜ  ਦੇ ਵੱਖ- ਵੱਖ ਵਿਭਾਗਾਂ ਹੋਮ ਸਾਇੰਸ,ਬਿਊਟੀ ਐਂਡ ਵੈੱਲਨੈੱਸ, ਫੈਸ਼ਨ ਡਿਜਇਨਿੰਗ ਅਤੇ ਫਾਈਨ ਆਰਟਸ ਵਲੋਂ ਵਸਤਾਂ ਤਿਆਰ ਕਰਕੇ ਖਰੀਦਦਾਰਾਂ ਲਈ ਲਾਈਂਆਂ ਗਈਆਂ  ਕਾਮਰਸ  ਵਿਭਾਗ ਅਤੇ ਕੰਪਿਊਟਰ ਵਿਭਾਗ ਵੱਲੋਂ ਗੇਮ ਸਟੱਲ' ਵਿਸ਼ੇਸ਼ ਰੂਪ ਨਾਲ ਅਯੋਜਿਤ ਕੀਤੀਆਂ ਗਈਆਂ | ਇਸਦਾ ਮੁੱਖ ਉਦੇਸ਼ ਵਿਦਿਅਰਥੀਆਂ ਨੂੰ ਇੰਟਰਪਨਿਊਰਸ਼ਿਪ ਲਈ ਉਤਾਹਿਤ ਕਰਨਾ ਸੀ  ਤਾਂ ਜੋ ਉਹ ਆਪਣੀ ਸਮਰੱਥਾ ਅਤੇ ਸਾਧਨਾ ਰਾਹੀਂ ਉੱਧਮ ਕਰਨ ਦੇ ਯੋਗ ਹੋਣ।

        ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾਕਟਰ ਸੁਸ਼ੀਲ ਬਾਲਾ ਵਲੋਂ ਵਿਦਿਆਰਥੀਆਂ ਦੀ ਹੌਸਲ ਅਫਜਾਈ ਕੀਤੀ ਗਈ ! ਇਸ ਮੌਕੇ ਮੈਡਮ ਮੋਨਿਕਾ ਬਾਂਸਲ ਕਾਮਰਸ ਵਿਭਾਗ, ਮੰਡਮ ਨੀਰ੍ ਜੇਠੀ, ਅਮਨਦੀਪ ਕੌਰ, ਹਰਜਿੰਦਰ ਕੌਰ, ਪਰਮਿੰਦਰ ਕੌਰ, ਰਾਜਵੀਰ ਕੌਰ, ਮੋਨਿਕਾ  ਬਾਂਸਲ ਜਸਵੀਰ ਕੌਰ , ਸਮੂਹ ਸਟਾਫ ਅਤੇ ਵਿਦਿਅਰਥੀ ਹਾਜਿਰ ਸਨ। ਇਸ ਸੈਂਟਰ ਵਿੰਚ ਖ਼ਰੀਦਦਾਰੀ ਲਈ ਸਥਾਨਕ ਔਰਤਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ।

Post a Comment

0 Comments