ਪੇਰੋਂ ਵਿਖੇ ਸਿਹਤ ਵਿਭਾਗ ਵਲੋਂ ਕੈਂਸਰ ,ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਸੰਬੰਧੀ ਜਾਗਰੂਕ ਸਾਈਕਲ ਰੈਲੀ ਕੀਤੀ ਗਈ

 ਪੇਰੋਂ ਵਿਖੇ ਸਿਹਤ ਵਿਭਾਗ ਵਲੋਂ ਕੈਂਸਰ ,ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਸੰਬੰਧੀ ਜਾਗਰੂਕ ਸਾਈਕਲ ਰੈਲੀ ਕੀਤੀ ਗਈ 


ਸਰਦੂਲਗੜ੍ਹ 14  ਫਰਵਰੀ ਗੁਰਜੀਤ ਸ਼ੀਂਹ ,

ਸਿਵਲ ਸਰਜਨ ਮਾਨਸਾ ਡਾ.ਅਸ਼ਵਨੀ ਕੁਮਾਰ ਸ਼ਰਮਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ .ਵੇਦ ਪ੍ਰਕਾਸ਼ ਸੰਧੂ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੈਲਥ ਵੈਲਨੈਸ ਸੈਂਟਰ ਪੇਰੋਂ ਵੱਲੋਂ ਸਵਸਥ ਮਨ ਸਵਸਥ  ਘਰ ਸੰਬੰਧੀ ਸਰਕਾਰੀ ਐਲੀਮੈਂਟਰੀ ਸਕੂਲ ਪੇਰੋਂ ਦੀ ਮਦਦ ਨਾਲ ਪਿੰਡ ਪੇਰੋਂ  ਵਿਖੇ ਸਾਈਕਲ ਰੈਲੀ ਕੀਤੀ ਗਈ । ਇਸ ਮੌਕੇ ਸੀ ਐਚ ਓ ਦਵਿੰਦਰਪਾਲ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਇਸ ਮਿਸ਼ਨ ਤਹਿਤ ਫੈਲ ਰਹੀਆਂ ਭਿਆਨਕ ਬਿਮਾਰੀਆਂ ਜਿਵੇ ਕਿ ਕੈਂਸਰ ,ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਸੰਬੰਧੀ ਲੋਕਾ ਨੂੰ ਸਾਈਕਲ ਰੈਲੀ ਰਾਹੀ ਜਾਗਰੂਕ ਕੀਤਾ ਜਾ ਰਿਹਾ ਹੈ । ਇਸ ਦੌਰਾਨ ਲੋਕਾਂ ਨੂੰ ਰੋਜਾਨਾ ਸਾਈਕਲਿੰਗ  ਕਰਨ ਜਾਂ  ਕਸਰਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਸੰਤੁਲਿਤ ਆਹਾਰ ਖਾਣ ਸੰਬੰਧੀ ਜਾਗਰੂਕ ਕੀਤਾ ਗਿਆ ਤਾਂ ਜੋ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਦੌਰਾਨ ਕਰਮਜੀਤ ਕੌਰ ਏ ਐਨ ਐਮ ਵਲੋਂ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀਆਂ ਬਿਮਾਰੀਆਂ ਤੋਂ ਬਚਾਅ ਸੰਬੰਧੀ ਜਾਣਕਾਰੀ ਦਿੱਤੀ ਗਈ ।  ਇਸ ਮੌਕੇ ਆਸ਼ਾ ਫੈਸਲੀਲੇਟਰ ਸਰਬਜੀਤ ਕੌਰ ,ਆਸ਼ਾ ਚਰਨਜੀਤ ਕੌਰ , ਸਕੂਲ ਦੇ ਮੁੱਖ ਅਧਿਆਪਕ ਜਸਮੀਤ ਸਿੰਘ ਬਹਿਣੀਵਾਲ ,ਹਰਵਿੰਦਰ ਸਿੰਘ ਸਾਇੰਸ ਮਾਸਟਰ ,ਮੇਨਪਾਲ ਹਿੰਦੀ ਮਾਸਟਰ ,ਹਰਦੀਪ ਸਿੰਘ ਸ.ਸ. ਮਾਸਟਰ ,ਰਾਮ ਸਿੰਘ ਪ੍ਰਧਾਨ ,ਗਮਦੂਰ ਸਿੰਘ ,ਗੰਗਾ ਸਿੰਘ ਅਤੇ ਹੋਰ ਪਿੰਡ ਦੇ ਪਤਵੰਤੇ ਹਾਜਰ ਸਨ।

Post a Comment

0 Comments