ਆਪ ਸਰਕਾਰ ਦੀ ਨਲਾਇਕੀ ਕਾਰਨ ਸਮਾਜ ਵਿਰੋਧੀ ਅਨਸਰਾ ਦੇ ਹੌਸਲੇ ਬੁਲੰਦ : ਐਡਵੋਕੇਟ ਉੱਡਤ/ ਬਾਜੇਵਾਲਾ

 ਆਪ ਸਰਕਾਰ ਦੀ ਨਲਾਇਕੀ ਕਾਰਨ ਸਮਾਜ ਵਿਰੋਧੀ ਅਨਸਰਾ ਦੇ ਹੌਸਲੇ ਬੁਲੰਦ : ਐਡਵੋਕੇਟ ਉੱਡਤ/ ਬਾਜੇਵਾਲਾ 

 ਮਾਨ ਸਰਕਾਰ ਵੱਲੋ ਜ਼ਰੂਰਤਮੰਦਾ ਦੇ ਕੱਟੇ ਗਏ ਰਾਸ਼ਨ ਕਾਰਡਾ ਦੀ ਸਖਤ ਸਬਦਾ ਵਿੱਚ ਨਿਖੇਧੀ 


 ਮਾਨਸਾ ਗੁਰਜੰਟ ਸਿੰਘ ਬਾਜੇਵਾਲੀਆ 

ਇਥੋ ਥੌੜੀ ਦੂਰ ਪਿੰਡ ਕੋਟਧਰਮੂ ਵਿੱਖੇ ਸੀਪੀਆਈ (ਐਮ) ਦੀ ਤਹਿਸੀਲ ਕਮੇਟੀ ਦੀ ਇੱਕ ਅਹਿਮ ਮੀਟਿੰਗ ਕਾਮਰੇਡ ਬਲਵਿੰਦਰ ਸਿੰਘ ਕੋਟਧਰਮੂ ਦੀ ਪ੍ਰਧਾਨਗੀ ਹੇਠ ਹੋਈ ।  ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐਮ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਜਿਲ੍ਹਾ ਸਕੱਤਰ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ ਨੇ ਕਿਹਾ ਕਿ ਆਪ ਸਰਕਾਰ ਦੇ ਸਾਸਨ ਵਿੱਚ ‌ਪੰਜਾਬ ਵਿੱਚ ਦਿਨੋਂ-ਦਿਨ ਲੁੱਟਾਂ-ਖੋਹਾਂ ਤੇ ਚੋਰੀਆ ਵਿੱਚ ਵਾਧਾ ਹੋ ਰਿਹਾ ਹੈ ਤੇ ਆਪ ਸਰਕਾਰ ਦੀ ਨਲਾਇਕੀ ਕਾਰਨ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਬੁਲੰਦ ਹਨ ਤੇ ਆਮ ਆਦਮੀ ਅੱਤਵਾਦ ਦੇ ਕਾਲੇ ਦੌਰ ਵਾਗ ਸਹਿਮ ਤੇ ਡਰ ਦੇ ਮਾਹੌਲ ਵਿੱਚ ਆਪਣਾ ਜੀਵਨ ਜੀ ਰਹੇ ਹਨ , ਸਮਾਜ ਵਿਰੋਧੀ ਅਨਸਰਾਂ ਕਾਰਨ ਆਮ ਲੋਕ ਘਰਾਂ ਵਿੱਚੋ ਮਜਬੂਰੀ ਵੱਸ ਹੀ ਘਰੋ ਬਾਹਰ ਨਿਕਲ ਰਹੇ ਹਨ ਤੇ ਪੁਲਿਸ ਪ੍ਰਸ਼ਾਸਨ ਮੂਕ ਦਰਸਕ ਬਣ ਕੇ ਤਮਾਸਾ ਦੇਖਣ ਤੱਕ ਸੀਮਤ ਹੈ ।

    ਆਗੂਆਂ ਨੇ ਕਿਹਾ ਕਿ ਬਦਲਾਅ ਦਾ ਨਾਮ ਲੈ ਕੇ ਸੱਤਾ ਵਿੱਚ ਆਈ ਆਪ ਸਰਕਾਰ ਨੇ  ਪਹਿਲਾ ਮਿਲਣ ਵਾਲਾ ਰਾਸ਼ਣ ਵੀ ਬੰਦ ਕਰ ਦਿੱਤਾ ਤੇ ਹਜਾਰਾ ਲੌੜਬੰਦਾ ਦੇ ਰਾਸ਼ਨ  ਕਾਰਡ ਕੱਟ ਕੇ ਆਪਣਾ ਲੋਕ ਵਿਰੋਧੀ ਚਿਹਰਾ ਜਨਤਾ ਵਿੱਚ ਨੰਗਾ ਕਰ ਲਿਆ ।

 ਇਸ ਮੌਕੇ ਤੇ ਤਹਿਸੀਲ ਸਕੱਤਰ ਕਾਮਰੇਡ ਗੁਰਪਿਆਰ ਸਿੰਘ ਫੱਤਾ ਨੇ ਕਿਹਾ ਕਿ ਪਾਰਟੀ ਮੈਬਰਸਿਪ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ ਤੇ ਕੁਝ ਕੁ ਦਿਨਾ ਵਿੱਚ ਮੈਬਰਸਿਪ ਨਵੀਨੀਕਰਨ ਮੁਕੰਮਲ ਕਰਕੇ ਫਾਰਮ ਤੇ ਲੈਵੀ ਫੀਸ ਜਿਲ੍ਹਾ ਸਕੱਤਰ ਕੋਲ ਜਮ੍ਹਾ ਕਰਵਾ ਦਿੱਤੀ ਜਾਵੇਗੀ ।

            ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾਮਰੇਡ ਸਾਧੂ ਸਿੰਘ ਰਾਮਾਨੰਦੀ, ਕਾਮਰੇਡ ਤੇਜਾ ਸਿੰਘ ਹੀਰਕਾ, ਕਾਮਰੇਡ ਸੰਕਰ ਜਟਾਣਾਂ, ਕਾਮਰੇਡ ਦੇਸਰਾਜ ਸਿੰਘ ਕੋਟਧਰਮੂ , ਕਾਮਰੇਡ ਜਲੋਰ ਕੋਟਧਰਮੂ , ਕਾਲਾ ਖਾਂ ਭੰਮੇ , ਗੁਰਜੰਟ ਕੋਟਧਰਮੂ , ਲਾਭ ਭੰਮੇ ਤੇ ਬਲਦੇਵ ਸਿੰਘ ਦੂਲੋਵਾਲ ਆਦਿ ਵੀ ਹਾਜਰ ਸਨ ।

Post a Comment

0 Comments