ਪਹਿਲਾ ਪੀਫਾ ਪੰਜਾਬੀ ਇੰਟਰਟੇਨਮੈਂਟ ਫੈਸਟੀਵਲ ਅਤੇ ਐਵਾਰਡ ਸਮਾਰੋਹ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਹੋਇਆ

 ਪਹਿਲਾ ਪੀਫਾ ਪੰਜਾਬੀ ਇੰਟਰਟੇਨਮੈਂਟ ਫੈਸਟੀਵਲ ਅਤੇ ਐਵਾਰਡ ਸਮਾਰੋਹ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਹੋਇਆ 

ਵੱਖ-ਵੱਖ ਨਾਮੀਂ ਸ਼ਖਸ਼ੀਅਤਾਂ ਦੇ ਨਾਂ ‘ਤੇ ਰੱਖੇ ਗਏ ਐਵਾਰਡ ਸੰਗੀਤਕ ਸ਼ਖਸ਼ੀਅਤਾਂ ਨੂੰ ਦਿੱਤੇ ਗਏ  


ਬਰਨਾਲਾ ,27,ਫਰਬਰੀ /-ਕਰਨਪ੍ਰੀਤ ਕਰਨ 

       ਮੀਡਿਆ ਤੇ ਇੰਟਰਟੇਨਮੈਂਟ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਮੈਨੇਜਿੰਗ ਡਾਇਰੈਕਟਰ ਫਾਈਵ ਵੁੱਡ  ਸਪਨ ਮਨਚੰਦਾ ਦੀ ਸਮੁੱਚੀ ਟੀਮ ਵਲੋਂ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਪਹਿਲਾ ਪੀਫਾ ਪੰਜਾਬੀ ਇੰਟਰਟੇਨਮੈਂਟ ਫੈਸਟੀਵਲ ਅਤੇ ਐਵਾਰਡ ਸਮਾਰੋਹ ਕਾਰਵਾਈ ਗਿਆ  ਹੋਇਆ ਜਿਸ ਵਿੱਚ  ਵੱਖ-ਵੱਖ ਨਾਮੀਂ ਸ਼ਖਸ਼ੀਅਤਾਂ ਦੇ ਨਾਂ ‘ਤੇ ਰੱਖੇ ਗਏ ਐਵਾਰਡ ਸੰਗੀਤਕ ਸ਼ਖਸ਼ੀਅਤਾਂ ਨੂੰ ਦਿੱਤੇ ਗਏ ! ਪੰਜਾਬੀ ਇੰਟਰਟੇਨਮੈਂਟ ਫੈਸਟੀਵਲ ਅਤੇ ਐਵਾਰਡ ਸਮਾਰੋਹ ਪੰਜਾਬੀ ਗਾਇਕ ਸਤਿੰਦਰ ਸਰਤਾਜ ਅਤੇ ਸੰਗੀਤ ਸਮਰਾਟ ਚਰਨਜੀਤ ਸਿੰਘ ਅਹੂਜਾ ਨੂੰ ਪੰਜਾਬ ਰਤਨ ਐਵਾਰਡ,ਨਾਲ ਨਿਵਾਜਿਆ ਗਿਆ ! ਸੱਭਿਅਚਾਰ ਕੈਬਨਿਟ ਮੰਤਰੀ ਪੰਜਾਬ ਅਤੇ ਅਦਾਕਾਰ ਅਨਮੋਲ ਗਗਨ ਮਾਨ ,ਤੇ ਗਾਇਕ ਗਿੱਪੀ ਗਰੇਵਾਲ ਨੂੰ ਬਤੌਰ ਮਹਿਮਾਨ ਵਜੋਂ ਸਨਮਾਨ ਦਿੱਤਾ ਗਿਆ।               ਜੈਜੀ ਬੀ ਅਤੇ ਮਨਿੰਦਰ ਬੁੱਟਰ ਨੂੰ ਗਲੋਬਲ ਸਟਾਰ ਐਵਾਰਡ ਯੋਗਰਾਜ ਸਿੰਘ, ਸਰਦਾਰ ਸੋਹੀ ਅਤੇ ਸੁਨੀਤਾ ਧੀਰ ਨੂੰ ਪ੍ਰਿਥਵੀ ਰਾਜ ਕਪੂਰ ਲਾਈਫ ਟਾਈਮ ਅਚੀਵਮੈਂਟ ਐਵਾਰਡ ਸਰਗੁਣ ਮਹਿਤਾ ਨੂੰ ਦਲਜੀਤ ਕੌਰ ਯਾਦਗਾਰੀ ਐਵਾਰਡ, ਗੁਰਪ੍ਰੀਤ ਘੁੱਗੀ ਅਤੇ ਵਿਜੇ ਟੰਡਨ ਨੂੰ ਪ੍ਰਾਈਡ ਆਫ ਪੰਜਾਬੀ ਸਿਨੇਮਾ 

ਸਰਬਜੀਤ ਚੀਮਾ ਅਤੇ ਸ਼ਿਪਰਾ ਗੋਇਲ ਨੂੰ ਪ੍ਰਾਈਡ ਆਫ ਪੰਜਾਬੀ ਮਿਊਜ਼ਿਕ ਐਵਾਰਡ ,ਕਾਮੇਡੀਅਨ ਜਸਵਿੰਦਰ ਭੱਲਾ ਨੂੰ ਗੋਪਾਲ ਦਾਸ ਸਹਿਗਲ ਯਾਦਗਾਰੀ ਐਵਾਰਡ, ਬੀਨੂੰ ਢਿੱਲੋਂ ਅਤੇ ਦੇਵ ਖਰੌੜ ਨੂੰ ਬਲਰਾਜ ਸਾਹਨੀ ਯਾਦਗਾਰੀ ਐਵਾਰਡ,ਗਾਇਕਾ ਮੰਨਤ ਨੂਰ ਗੁਰਮੀਤ ਬਾਵਾ ਯਾਦਗਾਰੀ ਐਵਾਰਡ ,ਗੁਰਮੀਤ ਸਿੰਘ ਤੇ ਐਵੀ ਸਰ੍ਹਾ ਨੂੰ ਜਸਵੰਤ ਭੰਵਰਾ ਯਾਦਗਾਰੀ ਐਵਾਰਡ,ਅਸ਼ੀਸ਼ ਦੁੱਗਲ ਨੂੰ ਗੁਰਕੀਰਤਨ ਯਾਦਗਾਰੀ ਐਵਾਰਡ, ਪ੍ਰਿੰਸ ਕੰਵਲਜੀਤ ਸਿੰਘ ਤੇ ਜੈਸਮੀਨ ਬਾਜਵਾ ਪ੍ਰੋਮਿਸਿੰਗ ਐਵਾਰਡ ਕਰਤਾਰ ਚੀਮਾ ਅਤੇ ਹਰਦੀਪ ਗਰੇਵਾਲ ਨੂੰ ਯੂਥ ਆਈਕੋਨ ਐਵਾਰਡ, ਅਨੀਤਾ ਸ਼ਬਦੀਸ਼ ਨੂੰ ਭਾਈ ਮੰਨਾ ਸਿੰਘ ਯਾਦਗਾਰੀ ਐਵਾਰਡ, ਨਿਰਦੇਸ਼ਕ ਸਿਮਰਜੀਤ  ਸਿੰਘ ਨੂੰ ਵਰਿੰਦਰ ਯਾਦਗਾਰੀ ਐਵਾਰਡ, ਹੈਪੀ ਰਾਏਕੋਟੀ ਨੂੰ ਨੰਦ ਲਾਲ ਨੂਰਪੂਰੀ ਐਵਾਰਡ,ਅੰਬਰਦੀਪ ਨੂੰ ਮੁਲਕਰਾਜ ਭਾਖੜੀ ਐਵਾਰਡ ,ਕੁਲਵਿੰਦਰ ਬਿੱਲਾ ਨੂੰ ਕੁਲਦੀਪ ਮਾਣਕ ਯਾਦਗਾਰੀ ਐਵਾਰਡ,ਖਾਨ ਸਾਹਬ ਨੂੰ ਸਰਦੂਲ ਸਿਕੰਦਰ ਯਾਦਗਾਰੀ ਐਵਾਰਡ,ਰਾਜ ਸ਼ੋਕਰ ਨੂੰ ਲਾਈਮਲਾਈਟ ਸਟਾਰ ਐਵਾਰਡ,ਅਮਰ ਨੂਰੀ ਨੂੰ ਸ਼ਾਨ ਏ ਪੰਜਾਬ ਐਵਾਰਡ ਨਾਲ ਨਿਵਾਜਿਆ ਗਿਆ। 

             ਫ਼ਿਲਮ ਡਿਸਟੀਬਿਊਟਰ ਤੇ ਨਿਰਮਾਤਾ ਮੁਨੀਸ਼ ਸਾਹਨੀ, ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਨਾਮੀ ਅਦਾਕਾਰ ਮੁਕੇਸ਼ ਰਿਸ਼ੀ, ਮੰਚ ਸੰਚਾਲਕ ਸਤਿੰਦਰ ਸੱਤੀ, ਵਲੋਂ ਕੀਤਾ ਗਿਆ ਗਾਇਕਾ ਸਰਘੀ  ਮਾਨ, ਮਿਊਜ਼ਿਕ ਪ੍ਰੋਡਿਊਸਰ ਦਿਨੇਸ਼ ਔਲਖ ਨੂੰ  ਸਪੈਸ਼ਲ ਐਪਰੀਸੇਸ਼ਨ ਐਵਾਰਡ ਨਾਲ ਨਿਵਾਜਿਆ ਗਿਆ।

Post a Comment

0 Comments