ਫਸਲੀ ਵਿਭਿੰਨਤਾ ਸਕੀਮ ਤਹਿਤ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਸਬਸਿਡੀ ’ਤੇ,ਮੁਹੱਈਆ ਕਰਵਾਉਣ ਲਈ ਡਰਾਅ ਕੱਢੇ

 ਫਸਲੀ ਵਿਭਿੰਨਤਾ ਸਕੀਮ ਤਹਿਤ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਸਬਸਿਡੀ ’ਤੇ,ਮੁਹੱਈਆ ਕਰਵਾਉਣ ਲਈ ਡਰਾਅ ਕੱਢੇ

ਡਰਾਅ ਦੀ ਸੀਨੀਅਰਤਾ ਸੂਚੀ ਮੁੱਖ ਖੇਤੀਬਾੜੀ ਦਫ਼ਤਰ ਅਤੇ ਬਲਾਕ ਦਫ਼ਤਰਾਂ,ਤੋਂ ਪ੍ਰਾਪਤ ਕਰ ਸਕਦੇ ਹਨ ਕਿਸਾਨ


ਮਾਨਸਾ, 03 ਫਰਵਰੀ: ਗੁਰਜੰਟ ਸਿੰਘ ਬਾਜੇਵਾਲੀਆ/

ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਦੇ ਆਦੇਸ਼ਾਂ ’ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ. ਬੈਨਿਥ ਦੀ ਅਗਵਾਈ ਹੇਠ ਦਫਤਰ ਜ਼ਿਲ੍ਹਾ ਪ੍ਰੀਸ਼ਦ, ਮਾਨਸਾ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਫਸਲੀ ਵਿਭਿੰਨਤਾ ਸਕੀਮ (ਸੀ.ਡੀ.ਪੀ.) ਸਾਲ 2022-23ਤਹਿਤ ਖੇਤੀ ਮਸ਼ੀਨਾਂ ਸਬਸਿਡੀ ’ਤੇ ਮੁਹੱਈਆ ਕਰਵਾਉਣ ਲਈ ਡਰਾਅ ਕੱਢੇ ਗਏ।

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ. ਬੈਨਿਥ ਆਈ.ਏ.ਐਸ. ਨੇ ਦੱਸਿਆ ਕਿ ਫਸਲੀ ਵਿਭਿੰਨਤਾ ਸਕੀਮ ਸਾਲ 2022-23 ਦੌਰਾਨ ਵਿਭਾਗ ਦੇ ਪੋਰਟਲ agrimachinerypb.com ’ਤੇ 1601 ਬਿਨੈਕਾਰਾਂ ਵੱਲੋ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਅਰਜ਼ੀਆਂ ਦਾ ਸਕੀਮ ਦੀ ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਵੱਲੋ ਕੰਪਿਊਟਰਾਈਜਡ ਡਰਾਅ ਕੱਢ ਕੇ ਸੀਨੀਅਰਤਾ ਸੂਚੀ ਤਿਆਰ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਡਰਾਅ ਤਹਿਤ ਮੈਨੂਅਲ/ਬੈਟਰੀ ਨੈਪ ਸੈਕ ਸਪਰੇਅਰ, ਪਾਵਰਡ ਨੈਪ ਸੈਕ ਸਪਰੇਅਰ, ਟਰੈਕਟਰ ਚਾਲਕ ਸਪਰੇਅਰ, ਫਾਰੇਜ਼ ਬੇਲਰ, ਮਿਲੈਟ ਮਿੱਲ, ਆਈਲ ਮਿੱਲ, ਮਲਟੀ ਕਰਾਪ ਪਲਾਂਟਰ (20 ਐਚ.ਪੀ. ਤੋਂ ਘੱਟ ਸਮੱਰਥਾ ਵਾਲੇ ਟ੍ਰੈਕਟਰ ਲਈ), ਫਾਰੇਜ਼ ਹਾਰਵੈਸਟਰ ਅਤੇ ਨੁਮੈਟਿਕ ਪਲਾਂਟਰ ਆਦਿ ਖੇਤੀ ਮਸ਼ੀਨਰੀ ਸਬਸਿਡੀ ’ਤੇ ਮੁਹੱਈਆ ਕਰਵਾਈ ਜਾਵੇਗੀ।

ਮੁੱਖ ਖੇਤੀਬਾੜੀ ਅਫਸਰ, ਡਾ. ਸੱਤਪਾਲ ਸਿੰਘ ਨੇ ਦੱਸਿਆ ਕਿ ਕਿਸਾਨ ਸੀਨੀਅਰਤਾ ਸੂਚੀ ਦਫ਼ਤਰ, ਮੁੱਖ ਖੇਤੀਬਾੜੀ ਅਫ਼ਸਰ, ਮਾਨਸਾ ਅਤੇ ਬਲਾਕ ਖੇਤੀਬਾੜੀ ਦਫਤਰਾਂ ਤੋਂ ਪ੍ਰਾਪਤ ਕਰ ਸਕਦੇ ਹਨ। ਜਿਹੜੇ ਕਿਸਾਨਾਂ ਦਾ ਨਾਮ ਟੀਚਿਆਂ ਅਨੁਸਾਰ ਸੀਨੀਅਰਤਾ ਸੂਚੀ ਵਿੱਚ ਆ ਗਿਆ ਹੈ, ਉਹ ਕਿਸਾਨ ਆਪਣਾ ਸੈਕਸ਼ਨ ਪੱਤਰ ਪੋਰਟਲ ’ਤੇ ਜਾ ਕੇ ਆਪਣੀ ਆਈ.ਡੀ. ਵਿੱਚੋ ਪ੍ਰਾਪਤ ਕਰਕੇ ਸਰਕਾਰ ਵੱਲੋ ਮਾਨਤਾ ਪ੍ਰਾਪਤ ਮੈਨੂਫੇਕਚਰ/ਡੀਲਰ ਤੋਂ ਮਸ਼ੀਨਰੀ ਦੀ ਖਰੀਦ ਕਰ ਸਕਦੇ ਹਨ।

ਇਸ ਮੌਕੇ ਸ਼੍ਰੀ ਸੁਖਪਾਲ ਸਿੰਘ, ਡੀ.ਡੀ.ਪੀ.ਓ., ਮਾਨਸਾ, ਇੰਜ. ਅਲੋਕ ਗੁਪਤਾ ਕੇ.ਵੀ.ਕੇ. ਖੋਖਰ ਖੁਰਦ, ਡਾ. ਮਨੋਜ਼ ਕੁਮਾਰ, ਬਲਾਕ ਖੇਤੀਬਾੜੀ ਅਫਸਰ, ਮਾਨਸਾ, ਸ਼੍ਰੀ ਮਦਨ ਲਾਲ, ਅਸਿਸਟੈਂਟ ਲੀਡ ਬੈਂਕ, ਮਾਨਸਾ, ਇੰਜ. ਪ੍ਰਭਦੀਪ ਸਿੰਘ, ਮਾਨਸਾ, ਸ਼੍ਰੀਮਤੀ ਜ਼ਸਵਿੰਦਰ ਕੌਰ, ਜਿਲ੍ਹਾ ਪ੍ਰੋਜੈਕਟ ਮੈਨੇਜਰ, ਮਾਨਸਾ, ਸ਼੍ਰੀ ਬਲਜੀਤ ਸਿੰਘ ਜੂਨੀਅਰ ਤਕਨੀਸ਼ੀਅਨ , ਮਾਨਸਾ, ਅਗਾਹ ਵਧੂ ਕਿਸਾਨ ਗੁਰਜੰਟ ਸਿੰਘ, ਤਾਮਕੋਟ , ਮੇਵਾ ਸਿੰਘ, ਖਿਆਲਾ ਖੁਰਦ ਅਤੇ ਹੋਰ ਕਿਸਾਨ ਮੌਜੂਦ ਸਨ।

Post a Comment

0 Comments