ਮੋਹ ਦੀਆਂ ਤੰਦਾਂ ਗਰੁੱਪ ਵੱਲੋਂ ਆਸਟਰੇਲੀਆ ਵਸਦੀ ਬਾਲ ਸਾਹਿਤ ਲੇਖਕ ਜੋੜੀ ਸੁਰਜੀਤ ਸੰਧੂ ਅਤੇ ਹਰਜੀਤ ਸੰਧੂ ਦਾ ਸਨਮਾਨ

 ਮੋਹ ਦੀਆਂ ਤੰਦਾਂ ਗਰੁੱਪ ਵੱਲੋਂ ਆਸਟਰੇਲੀਆ ਵਸਦੀ ਬਾਲ ਸਾਹਿਤ ਲੇਖਕ ਜੋੜੀ ਸੁਰਜੀਤ ਸੰਧੂ ਅਤੇ ਹਰਜੀਤ ਸੰਧੂ ਦਾ ਸਨਮਾਨ


ਮਾਨਸਾ 25 ਫਰਵਰੀ ਗੁਰਜੀਤ ਸ਼ੀਂਹ

    ਮੋਹ ਦੀਆਂ ਤੰਦਾਂ ਗਰੁੱਪ ਬਰਨਾਲਾ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਕ ਸ਼ਾਨਦਾਰ ਸਮਾਗਮ ਗਿੱਲ ਫਾਰਮ ਹਾਊਸ ਨੇੜੇ ਪਾਰਟੀ ਲੈਂਡ ਪੈਲੈਸ ਭਦਲਵੱਡ ਵਿਖੇ ਵਤਨ ਪਰਤੇ ਆਸਟਰੇਲੀਆ ਵਸਦੀ ਬਾਲ ਸਾਹਿਤ ਲੇਖਕ ਜੋੜੀ ਸੁਰਜੀਤ ਸੰਧੂ ਅਤੇ ਹਰਜੀਤ ਸੰਧੂ ਦੇ ਸਨਮਾਨ ਵਿੱਚ ਰਚਾਇਆ ਗਿਆ।ਸਮਾਗਮ ਦੀ ਸ਼ੁਰੂਆਤ ਪਾਲੀ ਦੇਤਵਾਲੀਆ ਦੇ ਗਾਏ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤ ਦੀਆਂ ਧੁਨਾਂ ਨਾਲ ਹੋਈ।ਇਸ ਮੌਕੇ ਪੰਜਾਬੀ ਮਾਂ ਬੋਲੀ ਦੇ ਮਹਾਨ ਲੇਖਕ ਓਮ ਪ੍ਰਕਾਸ਼ ਗਾਸੋ ਜੀ ਨੇ ਪੰਜਾਬੀ ਮਾਂ ਬੋਲੀ ਦੇ ਮਾਣ ਮੱਤੇ ਇਤਿਹਾਸ ਬਾਰੇ ਬੜੇ ਹੀ ਭਾਵਨਾਤਮਕ ਲਫਜ਼ਾਂ ਵਿੱਚ ਬਿਆਨ ਕੀਤਾ। ਪੰਜਾਬੀ ਗੀਤਕਾਰੀ ਦੇ ਖੋਜ ਕਰਤਾ ਅਸ਼ੋਕ ਬਾਂਸਲ ਮਾਨਸਾ ਜੀ ਨੇ ਸਾਹਿਤ ਪ੍ਰੇਮੀਆਂ ਨੂੰ ਪਰਾਣੇ ਗੀਤਕਾਰ ਲੇਖਕਾਂ ਨੂੰ ਚੇਤੇ ਰੱਖਣ ਦਾ ਹੋਕਾ ਦਿੱਤਾ। ਪ੍ਰਸਿੱਧ ਗੀਤਕਾਰਾਂ ਭਿੰਦਰ ਡੱਬਵਾਲੀ, ਨਿਰਮਲ ਦਿਓਲ, ਅਮਰਜੀਤ ਘੋਲੀਆ, ਕਿਰਪਾਲ ਮਾਅਣਾ, ਮੱਟ ਸ਼ੇਰੋਂ ਵਾਲਾ ਨੇ ਵਿਸ਼ਵ ਪੱਧਰ ਤੇ ਪੰਜਾਬੀ ਮਾਂ ਬੋਲੀ ਅਤੇ ਗੀਤਕਾਰੀ ਗਾਇਕੀ ਨੂੰ ਮਿਲ ਰਹੇ ਮਾਣ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਇਸਦੀ ਹੋਰ ਪ੍ਰਚਾਰ ਅਤੇ ਪ੍ਰਸਾਰ ਲਈ ਯਤਨ ਕਰਨ ਦੀ ਲੋੜ ਹੈ ਜੋਰ ਦਿੱਤਾ। ਪ੍ਰਸਿੱਧ ਗ਼ਜ਼ਲਗੋ ਬੂਟਾ ਸਿੰਘ ਚੌਹਾਨ, ਲੇਖਕ ਅਮਰੀਕ ਤਲਵੰਡੀ, ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ, ਜ਼ਿਲ੍ਹਾ ਭਾਸ਼ਾ ਅਫ਼ਸਰ ਸੁਖਵਿੰਦਰ ਸਿੰਘ ਗੁਰਮ, ਬਲਵੀਰ ਮਾਨ ਜੀ ਨੇ ਲੇਖਕਾਂ ਨੂੰ ਚੰਗਾ ਸਾਹਿਤ ਲਿਖਣ ਅਤੇ ਪਾਠਕਾਂ ਨੂੰ ਚੰਗਾ ਸਾਹਿਤ ਪੜ੍ਹਨ ਦੀ ਅਪੀਲ ਕੀਤੀ। ਅਜੀਤਪਾਲ ਜੀਤੀ, ਬੂਟਾ ਭਾਈਰੂਪਾ, ਜਸਪਾਲ ਮਾਨ, ਜਗਦੇਵ ਟਹਿਣਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਲੋਕ ਗਾਇਕ ਜੱਗੀ ਪੂਹਲੀ, ਬਲਵੀਰ ਸ਼ੇਰ ਪੁਰੀ, ਕਿਰਨਾਂ ਖਾਨ ਨੇ ਬੜੇ ਸੋਹਣੇ ਗੀਤ ਪੇਸ਼ ਕੀਤੇ। ਬਰਨਾਲਾ ਵਾਸੀਆਂ ਦਾ ਉਨ੍ਹਾਂ ਨੂੰ ਮਾਣ ਸਤਿਕਾਰ ਦੇਣ ਤੇ ਧੰਨਵਾਦ ਕਰਦਿਆਂ ਸੁਰਜੀਤ ਸੰਧੂ ਅਤੇ ਹਰਜੀਤ ਸੰਧੂ ਨੇ ਇਹਨਾ ਪਲਾਂ ਨੂੰ ਯਾਦਗਾਰੀ ਕਿਹਾ ਅਤੇ ਆਪਣੀਆਂ ਬਾਲ ਸਾਹਿਤ ਪੁਸਤਕਾਂ ਵੱਡੇ ਵੱਡੇ ਸੁਪਨੇ ਨਿੱਕੇ ਨਿੱਕੇ ਤਾਰੇ ਵਿਚੋਂ ਅਤੇ ਕਈ ਕੁਝ ਹੋਰ ਬਾਕਮਾਲ ਗੀਤਾਂ ਦਾ ਸੁਹਜਾਤਮਕ ਗਾਇਕੀ ਰਾਹੀਂ ਰੰਗ ਬਖੇਰਿਆ। ਪ੍ਰਬੰਧਕਾਂ ਵੱਲੋਂ ਆਈਆਂ ਸਮੂਹ ਸਾਹਿਤਿਕ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ। ਮੈਡਮ ਕਿਰਨਾਂ ਖਾਨ ਨੇ ਬਹੁਤ ਸੋਹਣੇ ਸ਼ਬਦਾਂ ਰਾਹੀਂ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ। ਅੰਤ ਵਿੱਚ ਰਜਿੰਦਰ ਕੁਮਾਰ ਅਕਾਊਂਟੈਂਟ ਨੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਜਤਿੰਦਰ ਗਿੱਲ, ਹਰਫੂਲ ਭੁੱਲਰ, ਦਵਿੰਦਰ ਬਰਨਾਲਾ, ਕੁਲਵਿੰਦਰ ਸਿੰਘ ਚੀਫ਼ ਇੰਸਪੈਕਟਰ,ਸੁਖਦੀਪ ਫ਼ੌਜੀ,ਪ੍ਰਭ ਧੂਰੀ ਵੱਲੋਂ ਬੜੀ ਤਨ ਦੇਹੀ ਅਤੇ ਸੁਚੱਜੀ ਦੇਖ-ਰੇਖ ਹੇਠ ਕਰਵਾਇਆ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ

Post a Comment

0 Comments