ਕਿਸਾਨ ਜੱਥੇਬੰਦੀਆਂ ਨੇ ਪ੍ਰਾਇਵੇਟ ਸਕੂਲ ਕੁਰਕੀ ਰੁਕਵਾਈ

 ਕਿਸਾਨ ਜੱਥੇਬੰਦੀਆਂ ਨੇ ਪ੍ਰਾਇਵੇਟ ਸਕੂਲ ਕੁਰਕੀ ਰੁਕਵਾਈ 

 


ਬੋਹਾ 24 ਫਰਵਰੀ ਕੱਕੜ ,ਨਿਰੰਜਣ ਬੋਹਾ

 ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ )ਅਤੇ ਪੰਜਾਬ ਕਿਸਾਨ ਯੂਨੀਅਨ  ਵੱਲੋਂ ਅੱਜ ਬੋਹਾ ਵਿਖੇ ਪ੍ਰਾਈਵੇਟ ਸਕੂਲ ਬੁਢਲਾਡਾ ਪਬਲਿਕ ਸਕੂਲ  ਦੀ ਕੁਰਕੀ ਰੁਕਵਾਈ । ਪ੍ਰਾਪਤ ਵੇਰਵੇ ਅਨੁਸਾਰ ਸਕੂਲ ਦੇ ਮਾਲਕ ਸੁਖਪਾਲ ਸਿੰਘ  ਨੇ ਭਾਰਤੀਆਂ ਸਟੇਟ ਬੈਂਕ ਬੋਹਾ ਤੋਂ ਚੌਵੀ ਲੱਖ ਪੱਚਤਰ ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ ਪਰ ਕੋਰੋਨਾ  ਕਾਲ ਕਾਰਨ ਸਕੂਲ ਬੰਦ ਰਹਿਣ ਕਾਰਨ ਕੁਝ  ਕਿਸ਼ਤਾਂ ਨਹੀਂ ਭਰੀਆਂ ਗਈਆਂ, ਜਿਸ ਕਾਰਨ ਬੈਂਕ ਵੱਲੋਂ ਕੋਰਟ ਰਾਹੀਂ ਕਬਜ਼ਾ ਵਾਰੰਟ ਪੁਲਿਸ ਰਾਹੀਂ ਲੈਣ ਦਾ ਨੋਟਿਸ ਜਾਰੀ ਕੀਤ ਸੀ । ਸਕੂਲ ਦੇ  ਮਾਲਕ ਤੇ ਪ੍ਰਿੰਸੀਪਲ ਸੁਖਪਾਲ  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਪੰਜਾਬ ਕਿਸਾਨ ਯੂਨੀਅਨ ਏਕਤਾ ਨਾਲ ਸੰਪਰਕ ਕੀਤਾ ਗਿਆ ਤਾਂ ਦੋਵਾਂ ਜੱਥੇਬਂਦੀਆਂ ਨੇ ਕੁਰਕੀ ਰੋਕਣ ਲਈ   ਸਕੂਲ ਅੱਗੇ ਧਰਨਾ ਲਾ ਦਿੱਤਾ।ਇਸ ਧਰਨੇ ਨੂੰ ਸੰਬੋਧਿਤ ਕਰਦਿਆਂ ਬੀ ਕੇ ਯੂ ਡਕੌਂਦਾ ਦੇ ਜਿਲ੍ਹਾ  ਪ੍ਰਧਾਨ ਲਛਮਣ ਸਿੰਘ ਚੱਕ ਅਲੀਸ਼ੇਰ ਤੇ  ਗੁਰਤੇਜ ਸਿੰਘ ਬਰ੍ਹੇ ਕਿਹਾ ਕਿ  ਸੰਨ 2014 ਵਿੱਚ ਬੱਚੇ ਬਹੁਤ ਸਾਰੇ ਭਾਰੀ ਗਿਣਤੀ ਵਿੱਚ ਪੜ੍ਹ ਰਹੇ ਸਨ। ਜਦੋਂ ਬੈਂਕ ਨੇ ਆਪਣੀ ਨਾਦਰ ਸ਼ਾਹੀ ਨਾਲ ਸਕੂਲ ਨੂੰ ਜ਼ਿੰਦਾ ਲਾਇਆ  ਗਿਆ ਤਾਂ  ਸਕੂਲ ਦੇ ਬੱਚਿਆਂ ਵੱਲੋਂ ਹੋਰ ਸਕੂਲਾਂ ਵਿੱਚ ਦਾਖਲਾ ਲੈ ਲਿਆ ਗਿਆ ਸੀ। ਜਿਸ ਕਾਰਨ ਜਥੇਬੰਦੀ ਵੱਲੋਂ ਉਸ ਟਾਈਮ ਵੀ ਸਕੂਲ ਦਾ ਜ਼ਿੰਦਾ ਤੋੜ ਕੇ ਸਕੂਲ ਖੋਲ੍ਹਵਾਇਆ  ਗਿਆ ਸੀ । ਉਨ੍ਹਾ ਕਿਹਾ ਕਿ ਹੁਣ  ਬੈਂਕ ਸਕੂਲ ਮਾਲਕ ਤੋਂ ਸੱਤਰ ਲੱਖ ਦੇ ਕਰੀਬ ਰੁਪਏ ਵਸੂਲਣ ਦੇ ਨੋਟਿਸ ਜਾਰੀ ਕਰਕੇ ਸਕੂਲ ਦਾ   ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ  ਕਿ  ਉਹ ਸਕੂਲ ਦੇ ਉੱਪਰ ਬੈਂਕ ਨੂੰ ਕਿਸੇ ਵੀ ਸੂਰਤ ਵਿੱਚ ਕਬਜ਼ਾ ਨਹੀਂ ਕਰਨ ਦੇਣਗੇ। ਇਸ ਧਰਨੇ ਨੂੰ ਵੇਖ ਕੇ ਪ੍ਰਸ਼ਾਸ਼ਨ ਦਾ ਕੋਈ ਵੀ ਅਧਿਕਾਰੀ ਕੁਰਕੀ  ਕਰਨ ਲਈ  ਨਹੀਂ ਆਇਆ । ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਬੀ ਕੇ ਯੂ ਡਕੌਂਦਾ ਦੇ ਆਗੂ ਮਨਜੀਤ ਸਿੰਘ ਉੱਲਕ ਬਲਾਕ ਪ੍ਰਧਾਨ ਝੁਨੀਰ, ਜਗਰੂਪ ਸਿੰਘ ਮਘਾਣੀਆ, ਸੁਖਜਿੰਦਰ ਸਿੰਘ ਬੱਗੀ ਬਹਿਣੀਵਾਲ ਦਰਸ਼ਨ ਸਿੰਘ ਮੋਫ਼ਰ, ਪੀ ਕੇ ਯੂ ਦੇ ਦਰਸ਼ਨ ਸਿੰਘ ਮਘਾਣੀਆ, ਗੁਰਜੰਟ ਸਿੰਘ ਚੱਕ ਅਲੀ ਸ਼ੇਰ, ਜਸਵੀਰ ਸਿੰਘ ਮਘਾਣੀਆ, ਨਰੋਤਮ ਸਿੰਘ ਗੰਢੂ ਗੁਰਮੁਖ ਸਿੰਘ ਤੇ  ਗੁਰਦੀਪ ਸਿੰਘ ਸਹਾਰਨਾ  ਆਦਿ ਨੇ ਵੀ ਸੰਬੋਧਿਤ  ਕੀਤਾ

Post a Comment

0 Comments