ਯੂਨਾਈਟਡ ਟਰੇਡ ਯੂਨੀਅਨ ਪੰਜਾਬ ਵੱਲੋ ਪੁਰਾਣੇ ਵਹੀਕਲ ਕਬਾੜ ਕਰਨ ਦੇ ਫੈਸਲੇ ਤੇ ਸਰਕਾਰ ਨੂੰ ਮੁੜ ਵਿਚਾਰ ਦਿੱਤਾ ਮੰਗ ਪੱਤਰ

ਯੂਨਾਈਟਡ ਟਰੇਡ ਯੂਨੀਅਨ ਪੰਜਾਬ ਵੱਲੋ ਪੁਰਾਣੇ ਵਹੀਕਲ ਕਬਾੜ ਕਰਨ ਦੇ ਫੈਸਲੇ ਤੇ ਸਰਕਾਰ ਨੂੰ ਮੁੜ ਵਿਚਾਰ ਦਿੱਤਾ ਮੰਗ ਪੱਤਰ

ਜੁਗਾੜੂ ਰੇਹੜੀਆਂ ਤੇ ਟੋਲ ਪਲਾਜ਼ਾ ਬੰਦ ਕਰੇ ਪੰਜਾਬ ਸਰਕਾਰ ਨਹੀ ਤਾਂ ਸੰਘਰਸ਼  ਲਈ ਮਜਬੂਰ ਹੋਣਗੇ


ਮੋਹਾਲੀ 3 ਫ਼ਰਵਰੀ ਪੰਜਾਬ ਇੰਡੀਆ ਨਿਊਜ਼ ਬਿਊਰੋ 

 ਯੂਨਾਈਟਡ ਟਰੇਡ ਯੂਨੀਅਨ ਪੰਜਾਬ (ਯੂ.ਟੀ.ਯੂ.ਸੀ) ਵੱਲੋ ਜ਼ਿਲਾ ਪ੍ਰਧਾਨ ਸੁਰਿੰਦਰ ਬਾਵਾ ਅਤੇ ਮਨਦੀਪ ਸਿੰਘ ਹਨੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ  ਕਮਰਸੀਅਲ ਗੱਡੀਆਂ ਅੱਠ ਸਾਲ ਤੇ ਪ੍ਰਾਈਵੇਟ ਪੰਦਰਾਂ ਸਾਲ ਪੁਰਾਣੀਆਂ ਗੱਡੀਆਂ ਕਬਾੜ ਕਰਨ ਦੇ ਲਏ ਗਏ ਫੈਸਲੇ ਤੇ ਮੁੜ ਵਿਚਾਰ ਕਰਨ ,ਜੁਗਾੜੂ ਰੇਹੜੀਆਂ ਅਨਲੀਗਲ ਵਾਹਨ ਬੰਦ ਕਰਵਾਉਣ ਅਤੇ ਟੋਲ ਪਲਾਜ਼ਾ ਬੰਦ ਕਰਵਾਉਣ ਲਈ ਡਿਪਟੀ ਕਮਿਸ਼ਨਰ ਤਰਨਤਾਰਨ ਰਾਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਮੰਗ ਪੱਤਰ ਦਿੱਤਾ ਗਿਆ। 

ਇਸ ਮੌਕੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਫ਼ੈਸਲੇ ਨਾਲ ਪੰਜਾਬ ਦੇ ਲੱਖਾਂ ਲੋਕ ਬੇਰੋਜ਼ਗਾਰ ਹੋ ਜਾਣਗੇ ਜੋ ਰਿਪੇਅਰ, ਸਪੇਅਰ ਪਾਰਟਸ ਤੇ ਢੋਆ ਢੋਆਈ ਨਾਲ ਜੁੜੇ ਹੋਏ ਹਨ,ਪਹਿਲਾ ਹੀ ਕਰੋਨਾ ਕਾਰਨ ਟਰਾਂਸਪੋਟਰ,ਟੈਕਸੀ ਡਰਾਈਵਰ, ਛੋਟਾ ਹਾਥੀ ਤੇ ਹੋਰ ਢੋਆ ਢੋਆਈ ਵਾਲੇ ਆਰਥਿਕ ਮੰਦਹਾਲੀ ਦੇ ਦੌਰ ਵਿੱਚੋ ਗੁਜਰ ਰਹੇ ਹਨ। ਵਿਦੇਸ਼ਾਂ ਅੰਦਰ 50 ਤੋ100 ਸਾਲ ਪੁਰਾਣੀਆਂ ਗੱਡੀਆਂ ਵੀ ਚੱਲਦੀਆ ਹਨ ਤੇ ਲੋਕ ਸੋਂਕ ਨਾਲ ਚਲਾਉਂਦੇ ਹਨ ਸਾਡੀਆਂ ਸਰਕਾਰਾਂ ਵੱਲੋਂ  ਸਰਕਾਰ ਤੇ ਸਿਸਟਮ ਦਾ ਫੇਲੀਅਰ ਲੋਕਾਂ ਸਿਰ ਮੜ੍ਹਿਆ ਜਾ ਰਿਹਾ ਹੈ।ਸਰਕਾਰ ਦਾ ਇਹ ਫੈਸਲਾ ਬਹੁਤ ਹੀ ਗ਼ਲਤ ਤੇ ਲੋਕ ਵਿਰੋਧੀ ਹੈ। 

ਉਹਨਾ ਅੱਗੇ ਕਿਹਾ ਕਿ ਸਰਕਾਰ ਦੇ ਪੁਰਾਣੀਆਂ ਗੱਡੀਆਂ ਬੰਦ ਕਰਨ ਨਾਲ ਵਹੀਕਲ  ਕੰਪਨੀਆਂ ਤੇ ਸਰਕਾਰ  ਨੂੰ ਫਾਇਦਾ ਹੋਵੇਗਾ ਅਤੇ ਜਨਤਾ ਦੀ ਜੇਬ ਤੇ ਆਰਥਿਕ ਬੋਝ ਤੇ ਕਰਜੇ ਦੀ ਪੰਡ ਹੋਰ ਭਾਰੀ ਹੋ ਜਾਵੇਗੀ ਅਤੇ ਟਰਾਂਸਪੋਰਟ ਦੇ ਕਾਰੋਬਾਰ ਨਾਲ ਜੁੜੇ ਲੱਖਾਂ ਲੋਕ ਬੇਰੋਜ਼ਗਾਰ ਹੋ ਜਾਣਗੇ ਜੋ ਨਵਾ ਵਹੀਕਲ ਲੈਣ ਦੇ ਕਾਬਲ ਨਹੀਂ ਹੋਣਗੇ। ਐਕਸੀਡੈਂਟ ਸ਼ਰਾਬ, ਮੋਬਾਈਲ, ਅਣਗਹਿਲੀ, ਟੁੱਟੀਆ ਸੜਕਾ , ਅਵਾਰਾ ਪਸ਼ੂਆਂ ਕਰਕੇ ਹੁੰਦੇ ਹਨ ਨਾ ਕਿ ਪੁਰਾਣੇ ਵਾਹਨਾ ਕਰਕੇ।ਜੇਕਰ ਬੀਤੇ ਪੰਦਰਾਂ ਸਾਲਾਂ ਦੇ ਐਕਸੀਡੈਟਾਂ ਦਾ ਡਾਟਾ ਵੇਖਿਆ ਜਾਵੇ ਤਾਂ 90% ਪ੍ਰਤੀਸ਼ਤ ਐਕਸੀਡੈਟ ਨਵੀਆਂ ਗੱਡੀਆਂ ਨਾਲ ਹੋਏ ਹਨ।ਜਿੰਦਗੀ ਵਿੱਚ ਆਮ ਆਦਮੀ ਮਸਾਂ ਇੱਕ ਵਾਰ ਗੱਡੀ ਲੈਂਦਾ ਹੈ ਤੇ ਸਰਕਾਰ ਨੂੰ ਜੀਐਸਟੀ ,ਰੋਡ ਟੈਕਸ ਤੇ ਹੋਰ ਟੈਕਸਾ ਦੇ ਰੂਪ ਵਿੱਚ ਮੋਟੀ ਰਕਮ ਤਾਰਦਾ ਹੈ।ਉਸਨੂੰ  5 ਤੋ 7 ਸਾਲ ਗੱਡੀ ਦੇ ਲੋਨ ਦੀਆ ਕਿਸਤਾ ਉਤਾਰਨ ਤੇ ਲੱਗ ਜਾਂਦੇ ਹਨ । ਪੁਰਾਣੀਆਂ ਗੱਡੀਆਂ ਨੂੰ ਬੰਦ ਕਰਨ ਦਾ ਅਧਾਰ  ਉਸਦੀ ਫਿੱਟਨੈੱਸ ਹੋਣਾ ਚਾਹੀਦਾ ਹੈ ਨਾ ਕਿ ਸਾਲ ।ਜੇਕਰ ਗੱਡੀ ਫਿੱਟ ਹੋਵੇ ,ਪ੍ਰਦੂਸ਼ਣ ਨਾ ਕਰਦੀ ਹੋਵੇ ਅਤੇ ਨਾਹੀ ਐਕਸੀਡੈਟ ਹੋਵੇ ਫੇਰ ਉਸਨੂੰ ਬੰਦ ਕਰਨਾ ਜਾਇਜ਼ ਨਹੀਂ ਹੈ। ਜੇਕਰ ਕਿਸੇ ਕਾਰਨ ਵਹੀਕਲ਼ ਟਰਾਂਸਪੋਰਟ ਦੇ ਐਕਟ 1849 ਮੁਤਾਬਿਕ ਫਿੱਟਨੈੱਸ ਫੇਲ ਹੋ ਜਾਵੇ ਹੈ ਤਾਂ ਉਸ ਦੇ ਬਦਲੇ ਨਵੀਂ ਗੱਡੀ ਲੈਣ ਵਾਲੇ ਨੂੰ ਵਾਹਨ ਜੀਐਸਟੀ ਮੁਆਫ਼ ਕੀਤੀ ਜਾਵੇ।ਪੰਜਾਬ ਅੰਦਰ ਲੁੱਟ ਦੇ ਕੇਂਦਰ ਬਣੇ ਸਾਰੇ ਟੋਲ ਪਲਾਜ਼ਾ ਬੰਦ ਕੀਤੇ ਜਾਣ ਕੌਮੀ ਸਾਰੇ ਵਾਹਿਕਲ ਮਾਲਕ ਵਹਿਕਲ ਖਰੀਦਣ ਸਮੇਂ ਰੋਡ ਟੈਕਸ ਦਿੰਦੇ ਹਨ,ਫੇਰ ਟੋਲ ਟੈਕਸ ਕਿਉ ਦੇਣ।

ਉਹਨਾ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ  ਕਮਰਸੀਅਲ ਗੱਡੀਆਂ ਅੱਠ ਸਾਲ ਤੇ ਪ੍ਰਾਈਵੇਟ ਪੰਦਰਾਂ ਸਾਲ ਪੁਰਾਣੀਆਂ ਗੱਡੀਆਂ ਕਬਾੜ ਕਰਨ ਦਾ ਲਿਆ ਗਿਆ  ਫੈਸਲਾ ਤੁਰੰਤ ਵਾਪਸ ਲਵੇ ਤੇ ਟੋਲ ਪਲਾਜ਼ਾ ਬੰਦ ਕੀਤੇ ਜਾਣ ਨਹੀ ਤਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਧੇ ਕ੍ਰਿਸ਼ਨ,ਅਜੀਤ ਕੁਮਾਰ , ਹਰਨੇਕ ਸਿੰਘ ਹਾਜਰ ਸਨ।

Post a Comment

0 Comments