ਬੱਚਿਆਂ ਨਾਲ ਹੋ ਰਹੇ ਕਿਸੇ ਵੀ ਤਰਾਂ ਦੇ ਸੋਸ਼ਣ ਦੀ ਜਾਣਕਾਰੀ ਟੋਲ ਫ੍ਰੀ ਨੰਬਰ 1098 ਤੇ ਦਰਜ਼ ਕਰਾ ਕੇ ਆਪਣਾ ਫਰਜ਼ ਨਿਭਾਓ - ਜਿਲ੍ਹਾ ਕੋਆਰਡੀਨੇਟਰ ਚਾਈਲਡ ਹੈਲਪ ਲਾਈਨ ਮਾਨਸਾ
ਮਾਨਸਾ 4 ਮਾਰਚ (ਕੱਕੜ)
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੇ ਸਹਿਯੋਗ ਨਾਲ ਸਾਰਡ (ਸੋਸਾਇਟੀ ਫਾਰ ਆਲ ਰਾਉਂਡ ਡਿਵੈਲਪਮੈਂਟ) ਸੰਸਥਾਂ ਦੁਆਰਾ ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ ਲਈ ਜਿਲ੍ਹਾ ਮਾਨਸਾ ਵਿੱਚ ਚਾਈਲਡ ਹੈਲਪ ਲਾਈਨ ਨੰਬਰ 1098 ਜੁਲਾਈ 2018 ਤੋਂ ਕੰਮ ਕਰ ਰਿਹਾ ਹੈ। ਬੱਚਿਆਂ ਨਾਲ ਹੋ ਕਿਸੇ ਵੀ ਗ਼ਲਤ ਵਰਤਾਰੇ ਸਬੰਧੀ ਜਾਣਕਾਰੀ ਇਸ ਨੰਬਰ ਤੇ ਦਿੱਤੀ ਹੈ।
ਚਾਈਲਡ ਹੈਲਪ ਲਾਈਨ ਮਾਨਸਾ ਦੇ ਜਿਲ੍ਹਾ ਕੋਆਰਡੀਨੇਟਰ ਕਮਲਦੀਪ ਸਿੰਘ ਨੇ ਦੱਸਿਆ ਕਿ ਬੱਚਿਆਂ ਨਾਲ ਜਿਨਸੀ ਸੋਸ਼ਣ ਅਤੇ ਹੋਰ ਘਟਨਾਵਾਂ ਰੋਜਾਨਾ ਹੀ ਸੁਨਣ ਅਤੇ ਅਖ਼ਬਾਰ ਵਿੱਚ ਪੜ੍ਹਨ ਨੂੰ ਮਿਲਦੀਆਂ ਹਨ। ਸ਼ਰਾਰਤੀ ਅਨਸਰ ਬੱਚਿਆਂ ਨੂੰ ਲਾਲਚ ਦੇ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। 1098 ਨੰਬਰ ਤੇ ਕਾਲ ਕਰ ਕੇ ਕੋਈ ਵੀ ਵਿਅਕਤੀ 18 ਸਾਲ ਤੱਕ ਦੇ ਬੱਚਿਆਂ ਦੇ ਨਾਲ ਹੋ ਰਹੇ ਜਿਨਸੀ ਅਤੇ ਮਾਨਸਿਕ ਸੋਸ਼ਣ, ਬਾਲ ਮਜਦੂਰੀ, ਬਾਲ ਵਿਆਹ, ਗੁਮਸ਼ੁਦਾ ਬੱਚੇ, ਭੀਖ ਮੰਗਦੇ ਬੱਚੇ, ਕੁਦਰਤੀ ਆਫ਼ਤਾਂ ਦੇ ਸ਼ਿਕਾਰ ਬੱਚੇ ਆਦਿ ਦੀ ਜਾਣਕਾਰੀ ਦੇ ਸਕਦਾ ਹੈ। ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ।
ਸੰਸਥਾਂ ਦੁਆਰਾ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਸਬੰਦੀ ਸ਼ਿਕਾਇਤ ਮਿਲਣ ਤੇ ਸਬੰਧਿਤ ਵਿਭਾਗ ਨਾਲ ਮਿਲ ਕੇ ਕਾਰਵਾਈ ਕੀਤੀ ਜਾਂਦੀ ਹੈ। ਲੋਕਾਂ ਵਿੱਚ ਚਾਈਲਡ ਹੈਲਪ ਲਾਈਨ ਸਬੰਧੀ ਜਾਣਕਾਰੀ ਦੇਣ ਲਈ ਚਾਈਲਡ ਲਾਈਨ ਅਤੇ ਜਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਅਤੇ ਸਕੂਲਾਂ ਵਿੱਚ ਸੈਮੀਨਾਰ ਲਗਾਏ ਜਾਂਦੇ ਹਨ।
ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਪੰਜਾਬ ਦੇ ਹਰ ਇੱਕ ਜਿਲ੍ਹੇ ਦੇ ਅੰਦਰ ਜਿਲ੍ਹਾ ਬਾਲ ਸੁਰੱਖਿਆ ਦਫਤਰ, ਬਾਲ ਭਲਾਈ ਕਮੇਟੀ, ਸਪੈਸ਼ਲ ਜੁਵੇਨਾਇਲ ਪੁਲਿਸ ਯੂਨਿਟ ਅਤੇ ਜੁਵੇਨਾਇਲ ਜਸਟਿਸ ਬੋਰਡ ਦੀ ਸਥਾਪਨਾ ਕੀਤੀ ਗਈ ਹੈ। ਬੱਚਿਆਂ ਨਾਲ ਹੋ ਰਹੇ ਕਿਸੇ ਵੀ ਪ੍ਰਕਾਰ ਦੇ ਸੋਸ਼ਣ ਪ੍ਰਤੀ 1098 ਤੇ ਜਾਣਕਾਰੀ ਦੇ ਕੇ ਤੁਸੀਂ ਇੱਕ ਮਾਸੂਮ ਜਿੰਦਗੀ ਬਚਾ ਸਕਦੇ ਹੋ
0 Comments