ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ 'ਚ ਵੱਖ-ਵੱਖ ਮੁਕਾਬਲਿਆਂ 'ਚ ਖਿਡਾਰੀਆਂ ਨੇ ਦਿਖਾਏ ਜੌਹਰ ਦਿਖਾਏ

 ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ 'ਚ ਵੱਖ-ਵੱਖ
ਮੁਕਾਬਲਿਆਂ 'ਚ ਖਿਡਾਰੀਆਂ ਨੇ ਦਿਖਾਏ ਜੌਹਰ ਦਿਖਾਏ


ਬਰਨਾਲਾ,12,ਮਾਰਚ /ਕਰਨਪ੍ਰੀਤ ਕਰਨ /-: ਸਥਾਨਕ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ 'ਚ 46ਵੀਂ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਇਸ ਖੇਡ ਉਤਸਵ 'ਚ 100 ਮੀ., 200 ਮੀ., 400 ਮੀ., 800 ਮੀ., 1500 ਮੀ. ਰੇਸ ਨਾਲ ਸੈਕ ਰੇਸ, ਸਪੂਨ ਰੇਸ, ਥ੍ਰੀ ਲੈਗ ਰੇਸ, ਚਾਟੀ ਰੇਸ, ਸਕਿੱਪਿੰਗ ਰੇਸ, ਡਿਸਕਸ ਥੋ੍, ਜੈਵਲਿਨ ਥੋ੍, ਸ਼ਾਟਪੁੱਟ, ਉੱਚੀ ਛਾਲ, ਲੰਬੀ ਛਾਲ ਵਰਗੀਆਂ ਵੱਖ-ਵੱਖ ਖੇਡਾਂ ਦਾ ਆਯੋਜਨ ਕਾਲਜ ਪ੍ਰਿੰਸੀਪਲ  ਡਾ. ਨੀਲਮ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਿਜੀਕਲ  ਐਜੂਕੇਸ਼ਨ ਵਿਭਾਗ ਦੀ ਪ੍ਰਵਕਤਾ ਮੈਡਮ ਗਗਨਦੀਪ ਵਲੋਂ ਕਰਵਾਇਆ ਗਿਆ। ਇਸ ਦੋ ਰੋਜ਼ਾ ਅਥਲੈਟਿਕ ਮੀੜ ਦਾ ਫ਼ਾਇਨਲ ਗੇੜ ਸ਼ਨਿੱਚਰਵਾਰ ਨੂੰ ਸਮਾਪਤ ਹੋਇਆ। ਇਸ ਅਥਲੈਟਿਕ ਮੀਟ ਦੇ ਮੁੱਖ ਮਹਿਮਾਨ ਆਰ.ਕੇ ਸਟੀਲ ਇੰਡਸਟਰੀਜ਼ ਲੁਧਿਆਣਾ ਦੇ ਪ੍ਰਧਾਨ ਤੇ ਪ੍ਰਸਿੱਧ ਉਦਯੋਗਪਤੀ ਸੱਤਪਾਲ ਅਗਰਵਾਲ ਆਪਣੇ ਸਪੁੱਤਰ ਰਾਕੇਸ਼ ਅਗਰਵਾਲ ਤੇ ਨੂੰਹ ਨੀਤੂ ਅਗਰਵਾਲ ਨਾਲ ਪੁੱਜੇ। ਕਾਲਜ ਦੇ ਪਿੰ੍ਸੀਪਲ ਡਾ. ਨੀਲਮ ਸ਼ਰਮਾ, ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਸੂਰਿਆਕਾਂਤ ਸ਼ੋਰੀ, ਜਨਰਲ ਸਕੱਤਰ ਕੇਵਲ ਜਿੰਦਲ, ਸੀਨੀਅਰ ਮੀਤ ਪ੍ਰਧਾਨ ਤੇ ਬਰਨਾਲਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੌਰੀ, ਮੈਂਬਰ ਸੁਖਮਹਿੰਦਰ ਸਿੰਘ ਸੰਧੂ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਦਾ ਸੰਸਥਾ 'ਚ ਪੁੱਜਣ 'ਤੇ ਸਵਾਗਤ ਕੀਤਾ। ਜਯੋਤੀ ਪ੍ਰਚੰਡ ਤੇ ਝੰਡਾ ਲਹਿਰਾਉਣ ਤੋਂ ਬਾਅਦ ਮਾਰਚ ਪਾਸਟ ਤੇ ਟਾਰਚ ਸੈਰੇਮਨੀ ਨਾਲ ਇਸ ਅਥਲੈਟਿਕ ਮੀਟ ਦੀ ਸ਼ੁਰੂਆਤ ਹੋਈ। ਇਸ ਉਪਰੰਤ ਵਿਦਿਆਰਥਣਾਂ ਨੇ ਖੇਡ ਭਾਵਨਾ ਦੀ ਸਹੁੰ ਚੁੱਕੀ। ਕਾਲਜ ਪਿੰ੍ਸੀਪਲ ਡਾ. ਨੀਲਮ ਸ਼ਰਮਾ ਨੇ ਆਪਣੇ ਭਾਸ਼ਣ 'ਚ ਮੁੱਖ ਮਹਿਮਾਨ ਦਾ ਕਾਲਜ ਪ੍ਰਬੰਧ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਸੀਨੀਅਰ ਪਰਿਵਾਰਿਕ ਮੈਂਬਰ ਵਜੋਂ ਜਾਣ ਪਹਿਚਾਣ ਕਰਵਾਈ। ਉਨਾਂ੍ਹ ਵਿਦਿਆਰਥਣਾਂ ਨੂੰ ਵੱਧ-ਚੜ੍ਹ ਕੇ ਖੇਡਾਂ 'ਚ ਭਾਗ ਲੈਣ ਦਾ ਸੁਨੇਹਾ ਦਿੱਤਾ। ਇਸ ਮੌਕੇ ਅਸਿਸਟੈਂਟ ਪੋ੍ਫ਼ੈਸਰ ਗਗਨਦੀਪ ਕੌਰ ਵਲੋਂ ਵਿਭਾਗ ਦੀ ਸਲਾਨਾ ਰਿਪੋਰਟ ਵੀ ਪੇਸ਼ ਕੀਤੀ। ਸਕਿੱਪਿੰਗ 'ਚ ਬੀਏ-1 ਦੀ ਸੁਮਨਪ੍ਰਰੀਤ ਨੇ ਪਹਿਲ, ਬੀਐੱਸਸੀ-3 ਦੀ ਸੀਰਤ, ਬੀਾਕ-1 ਦੀ ਨਿਸ਼ਾ ਨੇ ਲੜੀਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਡਿਸਕਸ ਥੋ੍ 'ਚ ਬੀਐੱਸਸੀ-2 ਦੀ ਲਖਵੀਰ ਕੌਰ, ਬੀਏ-3 ਦੀ ਅਮਰਜੀਤ ਕੌਰ ਤੇ ਬੀਏ-2 ਦੀ ਗੋਮਤੀ ਨੇ ਲੜਵੀਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਉੱਚੀ ਛਾਲ 'ਚ ਬੀਏ-1 ਦੀ ਸਿਮਰਨ ਨੇ ਪਹਿਲਾ, ਜਸ਼ਨਪ੍ਰਰੀਤ ਨੇ ਦੂਜਾ ਤੇ ਸੁਮਨ ਨੇ ਤੀਜਾ ਸਥਾਨ ਹਾਸਲ ਕੀਤਾ। ਲੰਬੀ ਛਾਲ 'ਚ ਜਸਵੀਰ ਕੌਰ, ਸੀਰਤ ਤੇ ਜਸਵਿੰਦਰ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਜੈਵਲੀਨ ਥੋ੍ 'ਚ ਬੀਏ-3 ਦੀ ਅਮਰਜੀਤ ਕੌਰ ਤੇ ਬੀਏ-1 ਦੀ ਸੁਖਜੀਤ ਕੌਰ ਤੇ ਜਸ਼ਨਪ੍ਰਰੀਤ ਕੌਰ ਨੇ ਪਹਿਲੇ ਤਿੰਨ ਸਥਾਨਾਂ 'ਤੇ ਕਬਜ਼ਾ ਕੀਤਾ। 1500 ਮੀਟਰ ਦੌੜ 'ਚ ਬੀਐਸਸੀ ਦੀ ਜਸਵੀਰ ਕੌਰ ਪਹਿਲੇ, ਸੁੱਖਪ੍ਰਰੀਤ ਕੌਰ ਦੂਜੇ ਤੇ ਸੁਖਜੀਤ ਕੌਰ ਤੇ ਕੋਮਲਪ੍ਰਰੀਤ ਕੌਰ ਤੀਜੇ ਸਥਾਨ 'ਤੇ ਰਹੀਆਂ। 400 ਮੀਟਰ ਦੌੜ 'ਚ ਬੀਏ-3 ਦੀ ਜਸਵੀਰ, ਬੀਏ-1 ਦੀ ਸਿਮਰਨ ਤੇ ਜਸ਼ਨਦੀਪ ਕੌਰ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਥ੍ਰੀ ਲੈਗਜ਼ ਰੇਸ 'ਚ ਬੀਐੱਸਸੀ-1 ਦੀ ਅਮੋਲਪ੍ਰਰੀਤ ਕੌਰ ਤੇ ਬੀਐਸਸੀ-3 ਦੀ ਸੀਰਤ ਨੇ ਪਹਿਲਾ ਸਥਾਨ ਹਾਸਲ ਕੀਤਾ। ਬੀਏ-1 ਦੀ ਕੋਮਲਪ੍ਰਰੀਤ ਕੌਰ ਤੇ ਸਿਮਰਨਕੌਰ ਨੇ ਦੂਜਾ ਤੇ ਸੁਮਨਪ੍ਰਰੀਤ ਕੌਰ ਤੇ ਮੁਸਕਾਨ ਬੀਏ-3 ਨੇ ਤੀਜਾ ਸਥਾਨ ਹਾਸਲ ਕੀਤਾ। 100 ਮੀਟਰ ਦੌੜ 'ਚ ਬੀਐੱਸਸੀ-3 ਦੀ ਜਸਵੀਰ ਕੌਰ, ਬੀਐੱਸਸੀ-1 ਦੀ ਅਮਨਦੀਪ ਕੌਰ ਤੇ ਬੀਏ-1 ਦੀ ਸਿਮਰਨਦੀਪ ਕੌਰ ਨੇ ਲੜੀਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। 200 ਮੀਟਰ ਦੌੜ 'ਚ ਬੀਏ-1 ਦੀ ਜਸਵੀਰ ਕੌਰ, ਬੀਐਸਸੀ-1 ਦੀ ਅਮੋਲਦੀਪ ਕੌਰ, ਬੀਐੱਸਸੀ-3 ਦੀ ਜਸਵਿੰਦਰ ਕੌਰ ਨੇ ਲੜੀਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਦੌਰਾਨ ਜਸਵੀਰ ਕੌਰ ਨੂੰ ਸਰਬੋਤਮ ਐਥਲੀਟ ਚੁਣਿਆ ਗਿਆ, ਜਦਕਿ ਇਸੇ ਲੜੀ 'ਚ ਅਮਰਜੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਮੁੱਖ ਮਹਿਮਾਨ, ਪਤਵੰਤੇ, ਪ੍ਰਬੰਧ ਕਮੇਟੀ ਤੇ ਪਿੰ੍ਸੀਪਲ ਦੇ ਕਰ ਕਮਲਾਂ ਨਾਲ ਸਾਰੇ ਜੇਤੂ ਖਿਡਾਰੀਆਂ ਨੂੰ ਮੈਡਲ ਕੀਤੇ ਗਏ। ਕਾਲਜ ਦੇ ਮੁਲਾਜ਼ਮਾਂ ਵਿਜੇ, ਸੁਰੇਸ਼, ਰਾਧੇਸ਼ਾਮ ਤੇ ਮੈਡਮ ਗਗਨਦੀਪ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਤੇ ਕਾਲਜੀਏਟ ਸਕੂਲ ਦਾ ਸਮੁੱਚਾ ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਰਹੀਆਂ। ਡਾ. ਜਸਵੀਰ ਕੌਰ ਅਸਿਸਟੈਂਟ ਪੋ੍ਫ਼ੈਸਰ ਪੰਜਾਬੀ ਨੇ ਮੰਚ ਸੰਚਾਲਨ ਦਾ ਕਾਰਜ਼ ਸੰਭਾਲਿਆ। ਤਰੁਣਾ ਨੇ ਮੰਚ ਸੰਚਾਲਕ ਸਹਾਇਕ ਦੀ ਭੂਮਿਕਾ ਨਿਭਾਈ।

Post a Comment

0 Comments