ਥਾਣਾ ਸਿਟੀ-2 ਬਰਨਾਲਾ ਦੇ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਨੇ ਆਪਣੀ ਟੀਮ ਸਮੇਤ 3 ਵਿਅਕਤੀਆਂ ਨੂੰ 5 ਮੋਟਰਸਾਈਕਲ ਤੇ ਹੋਰ ਸਕ੍ਰੈਪ ਸਣੇ ਕਾਬੂ ਕੀਤਾ

 ਥਾਣਾ ਸਿਟੀ-2 ਬਰਨਾਲਾ ਦੇ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਨੇ ਆਪਣੀ ਟੀਮ ਸਮੇਤ 3 ਵਿਅਕਤੀਆਂ ਨੂੰ 5 ਮੋਟਰਸਾਈਕਲ ਤੇ ਹੋਰ ਸਕ੍ਰੈਪ ਸਣੇ ਕਾਬੂ ਕੀਤਾ 


ਬਰਨਾਲਾ,1 ,ਮਾਰਚ /ਕਰਨਪ੍ਰੀਤ ਕਰਨ /
-ਥਾਣਾ ਸਿਟੀ-2 ਬਰਨਾਲਾ ਦੇ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਨੇ ਆਪਣੀ ਟੀਮ ਸਮੇਤ 3 ਵਿਅਕਤੀਆਂ ਨੂੰ 5 ਮੋਟਰਸਾਈਕਲ ਤੇ ਹੋਰ ਸਕ੍ਰੈਪ ਸਣੇ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਇੰਸ. ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਗਿਰਧਰ ਮਿੱਤਲ ਵਾਸੀ ਬਰਨਾਲਾ ਦੇ ਬਿਆਨਾਂ 'ਤੇ ਪਹਿਲਾਂ ਰਾਜਵਿੰਦਰ ਸਿੰਘ ਤੇ ਰਾਜਪਾਲ ਸਿੰਘ ਨੂੰ ਕਾਬੂ ਕੀਤਾ। ਜਿੰਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਗੁਰਪ੍ਰਰੀਤ ਸਿੰਘ ਉਰਫ਼ ਗੋਪੀ ਵਾਸੀ ਸਮਾਧ ਭਾਈ ਜ਼ਿਲ੍ਹਾ ਮੋਗਾ ਨੂੰ ਹਿਰਾਸਤ 'ਚ ਲੈ ਕੇ ਇਨ੍ਹਾਂ ਤੋਂ ਚੋਰੀ ਦੇ 5 ਮੋਟਰਸਾਈਕਲ ਤੇ ਗੁਰਪ੍ਰਰੀਤ ਸਿੰਘ ਦੇ ਘਰ 'ਚੋਂ ਮੋਟਰਸਾਈਕਲਾਂ ਦੇ ਪਾਰਟਸ ਜਿੰਨ੍ਹਾਂ ਨੂੰ ਖੋਲ੍ਹਕੇ ਰੱਖਿਆ ਗਿਆ ਸੀ, ਬਰਾਮਦ ਕੀਤੇ।ਉਹਨਾਂ  ਕਿਹਾ ਕਿ ਪੁਲਿਸ ਫੜ੍ਹੇ ਗੲ ਵਿਅਕਤੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਹੋਰ ਵੀ ਖੁਲਾਸੇ ਹੋ ਸਕਣ।ਉਹਨਾਂ ਗਲਤ ਅਨਸਰਾਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਕਿਸੇ ਵੀ ਗਲਤ ਕਿਸਮ ਦੀ ਪ੍ਰਵਿਰਤੀ ਦੇ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ !

Post a Comment

0 Comments