2 ਅਪ੍ਰੈਲ ਨੂੰ ਮਹਾਂ ਮੁਕਾਬਲਿਆਂ ਦਾ ਫਾਈਨਲ, ਜੇਤੂਆਂ ਨੂੰ ਮਿਲਣਗੇ 50-50 ਹਜ਼ਾਰ ਰੁਪਏ ਨਕਦ ਇਨਾਮ

 2 ਅਪ੍ਰੈਲ ਨੂੰ ਮਹਾਂ ਮੁਕਾਬਲਿਆਂ ਦਾ ਫਾਈਨਲ, ਜੇਤੂਆਂ ਨੂੰ ਮਿਲਣਗੇ 50-50 ਹਜ਼ਾਰ ਰੁਪਏ ਨਕਦ ਇਨਾਮ


ਮਜੀਠਾ, 31 ਮਾਰਚ ਮਲਕੀਤ ਸਿੰਘ ਚੀਦਾ 

- ਨੌਜੁਆਨ ਪੀੜ੍ਹੀ ਨੂੰ ਨਸਿਆਂ ਤੋ ਦੂਰ ਰੱਖਣ ਦੇ ਮੰਤਵ ਨਾਲ ਵਿਦਿਆਰਥੀਆਂ ਵਿਚ ਸੰਗੀਤਕ ਰੁਚੀ ਨੂੰ ਵਧਾਉਣ ਲਈ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰੂ ਗਿਆਨ ਇੰਸਟੀਚਿਊਟ ਆਫ ਮਿਊਜ਼ਿਕ ਮਜੀਠਾ ਵਲੋ ਸ਼ਬਦ ਗਾਇਨ ਅਤੇ ਤਬਲਾ ਸੋਲੋ ਦੇ ਮਹਾਂ ਮਕਾਬਲੇ ਚੱਲ ਰਹੇ ਹਨ ਜਿਨ੍ਹਾ ਦਾ ਫਾਈਨਲ ਰਾਉਂਡ ਗੁਰੂਦੁਆਰਾ ਸੰਗਤਸਰ ਖਾਸ਼ਾ ਪੱਤੀ ਮਜੀਠਾ ਵਿਖੇ 2 ਅਪ੍ਰੈਲ ਐਤਵਾਰ ਨੂੰ ਹੋਵੇਗਾ। ਇਨ੍ਹਾਂ ਮੁਕਾਬਲਿਆਂ ਵਿੱਚ ਪੂਰੇ ਪੰਜਾਬ ਵਚੋਂ ਫਾਈਨਲ ਵਿੱਚ ਪਹੁੰਚੇ 16 ਹੋਣਹਾਰ ਵਿਦਿਆਰਥੀਆਂ ਵਿਚ ਇਹ ਮੁਕਾਬਲਾ ਕਰਵਾਇਆ ਜਾਵੇਗਾ। ਪਹਿਲੇ ਸਥਾਨ ਤੇ ਆਉਣ ਵਾਲੇ 4 ਵਿਦਿਆਥੀਆਂ ਨੂੰ 50-50 ਹਜਾਰ ਰੁਪਏ ਨਕਦ ਇਨਾਮ, ਦੂਜੇ ਸਥਾਨ ਤੇ ਆਉਣ ਵਾਲੇ 4 ਵਿਦਿਆਰਥੀਆਂ ਨੂੰ 2 ਤੋਲੇ ਦਾ ਚਾਂਦੀ ਦਾ ਮੈਡਲ ਅਤੇ ਨਾਲ 11-11 ਹਜਾਰ ਰੁਪਏ ਨਕਦ ਇਨਾਮ, ਤੀਸਰੇ ਸਥਾਨ ਤੇ ਆਉਣ ਵਾਲੇ 4 ਵਿਦਿਆਰਥੀਆਂ ਨੂੰ ਕਾਂਸੀ ਦਾ ਮੈਡਲ ਤੇ 51-51 ਸੌ ਰੁਪਏ ਨਕਦ ਇਨਾਮ ਅਤੇ ਚੋਥੇ ਨੰਬਰ ਤੇ ਆਉਣ ਵਾਲੇ ਚਾਰ ਵਿਦਿਆਰੀਆਂ ਨੂੰ 11-11 ਸੌ ਰੁਪਏ ਨਕਦ ਇਨਾਮ ਸਨਮਾਨ ਪੱਤਰ ਦੇ ਕੇ ਸਨਮਾਨਿਆਂ ਜਾਵੇਗਾ। ਗੁਰੂ ਗਿਆਨ ਇੰਸਟੀਚਿਊਟ ਆਫ ਮਿਊਜ਼ਿਕ ਮਜੀਠਾ ਦੇ ਡਾਇਰੈਕਟਰ ਭਾਈ ਸੁਰਜੀਤ

ਸਿੰਘ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਰਾਗੀ ਸਿੰਘ ਭਾਈ ਹਰਮੀਤ ਸਿੰਘ ਖਾਲਸਾ ਵਿਦਿਆਰਥੀਆ ਨੂੰ ਇਨਾਮ ਤਕਸੀਮ ਕਰਨਗੇ।




Post a Comment

0 Comments