*ਦਿਵਿਆਂਗ ਬੱਚਿਆਂ ਲਈ ਪੰਜਵਾਂ ਰਾਜ ਪੱਧਰੀ ਸਭਿਆਚਾਰਕ ਮੁਕਾਬਲਾ : ਉਮੰਗ 2023*

 *ਦਿਵਿਆਂਗ ਬੱਚਿਆਂ ਲਈ ਪੰਜਵਾਂ ਰਾਜ ਪੱਧਰੀ ਸਭਿਆਚਾਰਕ ਮੁਕਾਬਲਾ : ਉਮੰਗ 2023*


ਮੋਗਾ : 24 ਅਪ੍ਰੈਲ [ ਕੈਪਟਨ ਸੁਭਾਸ਼ ਚੰਦਰ ਸ਼ਰਮਾ] := ਦਰਪਣ ਸਪੈਸ਼ਲ ਸਕੂਲ ਮੋਗਾ ਦੀ ਪਿੰਸੀਪਲ ਮੈਡਮ ਮੀਨਾ ਸ਼ਰਮਾ ਨੇ ਪ੍ਰੈੱਸ ਵਾਰਤਾਲਾਪ ਦੋਰਾਨ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਉਕਤ ਸਪੈਸ਼ਲ ਸਕੂਲ ਸਵਾਭਿਮਾਨ ਸੁਸਾਇਟੀ ਅਧੀਨ ਦਿਵਿਆਂਗ ਬੱਚਿਆਂ ਲਈ ਸੇਵਾਵਾਂ ਨਿਭਾਅ ਰਿਹਾ ਹੈ।ਸਕੂਲ ਸਟਾਫ ਬੱਚਿਆਂ ਦਾ ਮਨੋਬਲ ਵਧਾਉਣ ਲਈ ਵਿਸ਼ੇਸ਼ ਯੋਗਦਾਨ ਪ੍ਰਦਾਨ ਕਰ ਰਿਹਾ ਹੈ।ਸਟੇਟ ਤੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਉਕਤ ਸਕੂਲ ਦੇ ਬੱਚੇ ਭਾਗ ਲੈ ਕੇ ਨਾਮ ਕਮਾ ਰਹੇ ਹਨ। ਇਸ ਕੜੀ ਤਹਿਤ ਇਸ ਸਪੈਸ਼ਲ ਸਕੂਲ ਦੇ 06 ਬੱਚੇ ਉਮੰਗ 2023 ਪੰਜਵੇਂ ਰਾਜ ਪੱਧਰੀ ਦਿਵਿਆਂਗ ਬੱਚਿਆਂ ਲਈ ਉਮੰਗ 2023 ਸਭਿਆਚਾਰਕ ਮੁਕਾਬਲੇ ਵਿੱਚ ਭਾਗ ਲੈਣ ਲਈ ਤਿਆਰ ਕੀਤੇ ਜਾ ਰਹੇ ਹਨ। ਇਹ ਮੁਕਾਬਲਾ 01 ਅਪ੍ਰੈਲ ਤੇ 02 ਅਪ੍ਰੈਲ ਨੂੰ ਜੀ ਈ ਐਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੋਸ਼ਿਆਰਪੁਰ ਵਿਖੇ ਹੋ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਲਗਭਗ 22 ਸਪੈਸ਼ਲ ਸਕੂਲਾਂ ਦੇ ਦਿਵਿਆਂਗ ਵਿਦਿਆਰਥੀ ਭਾਗ ਲੈ ਰਹੇ ਹ
ਨ।

Post a Comment

0 Comments