21 ਮਾਰਚ ਸਿਹਤ ਵਿਭਾਗ ਵੱਲੋਂ ਕੀਤੀ ਛਾਪੇ ਮਾਰੀ ਖਿਲਾਫ ਸਰਕਾਰੀ ਹਸਪਤਾਲ ਮੂਣਕ ਅੱਗੇ ਵਿਸ਼ਾਲ ਰੋਸ਼ ਧਰਨਾ

21 ਮਾਰਚ ਸਿਹਤ ਵਿਭਾਗ ਵੱਲੋਂ  ਕੀਤੀ ਛਾਪੇ ਮਾਰੀ ਖਿਲਾਫ ਸਰਕਾਰੀ ਹਸਪਤਾਲ ਮੂਣਕ ਅੱਗੇ ਵਿਸ਼ਾਲ ਰੋਸ਼ ਧਰਨਾ 

ਸਾਫ਼ ਸੁਥਰੀ ਪੈ੍ਕਟਿਸ ਕਰਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਤੰਗ ਪ੍ਰੇਸਾਨ ਕਰਨਾ ਤੁਰੰਤ ਬੰਦ ਕੀਤਾ ਜਾਵੇ - ਧੰਨਾ ਮੱਲ ਗੋਇਲ 

 


ਮੂਣਕ 21 ਮਾਰਚ ਪੰਜਾਬ ਇੰਡੀਆ ਨਿਊਜ਼ ਬਿਊਰੋ

 ਮੈਡੀਕਲ ਪੈ੍ਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਬਲਾਕ ਲਹਿਰਾਗਾਗਾ ਅਤੇ  ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਲਹਿਰਾਗਾਗਾ ਅਤੇ ਮੂਨਕ ਅਤੇ ਭਰਾਤਰੀ ਜਥੇਬੰਦੀਆਂ ਦੇ ਸਾਂਝੇ ਉਪਰਾਲੇ ਨਾਲ ਧਰਨਾ ਲਾਇਆ ਗਿਆ ਧਰਨਾ। ਧਰਨੇ ਵਿੱਚ ਸਰਗਰਮ ਮੈਂਬਰਾਂ ਅਤੇ ਇਨਸਾਫ਼ ਪਸੰਦ ਲੋਕਾਂ ਨੇ ਜੋਸ਼ੋ ਖਰੋਸ਼ ਨਾਲ ਸ਼ਮੂਲੀਅਤ ਕੀਤੀ । ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ  ਲਹਿਰਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸੌਰ  ਨੇ ਪਿਛਲੇ ਦਿਨੀਂ ਭਾਈਕੀ ਪਸੌਰ  ਦੇ ਸਾਫ ਸੁਥਰੀ ਪੈ੍ਕਟਿਸ ਕਰਦੇ ਮੈਡੀਕਲ ਪੈ੍ਕਟੀਸ਼ਨਰਾਂ ਤੇ ਸਿਹਤ ਵਿਭਾਗ ਵੱਲੋਂ ਕੀਤੀ ਛਾਪੇਮਾਰੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ । ਉਨ੍ਹਾਂ ਕਿਹਾ ਕਿ ਦੇਸ਼ ਅੰਦਰ 75 ਸਾਲ ਬੀਤ ਜਾਣ ਦੇ ਬਾਅਦ ਵੀ ਕਰੋੜਾਂ ਲੋਕ ਮੁੱਢਲੀਆਂ ਲੋੜਾਂ ਕੁੱਲੀ, ਗੁੱਲੀ ਅਤੇ ਜੁੱਲੀ ਤੋਂ ਵਾਂਝੇ ਹਨ । ਸੂਬੇ ਅੰਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਆਟੇ ਵਿੱਚ ਲੂਣ ਦੇ ਬਰਾਬਰ ਹਨ ।ਸਰਕਾਰੀ ਦੀਆਂ ਸਿਹਤ ਸੇਵਾਵਾਂ ਸਿਰਫ਼ 20 ਪ੍ਰਤੀਸ਼ਤ ਲੋਕਾਂ ਤੱਕ ਸੀਮਤ ਹਨ । ਵੱਡੇ ਪ੍ਰਾਈਵੇਟ ਹਸਪਤਾਲਾਂ ਦੀਆਂ ਮਹਿੰਗੀਆਂ ਦਵਾਈਆਂ ਹਨ। ਜਿਸ ਕਾਰਨ ਆਮ ਲੋਕ ਇੰਨਾਂ ਹਸਪਤਾਲਾਂ ਤੋਂ ਇਲਾਜ ਕਰਵਾਉਣ ਵਿੱਚ ਅਸਮਰਥ ਹਨ ।ਪਿੰਡਾਂ ਅਤੇ ਸ਼ਹਿਰਾਂ ਦੀਆਂ ਸਲੱਮ ਬਸਤੀਆਂ ਅੰਦਰ ਰਹਿ ਰਹੇ ਲੋਕ ਮੈਡੀਕਲ ਪੈ੍ਕਟੀਸ਼ਨਰਾਂ ਤੋਂ ਹੀ ਪਿਛਲੇ 50 ਸਾਲਾਂ ਤੋਂ ਮੁੱਢਲੀਆਂ ਸਿਹਤ ਸੇਵਾਵਾਂ, ਦਿਨ ਰਾਤ , ਸਸਤੀਆਂ , ਸੌਖੀਆਂ ਅਤੇ ਉਧਾਰੀਆਂ ਲੈ ਰਹੇ ਹਨ ਲੋਕ ।ਇੰਨਾਂ ਦੁਬਾਰਾ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਤੋਂ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਵੀ ਹਨ ।ਕਰੋਨਾ ਕਾਲ ਦੌਰਾਨ ਜਦੋਂ ਸਰਕਾਰੀ ਹਸਪਤਾਲਾਂ ਦੀ ੳ ਪੀ ਡੀ ਆਮ ਮਰੀਜ਼ਾਂ ਲਈ ਬੰਦ ਸੀ ਅਤੇ ਵੱਡੇ ਪ੍ਰਾਈਵੇਟ ਹਸਪਤਾਲਾ ਬੰਦ ਸਨ। ਤਾਂ ਉਕਤ ਮੈਡੀਕਲ ਪੈ੍ਕਟੀਸ਼ਨਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਲੋੜਵੰਦ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਕੇ ਸੇਵਾ ਕੀਤੀ ।ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਨੈਸ਼ਨਲ ਸਕੀਮਾਂ ਪਲਸ ਪੋਲੀਓ, ਨਸਬੰਦੀ ਕੈਂਪਸ, ਵੈਕਸੀਨ ਆਦਿ ਨੂੰ ਲਾਗੂ ਕਰਨ ਲਈ ਪੂਰਨ ਸਹਿਯੋਗ ਦਿੱਤਾ ਜਾਂਦਾ ਹੈ  ਅਤੇ ਨਸ਼ਿਆਂ ਭਰੂਣ ਹੱਤਿਆਂ ਵਰਗੀਆਂ ਸਮਾਜਿਕ ਲਾਹਨਤਾਂ ਖਿਲਾਫ ਸੈਮੀਨਾਰ ਅਤੇ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰਤ ਕਰਦੇ ਹਨ । ਪਰ ਸਿਹਤ ਵਿਭਾਗ ਕਾਨੂੰਨੀ ਚੋਰ  ਮੋਰੀਆਂ ਰਾਹੀਂ ਮੈਡੀਕਲ ਪੈ੍ਕਟੀਸ਼ਨਰਾਂ ਦੇ ਕਿੱਤੇ ਨੂੰ ਬੰਦ ਕਰਵਾਉਣ ਦੇ ਰਾਹ ਤੁਰੀ ਹੋਈ ਹੈ ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅੱਜ ਜਦੋਂ ਅਸੀਂ 23 ਮਾਰਚ ਸ਼ਹੀਦਾਂ ਦਾ 92ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਤਾਂ ਸਾਨੂੰ ਸੱਚ ਮੁੱਚ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ, ਕਾਰਪੋਰੇਟ ਘਰਾਣਿਆਂ ਅਤੇ ਇੰਨਾਂ ਦੀਆਂ ਦਲਾਲ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਅਜੋਕੇ ਸਮੇਂ ਇੱਕ ਜੁੱਟ ਹੋ ਕੇ ਬੱਝਵਾਂ ਅਤੇ ਲਗਾਤਾਰ ਸੰਘਰਸ਼ ਕਰਨ ਦੀ ਅਹਿਮ ਜ਼ਰੂਰਤ ਹੈ । ਉਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਕਤ ਮੈਡੀਕਲ ਪੈ੍ਕਟੀਸ਼ਨਰ ਸਮਾਜ ਦਾ ਅਹਿਮ ਅੰਗ ਹਨ ।ਉਹ ਅਪਣਾ ਸਵੈਰੁਜਗਾਰ ਚਲਾ ਰਹੇ ਹਨ ਅਤੇ ਸਰਕਾਰ ਤੇ ਕੋਈ ਬੋਝ ਵੀ ਨਹੀਂ ਸਗੋਂ ਸਰਕਾਰ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ । ਦੂਜੇ ਰਾਜਾਂ ਦੀ ਤਰ੍ਹਾਂ ਪਾਰਟ ਟਾਇਮ ਟ੍ਰੇਨਿੰਗ ਦੇ ਕੇ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਦੀ ਕਾਨੂੰਨੀ ਮਾਨਤਾ ਦਿੱਤੀ ਜਾਵੇ ਇਸ ਸਮੇਂ ਸੂਬਾ ਪ੍ਰਧਾਨ ਡਾ,ਧੰਨਾ ਮੱਲ ਗੋਇਲ ਤੋਂ ਇਲਾਵਾ ਬਲਾਕ ਪ੍ਰਧਾਨ ਡਾ ਦਰਸ਼ਨ ਸਿੰਘ ਜਵਾਹਰਵਾਲਾ, ਸਕੱਤਰ ਦਲੇਲ ਸਿੰਘ , ਕੈਸ਼ੀਅਰ ਰਾਜ ਕੁਮਾਰ , ਪ੍ਰੇਮ ਸਿੰਘ ਕਿਸ਼ਨਗੜ੍ਹ ਪ੍ਰਧਾਨ ਬਲਾਕ ਬਰੇਟਾ , ਡਾ ਨਿਰਮਲ ਸਿੰਘ ਜਰਨਲ ਸਕੱਤਰ ਬਹਾਦਰਪੁਰ, ਡਾ ਸਤੀਸ਼ ਕੁਮਾਰ ਚੀਮਾ ਡਾ ਮਹਾਂਵੀਰ ਸਿੰਘ  ਵਿੱਕੀ , ਡਾ ਚਰਨਜੀਤ ਸਿੰਘ ਡਾ ਰਾਮ ਸਿੰਘ, ਡਾ ਹਰਜਿੰਦਰ ਸਿੰਘ ਨੰਗਲਾ ਉਗਰਾਹਾਂ ਜਥੇਬੰਦੀ ਬਲਾਕ ਲਹਿਰਾ ਦੇ ਜਰਨਲ ਸਕੱਤਰ ਬਹਾਦਰ ਸਿੰਘ ਭੁਟਾਲ ਖੁਰਦ,ਮਲਕ ਬਲਾਕ ਦੇ ਦੇ ਪ੍ਰਧਾਨ ਸੁਖਦੇਵ ਸਿੰਘ ਕੜੈਲ,ਰਿੰਕੂ ਮੂਣਕ ਤੋਂ ਹੋਰ ਆਗੂਆਂ ਨੇ ਸੰਬੋਧਨ ਕੀਤਾ ਅੰਤ ਵਿੱਚ ਐਸ ਐਮ ਓ ਮੂਣਕ ਨੂੰ ਮੰਗ ਪੱਤਰ ਸੌਂਪਿਆ ਗਿਆ ਉਹਨਾਂ ਭਰੋਸਾ ਦਿਵਾਇਆ ਕਿ ਸਾਫ਼ ਸੁਥਰੀ ਪ੍ਰੈਕਟਿਸ਼ ਕਰਦੇ ਕਿਸੇ ਵੀ ਪ੍ਰੈਕਟੀਸ਼ਨਰ ਨੂੰ ਤੰਗ ਪ੍ਰੇਸਾਨ ਨਹੀਂ ਕੀਤਾ ਜਾਵੇਗਾ ਪਰੰਤੂ ਨਸ਼ਾ ਜਾਂ ਭਰੂਣ ਹੱਤਿਆਂ ਵਰਗੇ ਸਮਾਜ ਵਿਰੋਧੀ ਕੰਮ ਕਰਨ ਵਾਲੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ।  ਬਲਾਕ ਪ੍ਰਧਾਨ ਦਰਸ਼ਨ ਸਿੰਘ ਨੇ ਧਰਨੇ ਵਿੱਚ ਪਹੁੰਚੇ ਕਿਸਾਨ ਯੂਨੀਅਨ ਉਗਰਾਹਾਂ ਦੇ ਸਮੂਹ ਆਗੂਆਂ ਤੇ ਵੱਡੀ ਗਿਣਤੀ ਔਰਤਾ ਅਤੇ ਸਮੂਹ ਮੈਡੀਕਲ ਪੈ੍ਕਟੀਸ਼ਨਰਾਂ ਦਾ ਧੰਨਵਾਦ ਕੀਤਾ ।

Post a Comment

0 Comments