ਸੁਤੰਤਰਤਾ ਸੰਗਰਾਮੀਆ ਦੀ ਵਾਰਿਸ ਹੋਣਹਾਰ ਧੀ ਜੀਤ ਦਹੀਆ ਵੱਲੋਂ ਬੁਢਲਾਡਾ ਵਿਖੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਸ਼ਾ ਛੁਡਾਊ ਕੈਂਪ।
ਬੁਢਲਾਡਾ-ਦਵਿੰਦਰ ਸਿੰਘ ਕੋਹਲੀ
-ਆਜ਼ਾਦੀ ਘੁਲਾਟੀਆ ਦੀ ਵਾਰਿਸ ਅਤੇ ਪੰਜਾਬੀ ਲੋਕ ਗਾਇਕ ਨਛੱਤਰ ਸਿੰਘ ਦਿਲਬਰ ਦੀ ਹੋਣਹਾਰ ਧੀ ਅਤੇ ਸਮਾਜ ਸੇਵਿਕਾ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਚੈਅਰਮੈਨ ਜੀਤ ਦਹੀਆ ਵੱਲੋਂ ਬੁਢਲਾਡਾ ਵਿਖੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਸ਼ਹੀਦੀ ਦਿਹਾੜਾ ਅਤੇ ਨਸ਼ਾ ਛੁਡਾਊ ਕੈਂਪ ਲਗਾਇਆ ਜਾ ਰਿਹਾ ਹੈ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਚੈਅਰਮੈਨ ਜੀਤ ਦਹੀਆ ਨੇ ਕਿਹਾ ਕਿ ਹਰ ਸਾਲ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਜ਼ਿਲ੍ਹਾ ਮਾਨਸਾ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਰਿਹਾ ਹੈ। ਪਰੰਤੂ ਇਸ ਵਾਰ ਸ਼ਹੀਦੀ ਦਿਹਾੜਾ ਬੁਢਲਾਡਾ ਸ਼ਹਿਰ ਵਿਖੇ ਮਨਾਉਣ ਦਾ ਐਲਾਨ ਕੀਤਾ। ਜਿਸ ਵਿੱਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਸ਼ਿਆਂ ਦੀ ਦਲਦਲ ਵਿੱਚ ਫ਼ਸੇ ਨੌਜਵਾਨਾਂ ਲਈ ਇੱਕ ਨਸ਼ਾ ਛੁਡਾਊ ਕੈਂਪ ਲਗਾਇਆ ਜਾਵੇਗਾ।ਜਿਸ ਵਿੱਚ ਦਵਾਈਆਂ ਦਾ ਖਰਚਾ ਬਿਲਕੁਲ ਮੁਫ਼ਤ ਵਿੱਚ ਹੋਵੇਗਾ। ਇਸ ਮੌਕੇ ਉਨ੍ਹਾਂ ਵੱਲੋਂ ਨਸ਼ੇ ਛੱਡਣ ਦੇ ਚਾਹਵਾਨ ਨੌਜਵਾਨਾਂ ਨੂੰ ਇਸ ਕੈਂਪ ਵਿੱਚ ਹਿੱਸਾ ਪਾਉਣ ਦਾ ਸੰਦੇਸ਼ ਦਿੱਤਾ ਅਤੇ ਆਪਣਾ ਭਵਿੱਖ ਉਜਵਲ ਬਣਾਉਣ ਲਈ ਪ੍ਰੇਰਿਤ ਕੀਤਾ।ਜੋ ਕਿ ਇੱਕ ਸ਼ਲਾਘਾਯੋਗ ਉਪਰਾਲਾ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਜ਼ਿਲ੍ਹਾ ਚੈਅਰਮੈਨ ਜੀਤ ਦਹੀਆ ਵੱਲੋਂ ਆਪਣੇ ਨਿੱਜੀ ਖਰਚੇ'ਤੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਆਰਥਿਕ ਸਹਾਇਤਾ, ਨੌਜਵਾਨ ਧੀਆਂ ਨੂੰ ਸਿਲਾਈ ਕਢਾਈ ਦਾ ਕੰਮ ਸਿਖਾ ਕੇ ਸਵੈਂ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਅਤੇ ਹੋਰ ਅਨੇਕਾਂ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾ ਚੁੱਕੀ ਹੈ।ਜੋ ਕਿ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਹੋਣ ਦੇ ਬਾਵਜੂਦ ਇੱਕ ਮਿਸਾਲ ਬਣ ਚੁੱਕੀ ਹੈ ਅਤੇ ਜ਼ਿਲ੍ਹਾ ਮਾਨਸਾ ਦਾ ਨਾਮ ਰੌਸ਼ਨ ਕਰ ਰਹੀ ਹੈ।ਇਸ ਮੌਕੇ ਪਹੁੰਚ ਰਹੇ ਅਹੁੱਦੇਦਾਰ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਜ਼ਿਲ੍ਹਾ ਮਾਨਸਾ ਦੇ ਮੀਡੀਆ ਇੰਚਾਰਜ ਪੱਤਰਕਾਰ ਦਵਿੰਦਰ ਸਿੰਘ ਕੋਹਲੀ, ਜ਼ਿਲ੍ਹਾ ਮਾਨਸਾ ਯੂਥ ਪ੍ਰਧਾਨ ਨਿਰਭੈ ਸਿੰਘ, ਬਲਾਕ ਪ੍ਰਧਾਨ ਬੋਹਾ ਦਰਸ਼ਨ ਸਿੰਘ ਹਾਕਮਵਾਲਾ, ਦਿਹਾਤੀ ਪ੍ਰਧਾਨ ਹਰਦੇਵ ਸਿੰਘ ਖਿਆਲਾ, ਬਲਾਕ ਪ੍ਰਧਾਨ ਬੁਢਲਾਡਾ ਮੱਖਣ ਸਿੰਘ, ਸ਼ਹਿਰੀ ਪ੍ਰਧਾਨ ਸੁਮਨ ਲੋਟੀਆ ਅਤੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਦੇ ਮੈਂਬਰ ਰਾਜਿੰਦਰ ਕੌਰ ਫਫੜੇ ਭਾਈਕੇ, ਰਜਿੰਦਰ ਕੌਰ ਮਾਨਸਾ,ਸੁਖਵਰਸਾ ਰਾਣੀ,ਅੰਮ੍ਰਿਤਾ ਕੁਮਾਰੀ,ਕਿਰਣ ਰਾਣੀ, ਹਰਦੀਪ ਕੌਰ,ਮਮਤਾ ਰਾਣੀ, ਪੂਜਾ ਰਾਣੀ, ਇਕਬਾਲ ਸਿੰਘ ਅੱਕਾਂਵਾਲੀ, ਕੁਲਦੀਪ ਸਿੰਘ ਫਫੜੇ ਭਾਈਕੇ, ਨਰਿੰਦਰ ਸਿੰਘ,ਮਨਮੋਹਿਤ, ਬਿੱਕਰ ਸਿੰਘ ਮੰਘਾਣੀਆ,ਡਾ.ਜਸਵੀਰ ਸਿੰਘ ਆਦਿ ਹਾਜ਼ਰ ਰਹਿਣਗੇ।
0 Comments