ਪਵਨ ਸੇਵਾ ਸਮਿਤੀ ਰਜਿ ਵਲੋਂ ਸ਼੍ਰੀ ਰਾਮ ਚਰਿਤ ਮਾਨਸ ਦੇ ਰਾਮਾਇਣ ਪਾਠ ਪ੍ਰੋਗਰਾਮ 25 ਤੋਂ 26 ਮਾਰਚ ਤੱਕ ਗੂੰਗੇ ਬਹਿਰੇ ਸਕੂਲ ਚ ਕਰਵਾਇਆ ਜਾ ਰਿਹਾ ਹੈ

 ਪਵਨ ਸੇਵਾ ਸਮਿਤੀ ਰਜਿ ਵਲੋਂ ਸ਼੍ਰੀ ਰਾਮ ਚਰਿਤ ਮਾਨਸ ਦੇ ਰਾਮਾਇਣ ਪਾਠ ਪ੍ਰੋਗਰਾਮ 25 ਤੋਂ 26 ਮਾਰਚ ਤੱਕ ਗੂੰਗੇ ਬਹਿਰੇ ਸਕੂਲ ਚ ਕਰਵਾਇਆ ਜਾ ਰਿਹਾ ਹੈ 


ਬਰਨਾਲਾ/,23,ਮਾਰਚ/ਕਰਨਪ੍ਰੀਤ ਕਰਨ 

ਪਵਨ ਸੇਵਾ ਸਮਿਤੀ ਰਜਿਸਟਰਡ ਦੇ ਅਹੁਦੇਦਾਰਾਂ ਸਿਰੀ ਰਾਜੇਸ਼  ਕਾਂਸਲ,ਪਰਵੀਨ ਸਿੰਗਲਾ,ਜਵਾਹਰ ਲਾਲ ਜਿੰਦਲ,ਵਰੁਣ ਬੱਤਾ,ਪਵਨ ਸਿੰਗਲਾ,ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਰਾਮ ਚਰਿਤ ਮਾਨਸ ਦੇ ਰਾਮਾਇਣ ਪਾਠ 25 ਤੋਂ 26 ਮਾਰਚ ਤੱਕ ਗੂੰਗੇ ਬਹਿਰੇ ਸਕੂਲ ਚ ਕਰਵਾਇਆ ਜਾ ਰਿਹਾ ਹੈ ! ਉਹਨਾਂ ਦੱਸਿਆ ਕਿ ਬੋਲਣ ਅਤੇ ਸੁਣਨ ਤੋਂ ਅਸਮਰੱਥ ਬੱਚਿਆਂ ਲਈ ਬਣੇ ਪਵਨ ਸੇਵਾ ਸਮਿਤੀ ਸਕੂਲ ਬਰਨਾਲਾ ਵੱਡੀ ਗਿਣਤੀ ਚ ਪੜ੍ਹਦੇ ਹਨ ! 

               ਇਸ ਮੌਕੇ ਉਹਨਾਂ ਦੱਸਿਆ ਕਿ ਪਵਨ ਸੇਵਾ ਸਮਿਤੀ ਵਲੋਂ ਕਰਵਾਏ ਜਾ ਰਹੇ ਸਿਰੀ ਰਾਮ ਚਰਿਤ ਮਾਨਸ ਦੇ ਰਾਮਾਇਣ ਸਮਾਗਮ ਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ,ਡਿਪਟੀ ਕਮਿਸਨਰ ਸ੍ਰੀਮਤੀ ਪੂਨਮਦੀਪ ਕੌਰ ਅਤੇ ਜਿਲਾ ਪਲਾਨਿੰਗ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ,ਓ ਐੱਸ ਡੀ ਹਸਨ ਭਾਰਦਵਾਜ ਸਮੇਤ ਰੋਟਰੀ ਕਲੱਬ ਦੇ ਪ੍ਰਧਾਨ ਸਿਰੀ ਰਾਜ ਕੁਮਾਰ,ਮੁਖ ਜਜਮਾਨ ਵਜੋਂ ਸਿਰਕਤ ਕਰਨਗੇ।ਇਸ ਮੌਕੇ ਸਕੂਲ ਪ੍ਰਿੰਸੀਪਲ ਦੀਪਤੀ ਸ਼ਰਮਾ ਨੇ ਦੱਸਿਆ ਕਿ ਸਕੂਲ ਵਿਚ ਪੜਦੇ ਸੁਣਨ ਅਤੇ ਬੋਲਣ ਤੋਂ ਅਸਮਰੱਥ ਬੱਚਿਆਂ ਨੂੰ ਇਸ਼ਾਰਿਆਂ ਦੀ ਭਾਸ਼ਾ (ਸਾਈਨ ਲੈਂਗੁਏਜ) ਰਾਹੀਂ ਪੜ੍ਹਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਸਕੂਲ ਵਿਚ 100 ਤੋਂ ਵੱਧ ਵਿਦਿਆਰਥੀ ਹਨ ਤੇ ਕਈ ਹੋਰ ਜ਼ਿਲਿ੍ਹਆਂ ਤੋਂ ਵਿਦਿਆਰਥੀ ਪੜਨ ਆਉਦੇ ਹਨ।ਇਸ ਸਮਾਗਮ ਸੰਬੰਧੀ ਆਈ ਓ ਐੱਲ ਧੌਲਾ ਵਲੋਂ ਵਿਸ਼ੇਸ਼ ਸਹਿਜੋਗ ਦਿੱਤਾ ਜਾ ਰਿਹਾ ਹੈ ਇਸ ਮੌਕੇ ਸਕੂਲ ਸਟਾਫ ਹਾਜ਼ਰ ਸੀ।

Post a Comment

0 Comments