ਪ੍ਰੋਫੈਸਰ ਅਜਮੇਰ ਸਿੰਘ ਔਲਖ ਦੀ ਯਾਦ ਨੂੰ ਸਮਰਪਿਤ 26ਵਾਂ ਕਲਾ ਕਿਤਾਬ ਮੇਲਾ 25 ਤੋਂ ਸ਼ੁਰੂ

ਪ੍ਰੋਫੈਸਰ ਅਜਮੇਰ ਸਿੰਘ ਔਲਖ ਦੀ ਯਾਦ ਨੂੰ ਸਮਰਪਿਤ 26ਵਾਂ ਕਲਾ ਕਿਤਾਬ ਮੇਲਾ 25 ਤੋਂ ਸ਼ੁਰੂ 


ਮਾਨਸਾ ਗੁਰਜੰਟ ਸਿੰਘ ਬਾਜੇਵਾਲੀਆ

ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਮਾਨਸਾ ਅਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਵਿਸ਼ਵ ਰੰਗਮੰਚ ਦਿਵਸ ਮੌਕੇ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੀ ਯਾਦ ਨੂੰ ਸਮਰਪਿਤ ਨਾਟਕ ਮੇਲਾ 25,26 ਅਤੇ 27 ਮਾਰਚ ਨੂੰ ਸਵੇਰੇ 10 ਵਜੇ ਤੋਂ ਰਾਤ ਦੇ 10 ਵਜੇ ਤੱਕ ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ ਵਿਖੇ ਕਰਵਾਇਆ ਜਾ ਰਿਹਾ ਹੈ । ਜਾਣਕਾਰੀ ਦਿੰਦੇ ਹੋਏ ਮੇਲੇ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਦੱਸਿਆ ਕਿ ਇਸ ਮੇਲੇ ਵਿਚ ਵੱਖ-ਵੱਖ ਵਿਸ਼ਿਆਂ 'ਤੇ ਚਿੰਤਨ ਸ਼ੈਲੀ, ਦਿਲ ਦੀਆਂ ਗੱਲਾਂ, ਮੰਚ ਕਲਾਵਾਂ, ਸਿਰਜਣਾਤਮਕ ਸਰਗਰਮੀਆਂ, ਨਿੱਕਲ ਬਾਲਿਆ ਤੇਰੀ ਵਾਰੀ ਪ੍ਰੋਗਰਾਮ ਤੋਂ ਇਲਾਵਾ ਕੇਵਲ ਧਾਲੀਵਾਲ ਵੱਲੋਂ ਨਾਟਕ ਮੈਂ ਰੋ ਨਾ ਲਵਾਂ ਇਕ ਵਾਰ, ਕੀਰਤੀ ਕਿਰਪਾਲ ਵੱਲੋਂ ਨਾਟਕ ਹਾਲੇ ਵੀ ਵਕਤ ਹੈ, ਡਾ. ਸਾਹਿਬ ਸਿੰਘ ਵੱਲੋਂ ਨਾਟਕ ਧੰਨ ਲੇਖਾਰੀ ਨਾਨਕਾ ਪੇਸ਼ ਕੀਤੇ ਜਾਣਗੇ । ਪ੍ਰੋਗਰਾਮ ਅਦਬ ਵੱਲ ਖੁੱਲ੍ਹਦੀ ਖਿੜਕੀ ਤਹਿਤ ਮਾਨਸਾ ਦੇ ਲੇਖਕਾਂ ਦੀਆਂ ਕਿਤਾਬਾਂ ਜਾਰੀ ਕੀਤੀਆਂ ਜਾਣਗੀਆਂ । ਇਸ ਵਾਰ ਵਿਸ਼ੇਸ਼ ਤੌਰ ਤੇ ਕਿਤਾਬ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਤਹਿਤ ਵੱਡੀ ਗਿਣਤੀ ਵਿਚ ਵੱਖ-ਵੱਖ ਪਬਲਿਸ਼ਰ ਕਿਤਾਬਾਂ ਦੀਆਂ ਸਟਾਲਾਂ ਲਾਉਣਗੇ । ਵੱਖ-ਵੱਖ ਕਲਾਕਾਰਾਂ ਵੱਲੋਂ ਕਲਾ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ । ਇਸ ਮੌਕੇ ਪ੍ਰੋਫੈਸਰ ਅਜਮੇਰ ਸਿੰਘ ਔਲਖ ਯਾਦਗਾਰੀ ਅਵਾਰਡ ਕੇਵਲ ਧਾਲੀਵਾਲ ਨੂੰ, ਜਤਿੰਦਰ ਬੋਹਾ ਯਾਦਗਾਰੀ ਅਵਾਰਡ ਜਗਤਾਰ ਔਲਖ ਨੂੰ, ਦਵਿੰਦਰਪਾਲ ਯਾਦਗਾਰੀ ਚਮਕਦੇ ਸਿਤਾਰੇ ਅਵਾਰਡ ਗੁਰਦੀਪ ਸਿੰਘ ਲੱਲੂਆਣਾ  ਅਤੇ ਗੁਰਸੇਵਕ ਮੰਡੇਰ ਨੂੰ  ਮਾਨਸਾ ਦਾ ਮਾਣ ਅਵਾਰਡ ਅਸ਼ੋਕ ਬਾਂਸਲ ਮਾਨਸਾ ਨੂੰ, ਕਲਾ ਸਾਰਥੀ ਅਵਾਰਡ ਸੁੱਖੀ ਪਾਤੜਾਂ ਨੂੰ, ਸੁਹਜਦੀਪ ਯਾਦਗਾਰੀ ਅਵਾਰਡ ਡਾ. ਨਵਸ਼ਰਨ ਕੌਰ ਨੂੰ, ਜਗਦੇ ਚਿਰਾਗ ਅਵਾਰਡ ਸੀ. ਪੀ. ਕੰਬੋਜ ਨੂੰ,  ਪੰਡਤ ਪੂਰਨ ਚੰਦ ਯਾਦਗਾਰੀ ਅਵਾਰਡ ਜਗਰਾਜ ਧੌਲਾ ਨੂੰ ਦਿੱਤਾ ਜਾਵੇਗਾ ।

Post a Comment

0 Comments