ਪਨਸਪ ਵਿਭਾਗ ਸਮੂਹ ਮੁਲਾਜ਼ਮਾਂ ਵਲੋਂ 28 ਮਾਰਚ ਤੋਂ ਅਣਮਿਥੇ ਸਮੇਂ ਲਈਂ ਹੜਤਾਲ 'ਤੇ ਜਾਣ ਤੇ ਕਣਕ ਦੀ ਖ੍ਰੀਦ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ

 ਪਨਸਪ ਵਿਭਾਗ ਸਮੂਹ ਮੁਲਾਜ਼ਮਾਂ ਵਲੋਂ 28 ਮਾਰਚ  ਤੋਂ ਅਣਮਿਥੇ ਸਮੇਂ ਲਈਂ ਹੜਤਾਲ 'ਤੇ ਜਾਣ ਤੇ ਕਣਕ ਦੀ ਖ੍ਰੀਦ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ

ਡਿਪਟੀ ਕਮਿਸ਼ਨਰ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਵੀ ਸੌਂਪਿਆ 


ਬਰਨਾਲਾ/,29,ਮਾਰਚ/ਕਰਨਪ੍ਰੀਤ ਕਰਨ 

-ਜਿੱਥੇ ਇਕ ਪਾਸੇ ਜੀਰੀ ਦੇ ਸੀਜ਼ਨ ਸੰਬੰਧੀ ਪੰਜਾਬ ਸਰਕਾਰ ਝੋਨੇ ਦੀ ਖਰੀਦ ਨੂੰ ਲੈ ਕੇ ਤਿਆਰੀਆਂ ਕਰ ਰਹੀ ਹੈ ਉੱਥੇ ਪਨਸਪ ਮੁਲਾਜਮਾਂ ਵਲੋਂ  ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਦਾ ਵਿਗੁਲ ਵਜਾ ਦਿੱਤਾ ਤੇ ਕੱਮ ਬੰਦ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਹਰੇਬਾਜ਼ੀ  ਕੀਤੀ ਗਈ ! ਮਾਮਲੇ ਤਹਿਤ ਕਿ  ਪਨਸਪ ਵਿਭਾਗ 'ਚ 6ਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਨਾ ਕਰਨ 'ਤੇ ਸਮੂਹ ਮੁਲਾਜ਼ਮਾਂ ਵਲੋਂ 28 ਮਾਰਚ  ਤੋਂ ਅਣਮਿਥੇ ਸਮੇਂ ਲਈਂ ਹੜਤਾਲ 'ਤੇ ਜਾਣ ਤੇ ਕਣਕ ਦੀ ਖ੍ਰੀਦ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਜਿਸ ਨਾਲ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਚ ਵਾਧਾ ਹੋ ਸਕਦਾ ਹੈ !  

                                                         ਜਿਸ ਦੇ ਤਹਿਤ ਪਨਸਪ ਜ਼ਿਲ੍ਹਾ ਬਰਨਾਲਾ ਦੇ ਸਮੂਹ ਮੁਲਾਜ਼ਮਾਂ ਵਲੋਂ ਦਫ਼ਤਰ ਤੇ ਫੀਲਡ ਦਾ ਕੰਮਕਾਜ ਬੰਦ ਕਰਕੇ ਮੁਕੰਮਲ ਹੜਤਾਲ ਕੀਤੀ ਗਈ ਤੇ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਭਾਰੀ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਸਮੂਹ ਮੁਲਾਜ਼ਮਾਂ ਵਲੋਂ ਪਨਸਪ ਵਿਭਾਗ 'ਚ 6ਵਾਂ ਪੇ ਕਮਿਸ਼ਨ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਜੱਦੋਜਿਹਦ ਕਰ ਰਹੀ, 6ਵਾਂ ਪੇਅ ਕਮਿਸ਼ਨ ਤਾਲਮੇਲ ਕਮੇਟੀ ਪਨਸਪ (ਪੰਜਾਬ) ਦੇ ਸੱਦੇ ਤੇ ਸਰਕਾਰ ਦੀ ਬੇਰੁਖੀ ਤੋਂ ਤੰਗ ਪਨਸਮ ਮੁਲਾਜਮਾਂ ਨੇ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਤਾਲਮੇਲ ਕਮੇਟੀ ਦੇ ਆਗੂ ਗਗਨਦੀਪ ਸਿੰਘ ਸੇਖੋਂ (ਫਾਜ਼ਿਲਕਾ), ਅਮਨਦੀਪ ਸਿੰਘ ਸਹੋਤਾ ਰਜਿੰਦਰ ਸਿੰਘ ਸੰਗੂ (ਸੰਗਰੂਰ) ਰਣਜੀਤ ਸਿੰਘ ਸਹੋਤਾ (ਮੋਗਾ), ਸ਼ਿਵਦੇਵ ਸਿੰਘ (ਅੰਮ੍ਰਿਤਸਰ), ਸਲਿਲ ਸੋਨੀ (ਲੁਧਿਆਣਾ), ਕੁਲਦੀਪ ਕੁਮਾਰ (ਗੁਰਦਾਸਪੁਰ-ਪਠਾਨਕੋਟ), ਪ੍ਰਵੀਨ (ਪਟਿਆਲਾ), ਅਜੇ ਪਠਾਨੀਆਂ (ਜਲੰਧਰ) ਗੁਰਦੇਵ ਸਿੰਘ (ਰੋਪੜ, ਮੁਹਾਲੀ), ਮਨਿੰਦਰ ਸਿੰਘ ਇੰਸਪੈਕਟਰ ਮਾਲਵਿੰਦਰ ਸਿੰਘ (ਬਰਨਾਲਾ) ਨੇ ਮੀਡੀਆ ਨੂੰ ਜ਼ਾਰੀ ਪ੍ਰੈਸ ਨੋਟ ਵਿੱਚ ਕਿਹਾ ਹੈ ਕਿ ਖਰੀਦ ਏਜੰਸੀਆਂ (ਮਾਰਕਫੈੱਡ, ਪਨਗ੍ਰੇਨ, ਵੇਅਰ ਹਾਊਸ ਆਦਿ) ਨੂੰ 6ਵਾਂ ਪੇਅ ਕਮਿਸ਼ਨ ਕਾਫੀ ਸਮੇਂ ਪਹਿਲਾਂ ਹੀ ਲੱਗ ਚੁੱਕਾ ਹੈ। ਪਨਸਪ ਯੂਨੀਅਨ ਵੱਲੋਂ ਕਾਫੀ ਸਮੇਂ ਤੋਂ ਯੂਨੀਅਨ ਦੀਆਂ ਮੈਨੇਜਮੈਂਟ ਨਾਲ ਕੀਤੀਆਂ ਗਈਆਂ ਮੀਟਿੰਗਾ ਵਿੱਚ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਲਈ ਮੈਨੇਜਮੈਂਟ ਅੱਗੇ ਮੰਗ ਰੱਖੀ ਜਾਂਦੀ ਰਹੀ ਹੈ। ਮੈਨੇਜਮੈਂਟ ਵੱਲੋਂ ਹਰ ਵਾਰ ਜਲਦ ਤੋਂ ਜਲਦ ਪੇਅ ਕਮਿਸ਼ਨ ਲਾਗੂ ਕਰਨ ਲਈ ਯੂਨੀਅਨ ਨੂੰ ਭਰੋਸਾ ਦਿੱਤਾ ਜਾਂਦਾ ਰਿਹਾ ਹੈ।ਪ੍ਰਧਾਨ ਮਾਲਵਿੰਦਰ ਸਿੰਘ, ਮੀਤ ਪ੍ਰਧਾਨ ਹਰਦੀਪ ਸਿੰਘ, ਜਰਨਲ ਸਕੱਤਰ ਮਨਿੰਦਰ ਸਿੰਘ, ਜਸਪਾਲ ਸਿੰਘ, ਸਮਸ਼ੇਰ ਸਿੰਘ, ਗੁਰਤੇਜ ਸਿੰਘ, ਮੁਹੰਮਦ ਸ਼ਰੀਫ਼, ਗੌਰਵ ਗੋਇਲ, ਤਰੁਣ ਵਿਜੇ, ਲਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ

Post a Comment

0 Comments