ਸ੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ 30 ਮਾਰਚ ਨੂੰ ਮੰਦਰ ਬਾਬਾ ਗੀਟੀ ਵਾਲਾ ਬਰਨਾਲਾ ਵਿਖੇ ਮਨਾਇਆ ਜਾਵੇਗਾ

 ਸ੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ 30 ਮਾਰਚ ਨੂੰ ਮੰਦਰ ਬਾਬਾ ਗੀਟੀ ਵਾਲਾ ਬਰਨਾਲਾ ਵਿਖੇ ਮਨਾਇਆ ਜਾਵੇਗਾ

 


ਬਰਨਾਲਾ, 20 ਮਾਰਚ/ਕਰਨਪ੍ਰੀਤ ਕਰਨ /-ਸ੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ 17ਵਾਂ ਸ੍ਰੀ ਰਾਮ ਨੌਮੀ ਉਤਸਵ 30 ਮਾਰਚ ਨੂੰ ਮੰਦਰ ਬਾਬਾ ਗੀਟੀ ਵਾਲਾ ਬਰਨਾਲਾ ਵਿਖੇ ਮਨਾਇਆ ਜਾਵੇਗਾ। ਜਦਕਿ ਭਲਕੇ 22 ਮਾਰਚ ਤੋਂ ਇਸ ਮੇਲੇ ਦੀ ਸ਼ੁਰੂਆਤ ਹੋਵੇਗੀ ਤੇ 29 ਮਾਰਚ ਨੂੰ ਸ਼੍ਰੀ ਰਾਮ ਚੰਦਰ ਜੀ ਦੀ ਵਿਸ਼ੇਸ਼ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਮੰਦਰ ਬਾਬਾ ਗੀਟੀਵਾਲਾ ਬਰਨਾਲਾ ਵਿਖੇ ਹੋਈ ਇਕ ਵਿਸ਼ੇਸ਼ ਮੀਟਿੰਗ 'ਚ ਸ਼੍ਰੀ ਰਾਮ ਨਵਮੀ ਉਤਸਵ ਕਮੇਟੀ ਦੇ ਪ੍ਰਧਾਨ ਭਾਰਤ ਮੋਦੀ, ਕੈਸ਼ੀਅਰ ਇੰਜੀਨੀਅਰ ਕੰਵਲ ਜਿੰਦਲ, ਜਨਰਲ ਸਕੱਤਰ ਰਾਕੇਸ਼ ਮਹਿਰਾ, ਹੇਮੰਤ ਰਾਜੂ, ਪੋ੍ਜੈਕਟ ਚੇਅਰਮੈਨ ਬੀਰਬਲ ਗੋਇਲ ਠੇਕੇਦਾਰ ਨੇ ਦੱਸਿਆ ਕਿ ਮਾਤਾ ਭਗਵਤੀ ਦੀ ਪਹਿਲੀ ਨਵਰਾਤਰੀ ਭਲਕੇ 22 ਤਰੀਕ ਤੋਂ ਸ਼ੁਰੂ ਹੋਵੇਗੀ । ਉਨ੍ਹਾਂ ਦੱਸਿਆ ਕਿ 22 ਮਾਰਚ ਨੂੰ ਸਵੇਰੇ 7.30 ਤੋਂ 8.30 ਵਜੇ ਤੱਕ ਮੰਦਰ 'ਚ ਨਵ ਗ੍ਹਿ ਪੂਜਨ ਤੇ ਕੰਜਕ ਪੂਜਨ ਹੋਵੇਗਾ, ਸ਼ਾਮ 7 ਵਜੇ ਮਾਤਾ ਭਗਵਤੀ ਦੀ ਆਰਤੀ ਹੋਵੇਗੀ, ਸ਼੍ਰੀ ਰਾਮ ਯਾਤਰਾ 'ਚ ਸਭ ਨੂੰ ਮੰਦਿਰ 'ਚ ਆਉਣਾ ਚਾਹੀਦਾ ਹੈ ਤੇ ਆਪਣੇ ਨਾਮ ਆਦਿ ਨੋਟ ਕਰ ਲੈਣਾ ਚਾਹੀਦਾ ਹੈ। ਇਸ ਮੌਕੇ ਮਾਤਾ ਭਗਵਤੀ ਜੀ ਨੂੰ ਕੱਪੜਿਆਂ ਦੀ ਸੇਵਾ ਬਾਂਸਲ ਟਾਇਰ ਬਰਨਾਲਾ ਵੱਲੋਂ ਕੀਤੀ ਗਈ। 29 ਮਾਰਚ ਨੂੰ ਸ਼੍ਰੀ ਰਾਮ ਚੰਦਰ ਜੀ ਦੀ ਵਿਸ਼ੇਸ਼ ਵਿਸ਼ਾਲ ਸ਼ੋਭਾ ਯਾਤਰਾ ਮੰਦਿਰ ਬਾਬਾ ਗੀਟੀ ਵਾਲਾ ਤੋਂ ਸ਼ੁਰੂ ਹੋ ਕੇ ਕੱਚਾ ਕਾਲਜ ਰੋਡ, ਪੱਕਾ ਕਾਲਜ ਰੋਡ, ਸਦਰ ਬਜ਼ਾਰ ਤੋਂ ਹੁੰਦੀ ਹੋਈ ਮੰਦਿਰ ਬਾਬਾ ਗੀਟੀ ਵਾਲਾ ਵਿਖੇ ਸਮਾਪਤ ਹੋਵੇਗੀ। ਇਸ ਮੌਕੇ ਵਿਨੋਦ ਕਾਂਸਲ, ਰਜਿੰਦਰ ਗਾਰਗੀ, ਗੋਪਾਲ ਸ਼ਰਮਾ ਗੈਲੀ, ਨਰਿੰਦਰ ਚੋਪੜਾ, ਰਾਕੇਸ਼ ਕੁਮਾਰ ਗੋਇਲ, ਵਿਜੇ ਮੋਦੀ, ਰਾਜੇਸ਼ ਭੂਟਾਨੀ, ਰਾਕੇਸ਼ ਜਿੰਦਲ, ਦਵਿੰਦਰ ਜਿੰਦਲ, ਸੱਤਪਾਲ ਸੱਤਾ, ਧਰਮਪਾਲ ਸ਼ਾਂਤੀ, ਆਦਿ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਰਾਮ ਜੀ ਦੀ ਸਵਾਰੀ, ਸ਼੍ਰੀ ਰਾਮ ਤੇ ਹਨੂੰਮਾਨ ਦੀ ਨਿਸ਼ਾਨ ਯਾਤਰਾ ਤੇ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਤੇ ਵੱਖ-ਵੱਖ ਸਟਾਲ ਲਗਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਕਸ਼ਸ਼ਿ ਨਰਵਾਲੀਆ ਕਾਕੂ, ਵਿਸ਼ੇਸ਼ ਨਰਵਾਲੀਆ ਕਾਲਾ, ਸੋਨੂੰ ਉੱਪਲ, ਚੰਦਨ ਬਾਂਸਲ ਚੰਦ,ਜੀਵਨ ਹਾਕਰ  ਕ੍ਰਿਸ਼ਨ ਕਾਲਾ, ਨਿਤਿਸ਼ ਜਿੰਦਲ, ਰਾਕੇਸ਼ ਕਾਕਾ, ਭੁਪਿੰਦਰ ਬਾਂਸਲ ਬਿੱਟੂ, ਜਗਦੀਪ ਲੱਕੀ, ਮੋਨਾ ਗੌੜ, ਹੇਮ ਰਾਜ, ਦੁਪਿੰਦਰ ਸ਼ਰਮਾ ਦੀਪੂ, ਸਰਬੂ ਆਦਿ ਹਾਜ਼ਰ ਸਨ ।

Post a Comment

0 Comments