ਪਵਨ ਸੇਵਾ ਸਮਿਤੀ ਸਕੂਲ ਬਰਨਾਲਾ ਵਿਖੇ 35 ਲੱਖ ਦੀ ਲਾਗਤ ਨਾਲ ਬਣਾਈ ਬਿਲਡਿੰਗ ਦਾ ਉਦਘਾਟਨ ਕੈਬਨਿਟ ਮੰਤਰੀ ਗੁਰਮੀਤ ਮੀਤ ਹੇਅਰ ਤੇ ਆਈ ਓ ਐੱਲ ਫਾਊਂਡੇਸ਼ਨ ਕੰਪਨੀ ਵਲੋਂ ਕੀਤਾ ਗਿਆ

 ਪਵਨ ਸੇਵਾ ਸਮਿਤੀ ਸਕੂਲ ਬਰਨਾਲਾ ਵਿਖੇ 35 ਲੱਖ ਦੀ ਲਾਗਤ ਨਾਲ ਬਣਾਈ ਬਿਲਡਿੰਗ ਦਾ ਉਦਘਾਟਨ ਕੈਬਨਿਟ ਮੰਤਰੀ ਗੁਰਮੀਤ ਮੀਤ ਹੇਅਰ ਤੇ ਆਈ ਓ ਐੱਲ ਫਾਊਂਡੇਸ਼ਨ ਕੰਪਨੀ ਵਲੋਂ ਕੀਤਾ ਗਿਆ 


ਬਰਨਾਲਾ/,27,ਮਾਰਚ/ਕਰਨਪ੍ਰੀਤ ਕਰਨ 

-ਪਵਨ ਸੇਵਾ ਸਮਿਤੀ ਵਲੋਂ 1982 ਤੋਂ ਚਲਾਏ ਜਾ ਰਹੇ ਗੂੰਗੇ ਬਹਿਰੇ ਬੋਲਣ ਅਤੇ ਸੁਣਨ ਤੋਂ ਅਸਮਰੱਥ ਬੱਚਿਆਂ ਲਈ ਬਣੇ ਪਵਨ ਸੇਵਾ ਸਮਿਤੀ ਸਕੂਲ ਬਰਨਾਲਾ ਵੱਡੀ ਗਿਣਤੀ ਚ ਪੜ੍ਹਦੇ ਹਨ ! ਬੱਚਿਆਂ ਦੇ ਸਕੂਲ ਵਿੱਚ ਨਵੇਂ ਸੈਸਨ ਸੰਬੰਧੀ ਰੱਖੇ ਗਏ ਸਿਰੀ ਅਖੰਡ ਰਾਮਾਇਣ ਦੇ ਪਾਠ ਦੇ ਭੋਗ ਪਾਏ ਗਏ ਪੰਡਿਤ ਅਮਨ ਸ਼ਰਮਾ ਗੁਰਮਾਂ ਵਾਲੇ ਵਲੋਂ ਪ੍ਰਭੂ ਭਜਨ ਗਾਉਂਦੀਆਂ ਚੰਗਾ ਰੰਗ ਬੰਨਿਆ ਜਿਸ ਵਿੱਚ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਸਿਰਕਤ ਕੀਤੀ ਗਈ ਉੱਥੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਈ ਓ ਐੱਲ ਫਾਊਂਡੇਸ਼ਨ  ਕੰਪਨੀ ਵਲੋਂ ਬਸੰਤ ਸਿੰਘ ਨੇ  ਵਿਸ਼ੇਸ਼ ਤੋਰ ਤੇ ਸਿਰਕਤ ਕੀਤੀ ! ਅਖੰਡ ਰਾਮਾਇਣ ਸਮੇਂ ਜਯੋਤੀ ਪ੍ਰਚੰਡ ਕੀਤੀ ਗਈ ਭੋਲੇ ਭਾਲੇ ਬੱਚਿਆਂ ਵਲੋਂ ਵੀ ਨੱਚ ਟੱਪ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ! ਸਕੂਲ ਦੇ ਪ੍ਰਿੰਸੀਪਲ ਮੈਡਮ ਦੀਪਤੀ ਸ਼ਰਮਾ ਨੇ ਸਭਨਾ ਨੂੰ ਜੀ ਆਈਆਂ ਆਖਦਿਆਂ ਧੰਨਵਾਦ ਕੀਤਾ 

       ਸਕੂਲ ਵਿੱਚ ਆਈ ਓ ਐੱਲ ਫਾਊਂਡੇਸ਼ਨ ਕੈਮੀਕਲ ਕੰਪਨੀ  ਧੌਲਾ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਦੇ ਬੈਠਣ ਅਤੇ ਕਲਾਸਰੂਮਾਂ ਨਾਲ ਸੰਬੰਧਿਤ ਬਣਾਈ ਗਈ ਬਿਲਡਿੰਗ ਦਾ ਉਦਘਾਟਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਆਈ ਓ ਐੱਲ ਫਾਊਂਡੇਸ਼ਨ ਕੈਮੀਕਲ ਕੰਪਨੀ ਧੌਲਾ ਦੇ ਸੀ ਈ ਓ ਬਸੰਤ ਸਿੰਘ ਸਮਾਜਸੇਵੀਆਂ ਸਹਿਰੀਆਂ ਵਲੋਂ ਕੀਤਾ ਗਿਆ ਜਿਸ ਉੱਤੇ ਆਈ ਓ ਐੱਲ  ਧੌਲਾ ਵਲੋਂ ਵੱਡੀ ਰਾਸ਼ੀ ਦਾਨ ਵਜੋਂ ਦਿੱਤੀ ਗਈ ! ਇਸ ਮੌਕੇ ਕੈਬਨਿਟ ਮੰਤਰੀ ਵਲੋਂ ਸੰਬੰਧਨ ਕਰਦਿਆਂ ਕਿਹਾ ਕਿ ਪਾਵਨ ਸੇਵਾ ਸਮਿਤੀ ਅਸਲ ਰੂਪ ਵਿੱਚ ਲੋੜਵੰਦਾਂ ਦੀ ਸਾਚੀ ਸੇਵਾ ਕਰ ਰਹੀ ਹੈ ਜਿਸ ਦਾ ਕੋਈ ਤੋਲ ਨਹੀਂ ਦੇਣਾ ਨਹੀਂ ਦਿੱਤਾ ਜਾ ਸਕਦਾ ਕਿਓਂ ਕਿ ਆਪਣੇ ਬੱਚਿਆਂ ਨੂੰ ਹਰ ਕੋਈ ਸੰਭਾਲਦਾ ਹੈ ਪਰੰਤੂ ਅਜਿਹੀਆਂ ਲੋੜਾਂ ਸਪੈਸਲ ਬੱਚਿਆਂ ਨੂੰ ਸਾਂਭਣਾ ਵੱਡਾ ਤੇ ਮਹਾਨ ਕਾਰਜ ਹੈ  ਤੇ ਸੇਵਾ ਦੇ ਤੋਰ ਤੇ ਪੜ੍ਹਾਉਣਾ ਪ੍ਰਮਾਤਮਾ ਨੇ ਦੀ ਸੇਵਾ ਲਾਈ ਹੈ ! ਮੇਰੀ ਜੋ ਵੀ ਡਿਊਟੀ ਲਾਈ ਜਾਵੇਗੀ ਭਾਵੇਂ ਕੋਈ ਉਸਾਰੀ ਦੀ ਹੋਵੇ ਜਾਂ ਕੋਈ ਹੋਰ ਫੰਡਾਂ ਦੀ ਜੋ ਹੁਕਮ ਹੋਵੇਗਾ ਪੂਰਾ ਕੀਤਾ ਜਾਵੇਗਾ ! ਸਕੂਲ ਦੀ  ਭਵਿੱਖ ਵਿੱਚ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ ! 

ਆਈ ਓ ਐੱਲ ਫਾਊਂਡੇਸ਼ਨ ਕੈਮੀਕਲ ਕੰਪਨੀ ਧੌਲਾ ਦੇ ਸੀ ਈ ਓ ਬਸੰਤ ਸਿੰਘ ਨੇ ਦੱਸਿਆ ਕਿ ਆਈ ਓ ਐੱਲ ਫਾਊਂਡੇਸ਼ਨ  ਹਮੇਸ਼ਾਂ ਕੰਪਨੀ ਵਲੋਂ ਸਿਖਿਆ ਦੇ ਖੇਤਰ ਵਿਚ ਲੋਕ ਹਿੱਟ ਤੇ ਚੰਗੇ ਕਾਰਜਾਂ ਲਾਈ ਅੱਗੇ ਆਉਂਦੇ ਹੁਣ ਕੰਪਨੀ ਵਲੋਂ ਰਾਖੇ ਜਾਂਦੇ ਫੰਡਾਂ ਰਹਿਣ ਮਦਦ ਕੀਤੀ ਜਾਂਦੀ ਹੈ ! ਜਿਵੇਂ ਸਕੂਲ ਡਿਸਪੈਂਸਰੀਆਂ ਆਦਿ ਨੂੰ  ਫੰਡ ਦਿੱਤੇ ਜਾਂਦੇ ਹਨ ਪਿਛਲੇ ਡੇਢ ਸਾਲਾਂ ਤੋਂ ਇਸ ਸਕੂਲ ਨਾਲ ਜੁੜੇ ਹਾਂ ਜਿਸ ਤਹਿਤ ਇਕ ਸ਼ਾਨਦਾਰ ਬਿਲਡਿੰਗ ਬਣਾ ਕੇ ਦਿੱਤੀ ਹੈ ਜਿਸ ਵਿਚ 4  ਕਮਰੇ ਬੱਚਿਆਂ ਲਾਈ 2  ਕਮਰੇ ਮਾਪਿਆਂ ਦੇ ਬੈਠਣ ਲਈ ਤੇ ਮੇਡ ਲਈ ਬਣਾਇਆ ਗਿਆ ਹੈ !  

               ਸਕੂਲ ਦੇ ਪ੍ਰਿੰਸੀਪਲ ਮੈਡਮ ਦੀਪਤੀ ਸ਼ਰਮਾ ਨੇ ਆਈ ਓ ਐੱਲ ਫਾਊਂਡੇਸ਼ਨ ਵਲੋਂ ਲੱਖਾਂ ਰੁਪਿਆ ਨਾਲ ਬਣਾਈ ਬਿਲਡਿੰਗ ਤਹਿਤ ਧੰਨਵਾਦ ਕੀਤਾ ਗਿਆ  ਕੈਬਨਿਟ ਮੰਤਰੀ ਗੁਰਮੀਤ ਮੀਤ ਹੇਅਰ ਸਮੇਤ ਸਹਿਰੀਆਂ ਦਾ ਦੇ ਪ੍ਰਤੱਖ ਦੱਸਿਆ ਕਿ ਇਹ ਸਕੂਲ 1982  ਤੋਂ ਸੇਵਾ ਨਿਭਾਉਂਦਾ ਆ ਰਿਹਾ ਹੈ ਇੱਥੋਂ ਪੜ੍ਹੇ ਬੱਚੇ ਸਾਰੀਆਂ ਹੀ ਖੇਡਾਂ ,ਸੱਭਿਅਚਾਰ ਗਤੀਵਿਧੀਆਂ ਚ ਭਾਗ ਲੈਂਦੇ ਹਨ !  ਖੇਡਾਂ ,ਤੇ ਹੋਰ ਕਈ ਨੈਸਨਲ ,ਇੰਟਰ ਨੈਸਨਲ ਲੈਵਲ ਬਾਹਰਲੀਆਂ ਸਟੇਟਾਂ ਚ ਰੋਜਗਾਰ ਕਮਾ ਰਹੇ ਹਨ ਤੇ ਇੱਥੋਂ ਦੇ ਬੱਚੇ ਇਕ ਲੜਕੀ ਪੰਜਾਬੀ ਯੂਨੀਵਰਸਿਟੀ ਚੋਣ ਮਿਸ ਤੀਜ ਚ ਗੋਲ੍ਡ ਮੈਡਲ ਜਿੱਤ ਕੇ ਲੈਕੇ ਆਈ ਹੈ ਬਾਹਰਲੇ ਬੱਚੇ ਹੋਸਟਲ ਚ ਰਹਿੰਦੇ ਹਨ ! ਇਕ ਲੜਕਾ ਸਤਵੰਤ ਸਿੰਘ ਸਾਈਂ ਭਾਸ਼ਾ ਦਾ ਅਧਿਆਪਕ ਹੈ ਪਾਕਿਸਤਾਨ ਤੋਂ ਰੈਸਲਿੰਗ ਤੇ ਕਬੱਡੀ ਚ 2  ਵਾਰ ਚ ਗੋਲ੍ਡ ਮੈਡਲ ਜਿੱਤ ਕੇ ਲਿਆਇਆ ਹੈ ! 

           ਪਵਨ ਸੇਵਾ ਸਮਿਤੀ ਕਮੇਟੀ ਮੇਮ੍ਬਰ ਸਿਰੀ  ਰਾਜੇਸ਼ ਕਾਂਸਲ ਰਾਜੂ ਗੈਸ ਕੰਪਨੀ ਵਾਲੇ ਵਲੋਂ ਕੈਬਨਿਟ ਮੰਤਰੀ ਸੀ ਈ ਓ ਆਈ ਓ ਐੱਲ ਫਾਊਂਡੇਸ਼ਨ ਕੈਮੀਕਲ ਬਸੰਤ ਸਿੰਘ ਜੀ  ਏ ਟੁ  ਡੀਸੀ ਪੀ ਸੀ ਐੱਸ ਸੁਖਪਾਲ ਸਿੰਘ ਸਮੇਤ ਦਾਨੀ ਸੱਜਣਾ ਦਾ ਧੰਨਵਾਦ ਕੀਤਾ ਗਿਆ ! ਇਸ ਮੌਕੇ  ਪਵਨ ਸੇਵਾ ਸਮਿਤੀ ਰਜਿਸਟਰਡ ਦੇ ਅਹੁਦੇਦਾਰਾਂ,ਪਰਵੀਨ ਸਿੰਗਲਾ,ਜਵਾਹਰ ਲਾਲ ਜਿੰਦਲ,ਵਰੁਣ ਬੱਤਾ,ਪਵਨ ਸਿੰਗਲਾ,ਮੰਤਰੀ ਦੇ ਓ ਐੱਸ ਡੀ ਹਸਨ ਭਾਰਦਵਾਜ, ਭਾਜਪਾ ਦੇ ਜਿਲਾ ਪ੍ਰਧਾਨ ਗੁਰਮੀਤ ਹੰਡਿਆਇਆ ,ਹਰਿੰਦਰ ਸਿੱਧੂ ਜਨਰਲ ਸਕੱਤਰ ਨਗਰ ਕੌਂਸਲ ਵਾਈਸ ਪ੍ਰਧਾਨ ਨਰਿੰਦਰ ਗਰਗ ਨੀਟਾ, ਐੱਮ ਸੀ ਪਰਮਜੀਤ ਜੋਂਟੀ ਮਾਨ,ਐੱਮ ਸੀ ਕੰਵਲਜੀਤ ਸਿੰਘ ਸ਼ੀਤਲ,ਐੱਮ ਸੀ ਬੰਟੀ ਸ਼ੀਤਲ, ਸਮੇਤ ਰੋਟਰੀ ਕਲੱਬ ਦੇ ਪ੍ਰਧਾਨ ਸਿਰੀ ਰਾਜ ਕੁਮਾਰ,ਸਕੂਲ ਸਟਾਫ ਹਾਜ਼ਰ ਸੀ

Post a Comment

0 Comments