ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ 51ਵੀਂ ਐਥਲੈਟਿਕਸ ਮੀਟ ਦੇ ਦੂਜੇ ਦਿਨ 800 ਮੀਟਰ ਦੌੜ, ਜੈਵਲਿਨ ਥਰੋ,ਉੱਚੀ ਛਾਲ,1500 ਮੀਟਰ ਰਲੇਅ, ਰੱਸਾਕਸ਼ੀ ਮੁਕਾਬਲੇ ਲੜਕੇ ਆਦਿ ਈਂਵੈਟ ਕਰਵਾਏ
ਬਰਨਾਲਾ,2,ਮਾਰਚ/ਕਰਨਪ੍ਰੀਤ ਕਰਨ/
ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਸੰਸਥਾ ਦੇ ਚੇਅਰਮੈਨ ਸਰਦਾਰ ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਸੰਸਥਾ ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਕੁਲਾਰ ਦੀ ਦੇਖਰੇਖ ਹੇਠ ਫਿਜ਼ੀਕਲ ਵਿਭਾਗ ਮੁਖੀ ਪੋ੍. ਅਵਤਾਰ ਸਿੰਘ ਤੇ ਪੋ੍. ਸੁਖਵਿੰਦਰ ਕੌਰ ਦੀ ਅਗਵਾਈ 'ਚ ਚੱਲ ਰਹੀ 51ਵੀਂ ਐਥਲੈਟਿਕਸ ਮੀਟ ਦੇ ਦੂਜੇ ਦਿਨ ਦੇ ਮੁਕਾਬਲਿਆਂ 'ਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਖੇਡਾਂ ਦੇ ਦੂਜੇ ਦਿਨ ਦੋਰਾਨ ਸੰਸਥਾ ਪਿੰ੍ਸੀਪਲ ਡਾ. ਸਰਬਜੀਤ ਸਿੰਘ ਕੁਲਾਰ ਨੇ 5000 ਮੀਟਰ ਲੜਕਿਆਂ ਦੀ ਦੌੜ ਨੂੰ ਹਰੀ ਝੰਡੀ ਦੇਕੇ ਖੇਡਾਂ ਦੀ ਸ਼ੁਰੁਆਤ ਕੀਤੀ। ਇਸ ਤੋਂ ਇਲਾਵਾ 800 ਮੀਟਰ ਦੌੜ, ਜੈਵਲਿਨ ਥਰੋ, ਉੱਚੀ ਛਾਲ, 1500 ਮੀਟਰ ਰਲੇਅ, ਰੱਸਾਕਸ਼ੀ ਮੁਕਾਬਲੇ ਲੜਕੇ ਆਦਿ ਈਂਵੈਟ ਕਰਵਾਏ ਗਏ। ਜਿੰਨਾ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਜਨੂੰਨ ਵੇਖਣ ਵਾਲਾ ਸੀ । ਇਹਨਾਂ ਦਿਨਾਂ 'ਚ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ, ਜਿੰਨਾ 'ਚ ਸੰਸਥਾ ਮੈਨੇਜਮੈਂਟ ਕਮੇਟੀ ਦੇ ਵਾਇਸ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ, ਸੰਸਥਾ ਡਾਇਰੈਕਟਰ ਸੁਖਮਿੰਦਰ ਸਿੰਘ ਧਾਲੀਵਾਲ, ਸੰਸਥਾ ਸੁਪਰਡੈਂਟ ਰੁਪਿੰਦਰ ਕੁਮਾਰ, ਸੰਸਥਾ ਡੀਨ ਜਸਕਰਨ ਸਿੰਘ ਢਿੱਲੋਂ ਤੋਂ ਇਲਾਵਾ ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਦੀ ਭੂਮਿਕਾ ਸ਼ਲਾਘਾਯੋਗ ਸੀ। ਸਟੇਜ ਸਕੱਤਰ ਦੀ ਭੂਮਿਕਾ ਪੋ੍. ਤਾਰਾ ਸਿੰਘ ਤੇ ਪੋ੍. ਮਿੱਠੂ ਪਾਠਕ ਨੇ ਬਾਖੂਬੀ ਨਿਭਾਈ।
0 Comments