ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ 51ਵੀਆਂ ਖੇਡਾਂ ਸੰਸਥਾ ਪ੍ਰਧਾਨ ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਧੂਮ ਧੜੱਕੇ ਨਾਲ ਸ਼ੁਰੂ

 ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ 51ਵੀਆਂ ਖੇਡਾਂ ਸੰਸਥਾ ਪ੍ਰਧਾਨ ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਹੇਠ  ਧੂਮ ਧੜੱਕੇ ਨਾਲ ਸ਼ੁਰੂ 


ਬਰਨਾਲਾ,1 ,ਮਾਰਚ /ਕਰਨਪ੍ਰੀਤ ਕਰਨ 

-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ 51ਵੀਆਂ ਖੇਡਾਂ ਮਾਨਯੋਗ ਸੰਸਥਾ ਪ੍ਰਧਾਨ ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਸੰਸਥਾ ਪ੍ਰਿੰਸੀਪਲ  ਡਾ. ਸਰਬਜੀਤ ਸਿੰਘ ਕੁਲਾਰ ਦੀ ਦੇਖਰੇਖ ਹੇਠ ਫਿਜ਼ੀਕਲ ਵਿਭਾਗ ਮੁਖੀ ਪੋ੍. ਅਵਤਾਰ ਸਿੰਘ ਤੇ ਪੋ੍. ਸੁਖਵਿੰਦਰ ਕੌਰ ਦੀ ਅਗਵਾਈ 'ਚ ਧੂਮ ਧੜੱਕੇ ਨਾਲ ਸ਼ੁਰੂ ਹੋਈ, ਜਿਸ ਦੇ ਪਹਿਲੇ ਦਿਨ ਉਦਘਾਟਨ ਸਮਾਰੋਹ 'ਚ ਵਿਸ਼ੇਸ਼ ਤੌਰ 'ਤੇ ਸਟੇਟ ਐਵਾਰਡ ਜੇਤੂ, ਸਮਾਜ ਸੇਵੀ, ਲੋੜਵੰਦਾਂ ਦੇ ਮਸੀਹਾ ਭੋਲਾ ਸਿੰਘ ਵਿਰਕ ਨੇ ਮੁੱਖ ਮਹਿਮਾਨ ਵਜੋਂ ਸ਼ਰਿਕਤ ਕੀਤੀ। ਸਮਾਗਮ ਦੀ ਸ਼ੁਰੂਆਤ ਦੌਰਾਨ ਸੰਸਥਾ ਪ੍ਰਿੰਸੀਪਲ  ਡਾ. ਸਰਬਜੀਤ ਸਿੰਘ ਕੁਲਾਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਪੋ੍. ਮਨਦੀਪ ਕੌਰ ਦੀ ਟੀਮ ਵੱਲੋਂ ਬੈਜ ਲਾਉਂਣ ਦੀ ਰਸਮ ਅਦਾ ਕੀਤੀ ਗਈ। ਸਭ ਤੋਂ ਪਹਿਲਾਂ ਸ਼ਬਦ ਗਾਇਨ ਨਾਲ ਕਾਲਜ ਵਿਦਿਆਰਥੀਆਂ ਵੱਲੋ ਸ਼ੁਰੂਆਤ ਕੀਤੀ ਗਈ। ਵਿਦਿਆਰਥੀਆਂ ਵੱਲੋਂ ਵੱਖ-ਵੱਖ ਗਰੁੱਪਾਂ ਰਾਹੀਂ ਮਾਰਚ ਪਾਸਟ ਕੀਤਾ ਗਿਆ, ਜਿਸ ਨੂੰ ਮੁੱਖ ਮਹਿਮਾਨ ਭੋਲਾ ਸਿੰਘ ਵਿਰਕ ਵੱਲੋਂ ਸਲਾਮੀ ਦਿੱਤੀ ਗਈ ਤੇ ਝੰਡਾਂ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਕਬੂਤਰ ਤੇ ਗੁਬਾਰੇ ਉਡਾਕੇ ਖੇਡਾਂ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ। ਮੁੱਖ ਮਹਿਮਾਨ ਭੋਲਾ ਸਿੰਘ ਵਿਰਕ ਨੇ ਬੋਲਦਿਆਂ ਕਿਹਾ ਕਿ ਖੇਡਾਂ ਦਾ ਵਿਦਿਆਰਥੀਆਂ ਦੀ ਜ਼ਿੰਦਗੀ 'ਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਮੈਨੂੰ ਮਾਣ ਹੈ ਕਿ ਸਾਡੀ ਸੰਸਥਾ ਦੇ ਅਨੇਕਾਂ ਵਿਦਿਆਰਥੀ ਇਸ ਗਰਾਊਂਡ 'ਚੋਂ ਹੁੰਦੇ ਹੋਏ ਵੱਖ-ਵੱਖ ਉੱਚ ਆਉਂਦਿਆਂ 'ਤੇ ਬੈਠੇ ਹਨ। ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਸੀਂ ਸਾਰੇ ਵਿਦਿਆਰਥੀ ਵੀ ਬੁਲੰਦੀਆਂ ਹਾਸਲ ਕਰੋਂ। ਉਸ ਤੋਂ ਪਿੱਛੋਂ ਸਹੁੰ ਚੁੱਕ ਤੇ ਟੋਰਚਸੈਰੇ ਮਨੀ ਦੀ ਵੀ ਰਸਮ ਹੋਈ। ਅਖ਼ੀਰ 'ਚ ਸਕੂਲ ਪਿੰ੍ਸੀਪਲ ਡਾ. ਰਵਿੰਦਰ ਕੌਰ ਜਵੰਧਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਖੇਡ ਵਿਭਾਗ ਮੁਖੀ ਪੋ੍. ਅਵਤਾਰ ਸਿੰਘ ਤੇ ਸੁਖਵਿੰਦਰ ਕੌਰ ਨੇ ਈਵੈਟਾਂ ਦੀ ਸ਼ੁਰੂਆਤ ਕਰਵਾਈ। ਪਹਿਲੇ ਦਿਨ ਦੇ ਮੁਕਾਬਲਿਆਂ 'ਚ 100 ਮੀਟਰ, 200ਮੀ., 400ਮੀ., ਲੰਮੀ ਛਾਲ, ਡਿਸਕਸ ਥਰੋ ਆਦਿ ਈਵੈਂਟ ਕਰਵਾਏ ਗਏ। ਸਟੇਜ ਸਕੱਤਰ ਦੀ ਭੂਮਿਕਾ ਪੋ੍. ਤਾਰਾ ਸਿੰਘ ਸੰਘੇੜਾ ਤੇ ਪੋ੍. ਮਿੱਠੂ ਪਾਠਕ ਨੇ ਬਾਖੂਬੀ ਨਿਭਾਈ।

Post a Comment

0 Comments