ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ 51ਵੀ ਅਥਲੈਟਿਕਸ ਮੀਟ ਦੇ ਸਨਮਾਨ ਸਮਾਰੋਹ ਨੇ ਛੱਡੀਆਂ ਅਮਿੱਟ ਯਾਦਾਂ

 ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ 51ਵੀ ਅਥਲੈਟਿਕਸ ਮੀਟ ਦੇ ਸਨਮਾਨ ਸਮਾਰੋਹ ਨੇ ਛੱਡੀਆਂ ਅਮਿੱਟ ਯਾਦਾਂ


ਬਰਨਾਲਾ,4 ਮਾਰਚ/ ਕਰਨਪ੍ਰੀਤ ਕਰਨ/-
ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਸਕੂਲ ਸੰਘੇੜਾ ਵੱਲੋਂ ਸੰਸਥਾ ਪ੍ਰਧਾਨ ਸ੍ਰ ਭੋਲਾ ਸਿੰਘ ਵਿਰਕ ਜੀ ਦੀ ਰਹਿਨੁਮਾਈ ਹੇਠ ਸੰਸਥਾ ਪ੍ਰਿੰਸੀਪਲ ਡਾ ਸਰਬਜੀਤ ਸਿੰਘ ਕੁਲਾਰ ਜੀ ਦੀ ਦੇਖਰੇਖ ਹੇਠ ਫਿਜ਼ੀਕਲ ਵਿਭਾਗ ਮੁਖੀ ਪ੍ਰੋ ਅਵਤਾਰ ਸਿੰਘ ਅਤੇ ਮੈਡਮ ਸੁਖਵਿੰਦਰ ਕੌਰ ਦੀ ਅਗਵਾਈ ਵਿੱਚ ਸਾਂਝੇ ਤੌਰ ਤੇ ਮਿਤੀ 1,2,3 ਮਾਰਚ ਨੂੰ 51ਵੀ ਅਥਲੈਟਿਕਸ ਮੀਟ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈ। ਜਿਸ ਦੇ ਸਨਮਾਨ ਸਮਾਰੋਹ ਨੇ ਅਮਿੱਟ ਯਾਦਾਂ ਛੱਡੀਆਂ ਇਸ  ਅਥਲੈਟਿਕਸ ਮੀਟ ਦੇ ਸਨਮਾਨ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ  ਸੰਸਥਾ ਪ੍ਰਧਾਨ, ਸਮਾਜ ਸੇਵੀ,ਸਟੇਟ ਐਵਾਰਡ ਜੇਤੂ, ਗਰੀਬਾਂ ਦੇ ਮਸੀਹਾ ਸ੍ਰ ਭੋਲਾ ਸਿੰਘ ਵਿਰਕ ਜੀ ਨੇ ਸ਼ਿਰਕਤ ਕੀਤੀ ਸਮਾਗਮ ਦੀ ਸ਼ੁਰੂਆਤ ਵਿੱਚ ਪ੍ਰੋ ਮਿੱਠੂ ਪਾਠਕ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ ਸਮਾਗਮ ਦਾ ਆਰੰਭ ਲੜਕੇ ਅਤੇ ਲੜਕੀਆਂ ਦੇ ਰੱਸਾਕਸ਼ੀ ਦੇ ਫਾਈਨਲ ਮੈਚ ਕਰਵਾਕੇ ਕੀਤਾ ਗਿਆ। ਜਿੰਨਾ ਵਿੱਚ ਲੜਕੀਆਂ ਦੇ ਰੱਸਾਕਸ਼ੀ ਮੁਕਾਬਲੇ ਵਿਚ ਬਾਬਾ ਅਜੀਤ ਸਿੰਘ ਪਹਿਲੇ ਸਥਾਨ ਤੇ ਰਿਹਾ ਅਤੇ ਬਾਬਾ ਜ਼ੋਰਾਵਰ ਸਿੰਘ ਗਰੁੱਪ ਦੂਜੇ ਸਥਾਨ ਤੇ ਰਿਹਾ ਅਤੇ ਲੜਕਿਆਂ ਦੇ ਰੱਸਾਕਸ਼ੀ ਮੁਕਾਬਲੇ ਵਿਚ ਪਹਿਲਾ ਸਥਾਨ ਜ਼ੋਰਾਵਰ ਗਰੁੱਪ ਨੇ ਹਾਸਲ ਕੀਤਾ ਅਤੇ ਦੂਜਾ ਸਥਾਨ ਬਾਬਾ ਅਜੀਤ ਸਿੰਘ ਗਰੁੱਪ ਨੇ ਹਾਸਲ ਕੀਤਾ    ਇਸ ਤੋਂ ਇਲਾਵਾ ਉਵਰਆਲ ਟਰਾਫੀ ਬਾਬਾ ਅਜੀਤ ਸਿੰਘ ਗਰੁੱਪ ਨੇ ਜਿੱਤੀ ਉਸ ਤੋਂ ਬਾਅਦ ਮਾਨਯੋਗ ਮੁੱਖ ਮਹਿਮਾਨ ਜੀ ਦੇ ਸੰਬੋਧਨੀ ਸ਼ਬਦਾਂ ਨੇ ਵਿਦਿਆਰਥੀਆਂ ਨੂੰ ਕੀਲ ਕੇ ਰੱਖ ਦਿੱਤਾ ਜਿਸ ਵਿੱਚ ਸ੍ਰ ਭੋਲਾ ਸਿੰਘ ਵਿਰਕ ਜੀ ਨੇ ਜਿੱਥੇ ਖੇਡਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਲਈ ਵੱਖਰੇ ਇਨਾਮਾਂ ਦਾ ਐਲਾਨ ਵੀ ਕੀਤਾ  ਅਤੇ ਖੇਡ ਵਿਭਾਗ ਮੁਖੀ ਪ੍ਰੋ ਅਵਤਾਰ ਸਿੰਘ ਅਤੇ ਮੈਡਮ ਸੁਖਵਿੰਦਰ ਕੌਰ ਦੀ ਅਣਥੱਕ ਮਿਹਨਤ ਦੀ ਸੰਲਾਘਾ ਵੀ ਕੀਤੀ।ਨਾਲ ਹੀ ਸੰਸਥਾ ਵੱਲੋਂ ਮਾਨਯੋਗ ਸ੍ਰ ਭੋਲਾ ਸਿੰਘ ਵਿਰਕ ਜੀ ਅਤੇ ਸ੍ਰ ਦਰਸ਼ਨ ਸਿੰਘ ਸੰਘੇੜਾ ਜੀ ਨੂੰ ਸਨਮਾਨਿਤ ਕੀਤਾ ਗਿਆ।ਸਮਾਗਮ ਦਾ ਸਭ ਤੋਂ ਦਿਲਚਸਪ ਮੁਕਾਬਲਾ ਜਿਸ ਨੇ ਸਾਰਾ ਖੇਡ ਮੇਲਾ ਲੁੱਟਿਆ ਉਹ ਸੀ ਟੀਚਿੰਗ ਤੇ ਨੋਨ ਟੀਚਿੰਗ ਦਾ ਰੱਸਾਕਸ਼ੀ ਮੁਕਾਬਲਾ ਜਿਸ ਵਿੱਚ ਪ੍ਰੋ ਤਾਰਾ ਸਿੰਘ ਸੰਘੇੜਾ ਅਤੇ ਪ੍ਰੋ ਮਿੱਠੂ ਪਾਠਕ ਦੀ ਟੀਮ ਜੇਤੂ ਰਹੀ ਅਤੇ ਇਸ ਤੋਂ ਬਾਅਦ ਵੱਖ ਵੱਖ ਈਵੈਂਟ ਵਿਚ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ।ਉੱਥੇ ਹੀ ਬੈਸਟ ਅਥਲੀਟ (ਲੜਕੇ) ਕਾਲਜ ਗੁਰਪ੍ਰੀਤ ਸਿੰਘ,,ਬੀ ਏ ਭਾਗ ਪਹਿਲਾ ਅਤੇ ਬੈਸਟ ਅਥਲੀਟ (ਲੜਕੀਆਂ) ਕਾਲਜ ,, ਸੁਖਚੈਨ ਕੌਰ,ਬੀ ਏ ਭਾਗ ਤੀਜਾ,,,,,ਬੈਸਟ ਅਥਲੀਟ (ਲੜਕੇ) ਸਕੂਲ,, ਅਕਾਸ਼ਦੀਪ ਸਿੰਘ +1 ਬੈਸਟ ਅਥਲੀਟ (ਲੜਕੀਆਂ) ਸਕੂਲ ਸਿਮਰਨਜੀਤ ਕੌਰ+1 ਕਲਾਸ ਨੂੰ ਐਲਾਨਿਆ ਗਿਆ ਅਤੇ ਸਨਮਾਨ ਕੀਤਾ ਗਿਆ।ਇਸ ਤੋਂ ਇਲਾਵਾ ਐਨ ਸੀ ਸੀ ਕੈਡਿਟ ਵਰਿੰਦਰ ਪਰਤਾਪ ਸਿੰਘ ਨੂੰ 2023 ਦੀ ਗਣਤੰਤਰਤਾ ਦਿਵਸ ਮੌਕੇ ਦਿੱਲੀ ਪਰੇਡ ਵਿੱਚ ਸ਼ਮੂਲੀਅਤ ਕਰਨ ਤੇ ਸੰਸਥਾ ਵੱਲੋਂ ਸਨਮਾਨ ਕੀਤਾ ਗਿਆ ਅਤੇ ਉਸ ਦੀ ਉਚੇਰੀ ਸਿੱਖਿਆ ਲਈ ਹਰ ਸਾਲ ਸਹਿਯੋਗ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ ਅਤੇ ਨਾਲ ਹੀ ਡਾ ਗੁਰਪ੍ਰੀਤ ਕੌਰ ਪ੍ਰੋਗਰਾਮ ਅਫਸਰ ਐਨ ਸੀ ਸੀ ਵਿਭਾਗ ਨੂੰ ਲੈਫਟੀਨੈਂਟ ਬਣਨ ਤੇ ਜਿੱਥੇ ਵਧਾਈ ਦਿੱਤੀ ਗਈ ਉੱਥੇ ਉਸ ਦਾ ਸੰਸਥਾ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕਾਲਜ ਦੀ ਸ਼ਬਦ ਗਾਇਨ ਟੀਮ  ,,ਗਿੱਧੇ ਟੀਮ,ਅਤੇ ਭੰਗੜਾ  ਟੀਮ ਨੂੰ ਵੀ ਵਿਸ਼ੇਸ਼ ਸਨਮਾਨ ਦੇ ਕੇ ਨਿਵਾਜਿਆ। ਅੰਤ ਵਿੱਚ ਕਾਲਜ ਦੀ ਗਿੱਧਾ ਟੀਮ ਵੱਲੋਂ ਪੰਜਾਬ ਦੇ ਲੋਕ ਨਾਚ ਗਿੱਧੇ ਨੇ ਦਰਸ਼ਕਾਂ ਦਾ ਦਿਲ ਜਿੱਤਿਆ । ਅਖੀਰ ਵਿੱਚ ਸ੍ਰ ਤਾਰਾ ਸੰਘੇੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਇਨਾਮ ਵੰਡ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੀਆਂ ਸ਼ਖ਼ਸੀਅਤਾਂ ਵਿੱਚ ਵਾਇਸ ਪ੍ਰਧਾਨ ਸੰਸਥਾ ਸ੍ਰ ਦਰਸ਼ਨ ਸਿੰਘ ਸੰਘੇੜਾ,, ਸੰਸਥਾ ਡਾਇਰੈਕਟਰ ਸ੍ਰ ਸੁਖਮਿੰਦਰ ਸਿੰਘ ਧਾਲੀਵਾਲ ਜੀ, ਸੰਸਥਾ ਡੀਨ ਸ੍ਰ ਜਸਕਰਨ ਸਿੰਘ ਢਿੱਲੋਂ,, ਸੁਪਰਡੈਂਟ ਸੰਸਥਾ ਸ੍ਰੀ ਰੁਪਿੰਦਰ ਕੁਮਾਰ ਜੀ, ਸਕੂਲ ਪ੍ਰਿੰਸੀਪਲ ਡਾ ਰਵਿੰਦਰ ਕੌਰ ਜਵੰਦਾ ,,ਡਾ ਭੁਪਿੰਦਰ ਸਿੰਘ ਤੋਂ ਇਲਾਵਾ ਸਮੂਹ ਟੀਚਿੰਗ ਅਤੇ ਨੋਨ ਟੀਚਿੰਗ ਸਟਾਫ ਨੇ ਸ਼ਮੂਲੀਅਤ ਕੀਤੀ। ਅੰਤ ਵਿੱਚ ਸੰਸਥਾ ਪ੍ਰਿੰਸੀਪਲ ਡਾ ਸਰਬਜੀਤ ਸਿੰਘ ਕੁਲਾਰ ਜੀ ਵੱਲੋਂ ਝੰਡਾਂ ਉਤਾਰਨ ਦੀ ਰਸਮ ਅਦਾ ਕੀਤੀ ਸਟੇਜ ਸਕੱਤਰ ਦੀ ਭੂਮਿਕਾ ਪ੍ਰੋ ਮਿੱਠੂ ਪਾਠਕ ਨੇ ਬਾਖੂਬੀ ਨਿਭਾਈ।

Post a Comment

0 Comments