ਸਿੱਧੀ ਵਿਨਾਯਕ ਸੇਵਾ ਸੁਸਾਇਟੀ ਰਜਿ. ਬਰਨਾਲਾ ਵਲੋਂ 5ਵੇਂ ਖ਼ੂਨਦਾਨ ਕੈਂਪ ਦਾ ਉਦਘਾਟਨ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਅਚਾਰੀਆ ਸ਼੍ਰੀਨਿਵਾਸ ਨੇ ਕੀਤਾ
ਬਰਨਾਲਾ,5,ਮਾਰਚ /-ਕਰਨਪ੍ਰੀਤ ਕਰਨ
ਸਥਾਨਕ ਪ੍ਰਰਾਚੀਨ ਸ਼ਿਵ ਮੰਦਰ 'ਚ ਸਿੱਧੀ ਵਿਨਾਯਕ ਸੇਵਾ ਸੁਸਾਇਟੀ ਰਜਿ. ਬਰਨਾਲਾ ਵਲੋਂ 5ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਪੁੱਜੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਸਣੇ ਅਚਾਰੀਆ ਸ਼੍ਰੀਨਿਵਾਸ ਨੇ ਆਪਣੇ ਕਰ ਕਮਲਾਂ ਨਾਲ ਕੈਂਪ ਦਾ ਉਦਘਾਟਨ ਕੀਤਾ ਤੇ ਕੈਂਪ ਦੀ ਸ਼ੁਰੂਆਤ ਸੁਸਾਇਟੀ ਮੈਂਬਰਾਂ ਨੇ ਖ਼ੂਨਦਾਨ ਕਰਕੇ ਕੀਤੀ। ਜਾਣਕਾਰੀ ਦਿੰਦਿਆਂ ਸਿੱਧੀ ਵਿਨਾਯਕ ਸੇਵਾ ਸੁਸਾਇਟੀ ਦੇ ਪ੍ਰਧਾਨ ਰਵੀ ਬਾਂਸਲ, ਦਿਨੇਸ਼ ਬਾਂਸਲ ਮੋਨੂੰ ਨੇ ਦੱਸਿਆ ਕਿ ਇਹ ਖ਼ੂਨਦਾਨ ਕੈਂਪ ਉਨ੍ਹਾਂ ਦੀ ਸੁਸਾਇਟੀ ਤੇ ਸੰਸਾਰੀ ਸਟਾਇਲ ਦੇ ਚੇਅਰਮੈਨ ਸਤਵਿੰਦਰ ਕੁਮਾਰ ਬਾਂਸਲ ਤੇ ਹੇਮੰਤ ਬਾਂਸਲ ਵਲੋਂ ਲਗਾਤਾਰ ਪਿਛਲੇ 4 ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 10 ਵਜੇ ਤੋਂ ਸ਼ੁਰੂ ਹੋਕੇ ਸ਼ਾਮ 4 ਵਜੇ ਤੱਕ ਜਾਰੀ ਰਿਹਾ। ਇਸ ਕੈਂਪ 'ਚ 101 ਯੂਨਿਟ ਖ਼ੂਨ ਇਕੱਠਾ ਹੋਇਆ ਤੇ ਖ਼ੂਨਦਾਨੀਆਂ ਨੂੰ ਸੁਸਾਇਟੀ ਵਲੋਂ ਸਰਟੀਿਫ਼ਕੇਟ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਬਰਨਾਲਾ ਦੀ ਬਲੱਡ ਬੈਂਕ ਦੀ ਟੀਮ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੀ। ਇਸ ਮੌਕੇ ਚੇਅਰਮੈਨ ਰਾਮ ਤੀਰਥ ਮੰਨਾ ਨੇ ਖ਼ੂਨਦਾਨੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਖ਼ੂਨਦਾਨ ਇਕ ਮਹਾਦਾਨ ਹੈ। ਇਸ ਲਈ ਸਾਨੂੰ ਜਿੰਦਗੀ 'ਚ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਮੌਕੇ ਇਨਕਮ ਟੈਕਸ ਦੇ ਸੀਨੀਅਰ ਇੰਸਪੈਕਟਰ ਅਮਰਜੀਤ ਖੀਪਲ, ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ, ਬਰਨਾਲਾ ਮੋਬਾਇਲ ਐਸੋਸੀਏਸ਼ਨ ਦੇ ਪ੍ਰਧਾਨ ਅਰਿਹੰਤ ਰਾਏ ਗਰਗ, ਥਾਣਾ ਸਿਟੀ-1 ਦੇ ਮੁਖੀ ਇੰਸ. ਬਲਜੀਤ ਸਿੰਘ, ਥਾਣਾ ਸਿਟੀ-2 ਦੇ ਮੁਖੀ ਥਾਣੇਦਾਰ ਗੁਰਮੇਲ ਸਿੰਘ,ਇੰਗਲਿਸ਼ ਰੂਟਸ ਆਈਲੈਟਸ ਸੈਂਟਰ ਦੇ ਐੱਮ.ਡੀ ਤੇ ਸੀਨੀਅਰ 'ਆਪ' ਆਗੂ ਪਰਮਿੰਦਰ ਭੰਗੂ,ਇਸ਼ਵਿੰਦਰ ਜੰਡੂ, ਭਰਤ ਮਿੱਤਲ, ਰਾਜੀਵ ਗੋਇਲ, ਉਮੰਗ ਮਿੱਤਲ, ਗਗਨ ਜਿੰਦਲ, ਗਗਨ ਗਰਗ, ਨਿਸ਼ਾਂਤ ਸਿੰਗਲਾ, ਵਿਜੇ ਗਰਗ, ਵਿਕਾਸ ਮੰਗਲਾ, ਪੰਕਜ ਬਾਂਸਲ ਸਣੇ ਪੰਡਿਤ ਸੁਨੀਲ ਸ਼ਾਸਤਰੀ ਤੇ ਰਮੇਸ਼ ਚੌਧਰੀ ਆਦਿ ਹਾਜ਼ਰ ਸਨ।
0 Comments