ਐੱਸ ਪੀ ਬਰਨਾਲਾ,ਸੰਦੀਪ ਕੁਮਾਰ ਮਲਿਕ ਰਮਨੀਸ਼ ਚੌਧਰੀ ਪਿਸ ਬਰਨਾਲਾ ਵਲੋਂ 63 ਮੋਬਾਇਲ ਫੋਨਾਂ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕਰਨ ਉਪਰੰਤ ਅਸਲ ਮਾਲਕਾਂ ਨੂੰ ਸੌਂਪੇ
ਬਰਨਾਲਾ 31,ਮਾਰਚ /ਕਰਨਪ੍ਰੀਤ ਕਰਨ
-ਐੱਸ ਐੱਸ ਪੀ ਬਰਨਾਲਾ ਸ੍ਰੀ ਸੰਦੀਪ ਕੁਮਾਰ ਮਲਿਕ IPS, ਸੀਨੀਅਰ ਕਪਤਾਨ ਪੁਲਿਸ ਬਰਨਾਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਰਮਨੀਸ਼ ਕੁਮਾਰ ਚੌਧਰੀ PPS, ਕਪਤਾਨ ਪੁਲਿਸ (ਡੀ) ਪੀ ਬੀ ਆਈ ਡੀ ਐੱਸ ਪੀ ਗੁਰਬਚਨ ਸਿੰਘ ਬਰਨਾਲਾ ਦੀ ਯੋਗ ਅਗਵਾਈ ਹੇਠ ਜਿਲਾ ਬਰਨਾਲਾ ਪੁਲਿਸ ਵੱਲੋਂ ਗੁੰਮ ਹੋਏ ਮੋਬਾਇਲ ਫੋਨਾਂ ਨੂੰ ਟਰੇਸ ਕਰਨ ਲਈ ਵਿਸ਼ੇਸ ਮੁਹਿੰਮ ਚਲਾਈ ਗਈ ਹੈ ।
ਪਿਛਲੇ ਦਿਨਾਂ ਵਿੱਚ ਪਬਲਿਕ ਵੱਲ ਗੁੰਮ ਹੋਏ ਮੋਬਾਇਲ ਫੋਨਾਂ ਦੀਆਂ ਦਰਖਾਸਤਾਂ ਸੀਨੀਅਰ ਅਫਸਰਾਨ ਪਾਸ ਅਤੇ ਪੁਲਿਸ ਸਾਂਝ ਕੇਂਦਰਾਂ ਵਿੱਚ ਦਿੱਤੀਆ ਗਈਆਂ ਸਨ। ਇਸ ਮੁਹਿੰਮ ਤਹਿਤ ਸ੍ਰੀ ਰਮਨੀਸ਼ ਕੁਮਾਰ ਚੋਧਰੀ PPS, ਕਪਤਾਨ ਪੁਲਿਸ (ਡੀ) ਸਾਹਿਬ ਬਰਨਾਲਾ ਦੀ ਯੋਗ ਅਗਵਾਈ ਹੇਠ 63 ਮੋਬਾਇਲ ਫੋਨਾਂ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ | ਇਸ ਤਰਾਂ ਗੁੰਮ ਹੋਏ ਮੋਬਾਇਲ ਫੋਨਾਂ ਦੇ ਅਸਲੀ ਮਾਲਕਾਂ ਨੂੰ ਬੁਲਾਕੇ ਉਹਨਾਂ ਦੇ ਮੋਬਾਇਲ ਫੋਨਾਂ ਨੂੰ ਵਾਪਸ ਕੀਤਾ ਜਾ ਰਿਹਾ ਹੈ। ਇਸ ਤੋ ਇਲਾਵਾ ਬਾਕੀ ਰਹਿੰਦੇ ਮੋਬਾਇਲ ਫੋਨਾਂ ਨੂੰ ਵੀ ਜਲਦੀ ਟਰੇਸ ਕੀਤਾ ਜਾਵੇਗਾ• ਇਸ ਤੋ ਇਲਾਵਾ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮੋਬਾਇਲ ਫੋਨ ਦੀ ਖਰੀਦ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਮੋਬਾਇਲ ਫੋਨ ਦਾ ਬਿੱਲ ਸਮੇਤ ਡੱਬਾ ਚੰਗੀ ਤਰਾਂ ਚੈਕ ਕਰਕੇ ਅਤੇ IMEI ਦਾ ਮਿਲਾਣ ਕਰਕੇ ਹੀ ਖਰੀਦ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਪੀ ਬੀ ਆਈ ਡੀ ਐੱਸ ਪੀ ਗੁਰਬਚਨ ਸਿੰਘ ਹਾਜਿਰ ਸਨ
0 Comments