ਨੇਕੀ ਫਾਉਂਡੇਸ਼ਨ ਅਤੇ ਸਤੋਜ਼ ਐਲੀਫੈਂਟਸ ਸਪੋਰਟਸ ਕਲੱਬ ਬੁਢਲਾਡਾ ਵੱਲੋਂ ਅੱਖਾਂ ਦਾ ਮੁਫ਼ਤ ਚੈਕਅੱਪ ਅਤੇ ਆਪ੍ਰੇਸ਼ਨ ਕੈਂਪ 7 ਨੂੰ।
ਬੁਢਲਾਡਾ- ਦਵਿੰਦਰ ਸਿੰਘ ਕੋਹਲੀ
-ਸ਼ੰਕਰਾਂ ਅੱਖਾਂ ਦਾ ਹਸਪਤਾਲ ਲੁਧਿਆਣਾ ਵੱਲੋਂ ਨੇਕੀ ਫਾਉਂਡੇਸ਼ਨ ਬੁਢਲਾਡਾ ਅਤੇ ਸਤੋਜ਼ ਐਲੀਫੈਂਟਸ ਸਪੋਰਟਸ ਕਲੱਬ ਬੁਢਲਾਡਾ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈਕਅੱਪ ਅਤੇ ਆਪ੍ਰੇਸ਼ਨ ਕੈਂਪ 7 ਅਪ੍ਰੈਲ ਨੂੰ ਲਗਾਇਆ ਜਾ ਰਿਹਾ ਹੈ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਬੁਢਲਾਡਾ ਦੇ ਚਿਲਡਰਨ ਮੈਮੋਰੀਅਲ ਪੰਚਾਇਤੀ ਧਰਮਸ਼ਾਲਾ, ਨੇੜੇ ਪੁਰਾਣੀਆਂ ਕਚਹਿਰੀਆਂ ਵਿਖੇ ਲਗੇਗਾ।ਜਿਸ ਵਿੱਚ ਮੁਫ਼ਤ 0PD, ਚਿੱਟੇ ਮੋਤੀਏ ਦੇ ਮੁਫ਼ਤ ਅਪ੍ਰੇਸ਼ਨ, ਮੁਫ਼ਤ ਲੈਂਜ, ਮੁਫ਼ਤ ਦਵਾਈਆਂ, ਅਪ੍ਰੇਸ਼ਨ ਬਾਅਦ ਮੁਫ਼ਤ ਐਨਕਾਂ ਦਿੱਤੀਆਂ ਜਾਣਗੀਆਂ।ਜ਼ੋ ਮਰੀਜ਼ ਅਪ੍ਰੇਸ਼ਨ ਲਈ ਚੁਣੇ ਜਾਣਗੇ, ਉਨ੍ਹਾਂ ਨੂੰ ਲੁਧਿਆਣਾ ਲਿਜਾਇਆ ਜਾਵੇਗਾ। ਹਸਪਤਾਲ ਤੱਕ ਲੈ ਕੇ ਜਾਣ ਅਤੇ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਸੰਸਥਾ ਦੀ ਹੋਵੇਗੀ, ਜਿਸਦਾ ਕੋਈ ਖ਼ਰਚ ਮਰੀਜ਼ ਤੋਂ ਨਹੀਂ ਲਿਆ ਜਾਵੇਗਾ।ਇਸ ਤੋਂ ਇਲਾਵਾ ਹਸਪਤਾਲ ਵਿਚ ਖਾਣਾ ਬਿਲਕੁਲ ਮੁਫ਼ਤ ਹੋਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਨੇ ਅਪ੍ਰੇਸ਼ਨ ਕਰਵਾਉਣਾ ਹੈ,ਉਹ ਕੇਸੀ ਨਹਾ ਕੇ ਉੱਥੇ ਪਹੁੰਚਣ।ਇਸ ਤੋਂ ਇਲਾਵਾ ਅਪ੍ਰੇਸ਼ਨ ਵਾਲੇ ਮਰੀਜ਼ ਅਧਾਰ ਕਾਰਡ ਦੀਆਂ ਦੋ ਫੋਟੋ ਕਾਪੀਆਂ ਅਤੇ 2 ਮੋਬਾਈਲ ਨੰਬਰ ਨਾਲ ਲਿਖਕੇ ਲੈ ਕੇ ਆਉਣ। ਜਿਨ੍ਹਾਂ ਮਰੀਜ਼ਾਂ ਦੀ ਕੋਈ ਦਵਾਈ ਚਲ ਰਹੀ ਹੈ,ਉਹ ਦਵਾਈ ਨਾਲ ਲੈ ਕੇ ਆਉਣ।ਇਸ ਮੌਕੇ ਉਨ੍ਹਾਂ ਵੱਲੋਂ ਸੰਦੇਸ਼ ਦਿੱਤਾ ਕਿ ਨੇਤਰਦਾਨ ਕਰੋ ਤਾਂ ਜ਼ੋ ਤੁਹਾਡੇ ਜਾਣ ਤੋਂ ਬਾਅਦ ਵੀ ਕੋਈ ਦੁਨੀਆਂ ਦੇਖ ਸਕੇ।
0 Comments