ਬਰਨਾਲਾ ਦੀ ਠੁੱਲੀਵਾਲ ਪੁਲਿਸ ਵਲੋਂ ਲੁੱਟਾਂ-ਖੋਹਾਂ ਵਾਲੇ ਗਰੋਹ ਤੋਂ ਆਲਟੋ ਕਾਰ, 8 ਮੋਟਰਸਾਇਕਲ, 3 ਸਕੂਟਰੀਆਂ ਤੇ ਹੋਰ ਬਰਾਮਦਗ
ਬਰਨਾਲਾ,7 ,ਮਾਰਚ /ਕਰਨਪ੍ਰੀਤ ਕਰਨ
-ਸ੍ਰੀ ਸੰਦੀਪ ਮਲਿਕ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਬਰਨਾਲਾ, ਸ੍ਰੀ ਰਮਨੀਸ਼ ਚੌਧਰੀ ਪੀ.ਪੀ.ਐਸ ਐਸਪੀ (ਡੀ) ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ. ਗਮਦੂਰ ਸਿੰਘ ਚਹਿਲ ਪੀਪੀਐਸ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਮਹਿਲ ਕਲਾ ਦੀ ਅਗਵਾਈ ਅਧੀਨ ਜ਼ਿਲ੍ਹਾ ਬਰਨਾਲਾ ਵਿੱਚ ਲੁੱਟਖੋਹ ਅਤੇ ਚੋਰੀ ਦੀਆਂ ਘਟਨਾਵਾਂ ਰੋਕਣ ਸਬੰਧੀ ਚਲਾਈ ਮੁਹਿੰਮ ਤਹਿਤ ਮਿਤੀ ਥਾਣੇਦਾਰ ਸੁਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਠੁੱਲੀਵਾਲ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਸਤਵੀਰ ਸਿੰਘ ਉਰਫ ਬੱਠਲ ਪੁੱਤਰ ਬਲਵੰਤ ਸਿੰਘ ਵਾਸੀ ਸੱਦੋਵਾਲ, ਬਲਵਿੰਦਰ ਸਿੰਘ ਉਰਫ ਤੋਤੀ ਪੁੱਤਰ ਬਲਰਾਮ ਸਿੰਘ, ਅਵਤਾਰ ਸਿੰਘ ਉਰਫ ਅਜੈ ਪੁੱਤਰ ਰਾਮ ਸਿੰਘ ਵਾਸੀਆਨ ਹਠੂਰ, ਅੰਮ੍ਰਿਤਪਾਲ ਸਿੰਘ ਉਰਫ ਕਾਲੀ ਪੁੱਤਰ ਰੁਲਦੂ ਸਿੰਘ ਵਾਸੀ ਰਾਏਕੋਟ, ਧਰਮਪ੍ਰੀਤ ਸਿੰਘ ਉਰਫ ਧੰਮੀ ਪੁੱਤਰ ਗੁਰਦੇਵ ਸਿੰਘ, ਗਗਨਦੀਪ ਸਿੰਘ ਉਰਫ ਗਗਨਾ ਪੁੱਤਰ ਕੁਲਵੰਤ ਸਿੰਘ, ਸਿੰਦਰਪਾਲ ਸਿੰਘ ਉਰਫ ਛਿੰਦਾ ਪੁੱਤਰ ਅਮਰੀਕ ਸਿੰਘ ਵਾਸੀਆਨ ਝੋਰੜਾ ਨੇ ਮਿਲ ਕੇ ਇੱਕ ਗਿਰੋਹ ਬਣਾਇਆ ਹੋਇਆ ਹੈ। ਇਹ ਗਿਰੋਹ ਸ਼ਰਾਬ ਦੇ ਠੇਕੇ, ਬੈਂਕਾਂ ਅਤੇ ਲੁੱਟਾ ਖੋਹਾ ਵਗੈਰਾ ਕਰਨ ਦੇ ਆਦੀ ਹਨ, ਜੋ ਠੁੱਲੀਵਾਲ ਤੋਂ ਗੁੰਮਟੀ ਲਿੰਕ ਰੋਡ ਪਰ ਆਪਣੇ 2 ਮੋਟਰਸਾਇਕਲਾਂ ਅਤੇ ਆਲਟੋ ਕਾਰ ਸਮੇਤ ਬੈਠੇ ਹਨ। ਇਸ ’ਤੇ ਥਾਣੇਦਾਰ ਸੁਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਠੁੱਲੀਵਾਲ ਵੱਲੋਂ ਉਕਤ ਮੁਲਜ਼ਮਾਂ ਖ਼ਿਲਾਫ਼ ਮੁਕੱੱਦਮਾ ਨੰਬਰ 10 ਮਿਤੀ 02-03-2023 ਅ/ਧ 399,402 ਆਈ.ਪੀ.ਸੀ, ਥਾਣਾ ਠੁੱਲੀਵਾਲ ਦਰਜ ਕਰਕੇ, ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ, ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਅਲਟੋ ਕਾਰ, ਦੋ ਮੋਟਰਸਾਇਕਲ ਬਰਾਮਦ ਕੀਤੇ ਗਏ ਹਨ। ਦੌਰਾਨੇ ਤਫਤੀਸ਼ ਮੁਕੱਦਮਾ ਮਿਤੀ 04-03-2023 ਨੂੰ ਮੁਲਜ਼ਮਾਂ ਪਾਸੋਂ ਪੁਲਿਸ ਰਿਮਾਂਡ ’ਤੇ 06 ਹੋਰ ਮੋਟਰਸਾਇਕਲ, 03 ਐਕਟਿਵਾ ਸਕੂਟਰੀ, 01 ਏਅਰ ਪਿਸਟਲ, 2 ਐਲਈਡੀ, 2 ਗੈਸ ਸਲੰਡਰ, 4 ਮੋਬਾਇਲ, 1 ਸਪਰੇਅ ਪੰਪ ਆਦਿ ਬ੍ਰਾਮਦ ਕਰਵਾਏ ਗਏ।
ਥਾਣੇਦਾਰ ਸੁਖਵਿੰਦਰ ਸਿੰਘ ਵੱਲੋਂ ਮੁਲਜ਼ਮਾਂ ਦੀ ਪੁੱਛਗਿੱਛ ਤੋਂ ਪਾਇਆ ਗਿਆ ਕਿ ਮੁਲਜ਼ਮਾਂ ਵੱਲੋਂ ਆਲਟੋ ਕਾਰ ਸੰਗਰੂਰ ਦੇ ਏਰੀਆ ਅਤੇ 08 ਮੋਟਰਸਾਈਕਲ ਪਿੰਡ ਅੱਚਰਵਾਲ, ਜਗਰਾਉ, ਸ਼ਹਿਣਾ, ਰਾਏਕੋਟ, ਹਠੂਰ, ਬਰਨਾਲਾ ਅਤੇ ਸਕੂਟਰੀਆਂ ਜਗਰਾਉ ਅਤੇ ਰਾਏਕੋਟ, 2 ਐਲਈਡੀ ਮਹਿਲ ਕਲਾਂ ਅਤੇ ਛੀਨੀਵਾਲ ਕਲਾਂ ਅਤੇ 06 ਮੋਬਾਇਲ ਫੋਨ ਪਿੰਡ ਝੋਰੜਾ, ਰਾਏਕੋਟ, ਦੱਦਾਹੂਰ ਨਹਿਰ ਅਤੇ ਹਠੂਰ ਪਿੰਡ ਤੋਂ ਚੋਰੀ/ਖੋਹ ਕੀਤੇ ਸਨ। ਇਸ ਗੈਂਗ ਦਾ ਮੁਖੀ ਸਤਵੀਰ ਸਿੰਘ ਉਰਫ ਬੱਠਲ ਪੁੱਤਰ ਬਲਵੰਤ ਸਿੰਘ ਵਾਸੀ ਸੱਦੋਵਾਲ ਖਿਲਾਫ ਪਹਿਲਾਂ ਵੀ 4 ਮੁਕੱਦਮੇ ਦਰਜ ਹਨ, ਜਿਨ੍ਹਾਂ ਵਿੱਚ 2 ਚੋਰੀ ਅਤੇ ਲੁੱਟ ਖੋਹ ਦੇ ਮੁਕੱਦਮੇ ਦਰਜ ਹਨ। ਗ੍ਰਿਫਤਾਰ 07 ਮੁਲਜ਼ਮ- ਕੋਲੋਂ ਕੁੱਲ ਬ੍ਰਾਮਦਗੀ :- 01 ਆਲਟੋ ਕਾਰ 08 ਮੋਟਰਸਾਇਕਲ, 03 ਸਕੂਟਰੀਆਂ, 01 ਏਅਰਪਿਸਟਲ, 2 ਐਲਈਡੀ, 2 ਗੈਸ ਸਿਲੰਡਰ, 6 ਮੋਬਾਇਲ, 1 ਸਪਰੇਅ ਪੰਪ ਬਰਾਮਦ ਕੀਤਾ ਗਿਆ !
0 Comments