ਦਫਤਰੀ ਇਨਲਿਸਟਡ/ਆਊਟਸੋਰਸਡ ਵਰਕਰਾਂ ਨੂੰ ਪਿਛਲੇ 9 ਮਹੀਨਿਆ ਤੋਂ ਤਨਖਾਹਾਂ ਦੇ ਨਾ ਮਿਲਣ ਕਾਰਣ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਮੁਹਾਲੀ ਦੇ ਦਫਤਰ ਵਿਖੇ ਧਰਨਾ 9 ਨੂੰ
ਅਮਰਗੜ੍ਹ 3 ਮਾਰਚ ( ਗੁਰਬਾਜ ਸਿੰਘ ਬੈਨੀਪਾਲ )
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ (ਰਜਿ: ਨੰਬਰ 31) ਪੰਜਾਬ ਸਬ-ਕਮੇਟੀ (ਦਫਤਰੀ ਸਟਾਫ) ਦੀਆ ਰੁਕਿਆਂ ਤਨਖਾਹਾਂ ਦੇ ਸਬੰਧ ਵਿੱਚ ਸੂਬਾ ਕਮੇਟੀ ਪ੍ਰਧਾਨ ਅਖਤਰ ਹੁਸੈਨ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ । ਇਸ ਮਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦੇ ਹੋਏ ਸੁਖਜਿੰਦਰ ਸਿੰਘ ਪ੍ਰੈੱਸ ਸਕੱਤਰ ਵੱਲੋ ਦੱਸਿਆ ਗਿਆ ਕਿ ਵਿਭਾਗ ਵਿੱਚ ਦਫਤਰੀ ਕਾਮੇ ਇਨਲਿਸਟਮੈਟਂ, ਵੱਖ-ਵੱਖ ਠੇਕੇਦਾਰਾਂ, ਕੰਪਨੀਆਂ, ਸੋਸਾਇਟੀਆਂ ਆਦਿ ਰਾਹੀ ਵੱਖ-ਵੱਖ ਪੋਸਟਾਂ ਜਿਵੇ ਕਿ ਡਾਟਾ ਐਟਂਰੀ ਓਪਰੇਟਰ, ਬਿੱਲ ਕਲਰਕ, ਲੈਜ਼ਰ ਕੀਪਰ, ਲੈਬ ਕੈਮਿਸਟ, ਜੇ.ਡੀ.ਐਮ. ਆਦਿ ਪੋਸਟਾਂ ਤੇ ਪਿਛਲੇ 10 ਤੋਂ 12 ਸਾਲ ਦੇ ਕੰਮ ਕਰਦੇ ਆ ਰਹੇ ਹਨ । ਜੱਥੇਬੰਦੀ ਵੱਲੋਂ ਲੰਮੇ ਸਮੇ ਤੋ ਮੰਗ ਕੀਤੀ ਜਾ ਰਹੀ ਹੈ ਕਿ ਵਿਭਾਗ ਦੇ ਸਮੁੱਚੇ ਵਰਕਰਾਂ ਨੂੰ ਵਿਭਾਗ ਵਿੱਚ ਲਿਆਕੇ ਰੈਗੂਲਰ ਕੀਤਾ ਜਾਵੇ, ਵਰਕਰਾਂ ਦੀਆਂ ਤਨਖਾਹਾਂ ਵਿੱਚ ਤਜਰਬੇ/ਯੋਗਤਾਵਾਂ ਅਨੁਸਾਰ ਵਾਧਾ ਕੀਤਾ ਜਾਵੇ। ਪ੍ਰੰਤੂ ਵਿਭਾਗ ਵੱਲੋ ਇਸ ਦੇ ਉਲੱਟ ਵਰਕਰਾਂ ਨੂੰ ਪਿਛਲੇ 09 ਤੋਂ 05 ਮਹੀਨੇ ਦੀਆਂ ਰੂਕੀਆ ਤਨਖਾਹਾਂ ਦੇ ਫੰਡਜ ਜਾਰੀ ਨਹੀ ਕੀਤੇ ਜਾ ਰਹੇ, ਜੱਥੇਬੰਦੀ ਇਸ ਗੱਲ ਦੀ ਨਿਖੇਧੀ ਕਰਦੀ ਅਤੇ ਮੰਗ ਕਰਦੀ ਹੈ ਵਰਕਰਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਜੇਕਰ ਵਿਭਾਗ ਵੱਲੋ ਵਰਕਰਾਂ ਦੀਆਂ ਪਿਛਲੇ 09 ਤੋਂ 05 ਮਹੀਨਿਆ ਦੀਆਂ ਤਨਖਾਹ ਦੇ ਫੰਡਜ ਜਲਦੀ ਤੋਂ ਜਲਦੀ ਜਾਰੀ ਨਾ ਕੀਤੇ ਗਏ ਤਾਂ ਮਜਬੂਰਨ ਜੱਥਬੰਦੀ ਨੂੰ ਰੋਸ਼ ਵਜੋਂ ਮਿਤੀ 09-03-2023 ਨੂੰ ਮੁੱਖੀ, ਜਲ ਸਪਲਾਈ ਅਤੇ ਸੈਨੀਟੇਸ਼ਨ ਮੁਹਾਲੀ ਵਿਖੇ ਧਰਨਾ ਦੇਣਾ ਪਵੇਗਾ। ਇਸ ਧਰਨੇ ਦੌਰਾਨ ਜੇਕਰ ਕਿਸੇ ਵਰਕਰਾਂ ਦਾ ਜਾਨੀ/ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਸਾਰੀ ਜੁੰਮੇਵਾਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਹੋਵੇਗੀ।
0 Comments