ਗਊ ਹੱਤਿਆ ਦਾ ਕੇਸ ਦਰਜ, ਤਿੰਨੋਂ ਅਰੋਪੀ ਗ੍ਰਿਫ਼ਤਾਰ

 ਗਊ ਹੱਤਿਆ ਦਾ ਕੇਸ ਦਰਜ, ਤਿੰਨੋਂ ਅਰੋਪੀ ਗ੍ਰਿਫ਼ਤਾਰ


ਸਰਦੂਲਗੜ੍ਹ, 10 ਮਾਰਚ ਗੁਰਜੀਤ ਸੀ਼ਹ

 ਸਥਾਨਕ ਥਾਣਾ ਪੁਲਿਸ ਵੱਲੋਂ ਖੁਰਦ-ਬੁਰਦ ਕਰਨ ਦੌਰਾਨ ਮਾਰੀਆਂ ਗਈਆਂ ਗਾਂਵਾ ਦੇ ਦੋਸ਼ ਤਹਿਤ 2 ਵਿਅਕਤੀਆਂ ਸਹਿਤ ਇਕ ਨਬਾਲਗ ਤੇ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ। ਤਫਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਮਾਇਆ ਰਾਮ ਨੇ ਦੱਸਿਆ ਕਿ ਬਲਰਾਜ ਭੂੰਦੜ ਕਾਲਜ ਰੋਡ ਤੇ ਪਿੱਕਅਪ ਗੱਡੀ ਤੇ ਬੇਦਰਦੀ ਨਾਲ ਲੱਦਕੇ ਗਊਵੰਸ਼ ਨੂੰ ਡਾਲੇ ਤੋਂ ਇਧਰ-ਉਧਰ ਸੁੱਟਣ ਕਾਰਨ ਇਕ ਗਾਂ ਅਤੇ ਇੱਕ ਵੱਛੀ ਦੀ ਮੌਕੇ ਤੇ ਮੋਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੇ ਚਸ਼ਮਦੀਦ ਰਮੇਸ਼ਵਰ ਦਾਸ ਵਾਸੀ ਖੈਰਾਂ ਕਲਾਂ ਦੇ ਬਿਆਨਾਂ ਦੇ ਅਧਾਰ ਤੇ ਆਤਮਾ ਰਾਮ ਪੁੱਤਰ ਪੰਛੀ ਰਾਮ, ਵਕੀਲ ਪੁੱਤਰ ਬਾਬੂ ਰਾਮ ਅਤੇ ਲਗਭਗ 16 ਸਾਲਾਂ ਦੀਪਾ ਪੁੱਤਰ ਪੰਛੀ ਰਾਮ ਜੋ ਕਿ ਕਸਬਾ ਝੁਨੀਰ ਵਿਖੇ ਰਾਖਿਆਂ ਦਾ ਕੰਮ ਕਰਦੇ ਹਨ, ਨੂੰ ਵੱਖ-ਵੱਖ ਧਾਰਾਵਾਂ ਅਧੀਨ ਨਾਮਜ਼ਦਗ ਕੀਤੀ ਗਿਆ ਹੈ। ਤਫਤੀਸ਼ੀ ਅਫ਼ਸਰ ਨੇ ਦੱਸਿਆ ਕਿ ਤਿੰਨੋਂ ਕਥਿਤ ਮੁਲਜ਼ਮਾਂ ਅਤੇ ਪਿੱਕਅਪ ਗੱਡੀ PB07AA8716 ਨੂੰ ਹਿਰਾਸਤ ਵਿਚ ਲੈਣ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Post a Comment

0 Comments