ਕੈਬਨਿਟ ਮੰਤਰੀ ਮੀਤ ਹੇਅਰਦੇ ਉੱਧਮ ਸਦਕਾ ਬਰਨਾਲਾ ਵਿਖੇ ਬਣੇਗਾ ਡਾ. ਬੀ.ਆਰ. ਅੰਬੇਦਕਰ ਭਵਨ

 ਕੈਬਨਿਟ ਮੰਤਰੀ ਮੀਤ ਹੇਅਰਦੇ ਉੱਧਮ ਸਦਕਾ ਬਰਨਾਲਾ ਵਿਖੇ ਬਣੇਗਾ ਡਾ. ਬੀ.ਆਰ. ਅੰਬੇਦਕਰ ਭਵਨ

ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਵਿਧਾਨ ਸਭਾ ਦੇ ਪ੍ਰਸ਼ਨ ਕਾਲ ਦੌਰਾਨ ਕੀਤਾ ਐਲਾਨ 


ਬਰਨਾਲਾ,12,ਮਾਰਚ /ਕਰਨਪ੍ਰੀਤ ਕਰਨ 

-:ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਵਿਧਾਨ ਸਭਾ ਦੇ ਪ੍ਰਸ਼ਨ ਕਾਲ ਦੌਰਾਨ ਬੋਲਦਿਆਂ ਕਿਹਾ ਕਿ ਬਰਨਾਲਾ ਵਿਖੇ ਬਣੇਗਾ ਡਾ. ਬੀ.ਆਰ. ਅੰਬੇਦਕਰ ਭਵਨ ਦੀ ਉਸਾਰੀ ਕੀਤੀ ਜਾਵੇਗੀ। ਪ੍ਰਸ਼ਨ ਕਾਲ 'ਚ ਭ ਬਰਨਾਲਾ ਵਿਖੇ ਡਾ. ਬੀ ਆਰ ਅੰਬੇਦਕਰ ਭਵਨ ਦੀ ਉਸਾਰੀ ਕਰਨ ਦੇ ਕੀਤੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜੇਕਰ ਬਰਨਾਲਾ ਵਿਖੇ ਜਗ੍ਹਾਂ ਦਾ ਪ੍ਰਬੰਧ ਕਰ ਦਿੱਤਾ ਜਾਵੇ ਤਾਂ ਇਸ ਨੂੰ ਬਣਾ ਦਿੱਤਾ ਜਾਵੇਗਾ। ਇਸ ਸਵਾਲ ਦੀ ਪੋ੍ੜ੍ਹਤਾ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜੋ ਬਰਨਾਲਾ ਤੋਂ ਵਿਧਾਇਕ ਵੀ ਹਨ, ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਤਿੰਨੋਂ ਵਿਧਾਇਕਾਂ ਦੀ ਇਹ ਸਾਂਝੀ ਮੰਗ ਹੈ। ਮੀਤ ਹੇਅਰ ਨੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਬਰਨਾਲਾ ਸ਼ਹਿਰ ਉਨ੍ਹਾਂ ਦੇ ਹਲਕੇ 'ਚ ਪੈਂਦਾ ਹੈ ਤੇ ਸ਼ਹਿਰ 'ਚ ਜਗਾਂ੍ਹ ਦਾ ਜਲਦ ਹੀ ਪ੍ਰਬੰਧ ਕਰ ਦਿੱਤਾ ਜਾਵੇਗਾ। ਇਸ ਦੇ ਜਵਾਬ 'ਚ ਡਾ. ਬਲਜੀਤ ਕੌਰ ਨੇ ਕਿਹਾ ਕਿ ਜਗਾਂ੍ਹ ਮਿਲਣ ਉਤੇ ਵਿੱਤ ਵਿਭਾਗ ਤੋਂ ਫੰਡਾਂ ਦਾ ਪ੍ਰਬੰਧ ਕਰ ਕੇ ਡਾ. ਬੀ.ਆਰ. ਅੰਬੇਦਕਰ ਭਵਨ ਜਲਦ ਬਣਾ ਦਿੱਤਾ ਜਾਵੇਗਾ।

Post a Comment

0 Comments