ਦਿੱਲੀ ਰੈਲੀ 'ਚ ਹੱਕਾਂ ਵਾਸਤੇ ਗਰਜਣਗੇ ਮਿਡ ਡੇ ਮੀਲ ਵਰਕਰ
ਬਰਨਾਲਾ,16 ,ਮਾਰਚ /ਕਰਨਪ੍ਰੀਤ ਕਰਨ
ਮਿਡ ਡੇ ਮੀਲ ਵਰਕਰਾਂ ਵੱਲੋਂ ਕੌਮਾਂਤਰੀ ਮਹਿਲਾ ਦਿਨ ਮਨਾ ਕੇ ਅੌਰਤਾਂ ਦੀ ਬਰਾਬਰਤਾ ਤੇ ਹੱਕਾਂ ਦੀ ਰਾਖੀ ਲਈ ਸੰਘਰਸ਼ ਨੂੰ ਤੇਜ਼ ਕਰਨ ਤੇ ਪੰਜ ਅਪ੍ਰਰੈਲ ਨੂੰ ਦਿੱਲੀ ਪਾਰਲੀਮੈਂਟ ਅੱਗੇ ਰੈਲੀ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਹ ਫ਼ੈਸਲਾ ਦੇਸ਼ ਭਗਤ ਭੱਠਲ ਭਵਨ 'ਚ ਮਿੱਡ ਡੇ ਮੀਲ ਵਰਕਰਜ ਯੂਨੀਅਨ ਪੰਜਾਬ ਸੀਟੂ ਜ਼ਲਿ੍ਹਾ ਬਰਨਾਲਾ ਦੇ ਸਰਗਰਮ ਵਰਕਰਾਂ ਦੀ ਗੁਰਮੀਤ ਕੌਰ ਧਨੱਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਕੀਤਾ ਗਿਆ। ਮੀਟਿੰਗ ਨੂੰ ਯੂਨੀਅਨ ਦੀ ਸੂਬਾਈ ਪ੍ਰਧਾਨ ਹਰਪਾਲ ਕੌਰ ਬਰਨਾਲਾ ਨੇ ਵਿਸ਼ੇਸ਼ ਤੌਰ 'ਤੇ ਸੰਬੋਧਨ ਕਰਦਿਆਂ ਕੌਮਾਂਤਰੀ ਮਹਿਲਾ ਦਿਨ ਦੀ ਮਹੱਤਤਾ ਬਾਰੇ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਮੌਜੂਦਾ ਸਮੇਂ ਭਾਰਤ ਅੰਦਰ ਅੌਰਤਾਂ ਦੀ ਬਰਾਬਰਤਾ ਤੇ ਅਧਿਕਾਰਾਂ ਦੀ ਰਾਖੀ ਲਈ ਖੁਦ ਆਪਣੇ ਆਪ ਨੂੰ ਜਥੇਬੰਦ ਕਰਕੇ ਆਪਣੀ ਬਰਾਬਰਤਾ ਤੇ ਅਧਿਕਾਰਾਂ ਦੀ ਰਾਖੀ ਕਰਨ ਲਈ ਅੱਗੇ ਆਉਣ 'ਤੇ ਜ਼ੋਰ ਦਿੱਤਾ। ਅੱਜ ਵੀ ਬੱਚੀਆਂ ਤੇ ਅੌਰਤਾਂ ਉਪਰ ਘਰੇਲੂ ਹਿੰਸਾ ਮਾਰ ਕੁਟਾਈ ਤੇ ਸ਼ਰੀਰਕ ਸ਼ੋਸ਼ਣ ਦੇ ਹਮਲੇ ਲਗਾਤਾਰ ਵਧ ਰਹੇ ਹਨ। ਸਮੇਂ ਦੀਆਂ ਸਰਕਾਰਾਂ ਤੇ ਪੁਲਿਸ ਵੱਲੋਂ ਮੁਲਜ਼ਮਾਂ ਦੀ ਪੁਸ਼ਤਪਨਾਹੀ ਕਾਰਨ ਸਜ਼ਾਵਾਂ ਤੋਂ ਬਚਕੇ ਸੁੱਕੇ ਨਿਕਲ ਜਾਂਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ 9 ਸਾਲਾਂ ਦੇ ਰਾਜ ਦੌਰਾਨ ਦੇਸ਼ ਦੀ ਲੱਖਾਂ ਮਿਡ ਡੇ ਮੀਲ ਵਰਕਰ ਦੀ ਉਜ਼ਰਤ 'ਚ ਕੋਈ ਵੀ ਪੈਸੇ ਦਾ ਵਾਧਾ ਨਹੀਂ ਕੀਤਾ। ਰਸੋਈ ਗੈਸ ਦੀਆਂ ਕੀਮਤਾਂ ਇਸ ਸਮੇਂ ਦੌਰਾਨ ਤਿੰਨ ਗੁਣਾ ਵਧਾ ਕੇ 1100 ਰੁਪਏ ਤੋਂ ਟਪਾ ਦਿੱਤੀਆਂ ਗਈਆਂ ਹਨ। ਵਰਕਰਾਂ ਨੂੰ ਮਜ਼ਦੂਰ ਮੰਨ ਕੇ ਘੱਟੋ ਘੱਟ ਉਜਰਤ ਵੀ ਲਾਗੂ ਕਰਨ ਤੋਂ ਇਨਕਾਰੀ ਹੈ। ਜਿਸਦੇ ਵਿਰੁੱਧ 5 ਅਪ੍ਰਰੈਲ ਨੂੰ ਦਿੱਲੀ ਪਾਰਲੀਮੈਂਟ ਅੱਗੇ ਸੀਟੂ ਦੀ ਅਗਵਾਈ ਤੋਂ ਕੀਤੀ ਜਾ ਰਹੀ ਰੈਲੀ 'ਚ ਮਿੱਡ ਡੇ ਮੀਲ ਵਰਕਰ ਵਧ ਚੜਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ। ਮੀਟਿੰਗ 'ਚ ਬਲਜੀਤ ਕੌਰ ਢਪਾਲੀ ਨੇ ਅੌਰਤਾਂ ਨੂੰ ਕਵਿਤਾ ਰਾਹੀਂ ਮਰਦ ਗੁਲਾਮੀ ਵਾਲੇ ਸਮਾਜ ਨੂੰ ਬਦਲਣ ਤੇ ਆਪਣੇ ਆਪ ਨੂੰ ਨਿਮਾਣੀ ਨਾ ਸਮਝ ਕੇ ਬਰਾਬਰ ਦੇ ਹੱਕ ਹਾਸਲ ਕਰਨ ਲਈ ਜਥੇਬੰਦ ਹੋਕੇ ਸੰਘਰਸ਼ ਕਰਨ ਲਈ ਪੇ੍ਰਿਆ। ਇਸ ਸਮੇਂ ਸੀਟੂ ਦੇ ਸੂਬਾ ਸਕੱਤਰ ਸ਼ੇਰ ਸਿੰਘ ਫਰਵਾਹੀ ਨੇ ਵੀ ਸੰਬੋਧਨ ਕੀਤਾ।
0 Comments