ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਵਿਸ਼ੇਸ਼ ਸਰਬੱਤ ਦਾ ਭਲਾ ਮੰਗਣ ਦੇ ਨਾਲ ਨਾਲ ਭਲਾ ਕਰਨ ਵਿੱਚ ਵੀ ਵਿਸ਼ਵਾਸ਼ ਰੱਖਦੀ ਹੈ ਮੈਡਮ ਅਮਰਜੀਤ ਕੌਰ ਛਾਬੜਾ ।

 ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਵਿਸ਼ੇਸ਼ ਸਰਬੱਤ ਦਾ ਭਲਾ ਮੰਗਣ ਦੇ ਨਾਲ ਨਾਲ ਭਲਾ ਕਰਨ ਵਿੱਚ ਵੀ ਵਿਸ਼ਵਾਸ਼ ਰੱਖਦੀ ਹੈ ਮੈਡਮ ਅਮਰਜੀਤ ਕੌਰ ਛਾਬੜਾ ।


ਤਲਵੰਡੀ ਭਾਈ ਹਰਜਿੰਦਰ ਸਿੰਘ ਕਤਨਾ 

ਬਹੁਤ ਹੀ ਨਿੱਘੇ ਸੁਭਾਅ ਦੀ ਮਾਲਕ ਅਤੇ ਦੂਸਰੇ ਨੂੰ ਪ੍ਰਭਾਵਿਤ ਕਰਨ ਵਾਲੀ ਸ਼ਖਸ਼ੀਅਤ ਹੈ ਉਹ । ਦੂਸਰਿਆਂ ਦੀ ਮੱਦਦ ਕਰਨ ਵਾਲੀ ਹੈ ਉਹ ਸ਼ਖੀਸ਼ੀਅਤ ਹੈ ਮੈਡਮ ਅਮਰਜੀਤ ਕੌਰ ਛਾਬੜਾ। ਮੈਡਮ ਛਾਬੜਾ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਿੱਚ ਸੇਵਾ ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਫਿਰੋਜਪੁਰ ਵਜੋਂ ਨਿਭਾ ਰਹੇ ਹਨ। ਕਸਬਾ ਮੱਖੂ ਵਿੱਚ ਆਪਣੇ ਜੀਵਨ ਸਾਥੀ ਸ ਦਵਿੰਦਰ ਸਿੰਘ ਛਾਬੜਾ , ਦੋ ਬੇਟੀਆਂ ਅਮਨਦੀਪ ਕੌਰ ਅਤੇ ਪੁਨੀਤ ਕੌਰ ਅਤੇ ਬੇਟਾ ਮਨਮੀਤ ਸਿੰਘ ਉਰਫ ਅਨਮੋਲ ਛਾਬੜਾ ਨਾਲ ਰਹਿੰਦੇ ਹਨ। ਬੇਟੀਆਂ ਆਪਣੀ ਐਮ ਬੀ ਏ ਦੀ ਪੜਾਈ ਪੂਰੀ ਕਰਕੇ ਚੰਡੀਗੜ ਯੂਨੀਵਰਸਿਟੀ ਵਿੱਚ ਉਚੇ ਆਹੁਦਿਆਂ ਤੇ ਨੋਕਰੀ ਕਰ ਰਹੀਆਂ ਹਨ ਤੇ ਬੇਟਾ +2 ਦੀ ਪੜਾਈ ਕਰ ਰਿਹਾ ਹੈ। ਉਨ੍ਹਾਂ ਦਾ ਜੀਵਨ ਸਾਥੀ ਮੱਖੂ ਵਿੱਚ ਜਿੱਥੇ ਸੰਸਥਾ ਵੱਲੋਂ ਇਲਾਕੇ ਦੀ ਵਾਂਗਡੋਰ ਸੰਭਾਲ ਰਹੇ ਹਨ ਉਥੇ ਮੱਖੂ ਵਿੱਚ ਹੀ ਪਲਾਈ ਵੁੱਡ ਦਾ ਹੀ ਕਾਰੋਬਾਰ ਕਰਦੇ ਹਨ। 

ਮੈਡਮ ਛਾਬੜਾ ਜੀ 2017 ਵਿੱਚ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਦੇ ਸੰਪਰਕ ਵਿੱਚ ਆਏ ਸਨ ਤੇ ਡਾ ਓਬਰਾਏ ਵੱਲੋਂ ਉਨ੍ਹਾਂ ਦੀ ਸਮਾਜ ਪ੍ਰਤੀ ਸੇਵਾ ਭਾਵਨਾ ਦੇਖਦੇ ਹੋਏ ਉਨ੍ਹਾਂ ਨੂੰ ਆਪਣੀ ਟੀਮ ਵਿੱਚ ਸ਼ਾਮਿਲ ਕਰ ਲਿਆ। ਮੈਡਮ ਛਾਬੜਾ ਵੱਲੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਆਪਣੇ ਵੱਲੋਂ ਅਤੇ ਟਰੱਸਟ ਵੱਲੋਂ ਮੱਦਦ ਕੀਤੀ ਜਾਂਦੀ ਹੈ ਅਤੇ ਉਥੇ ਆਪਣੀ ਟੀਮ ਨਾਲ ਅਤੇ ਖਾਸ ਕਰਕੇ ਆਪਣੀ ਟੀਮ ਦੇ ਜਿਲ੍ਹਾ ਪ੍ਰਧਾਨ ਨਾਲ ਰਾਬਤਾ ਕਾਇਮ ਕਰਕੇ      ਆਪਣੇ ਹਲਕੇ ਦੇ ਲੋਕਾਂ ਵਾਸਤੇ ਹੋਰ ਕਈ ਤਰ੍ਹਾਂ ਦੇ ਸਮਾਜ ਸੇਵੀ ਕਾਰਜ ਕੀਤੇ ਜਾ ਰਹੇ ਹਨ । ਉਨ੍ਹਾਂ ਦੀ ਪੈਰਵਾਈ ਸਦਕਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਮੱਖੂ , ਫਿਰੋਜਪੁਰ ਅਤੇ ਤਲਵੰਡੀ ਭਾਈ ਵਿੱਚ ਅਧੁਨਿਕ ਸਹੂਲਤਾਂ ਵਾਲੀਆਂ ਬਿਲਕੁੱਲ ਘੱਟ ਰੇਟਾਂ ਤੇ ਲੈਬੋਰਟਰੀਆਂ ਖੋਲੀਆਂ ਗਈਆਂ ਹਨ ਅਤੇ ਇੱਕ ਹੋਰ ਨਵੀਂ ਲੈਬੋਰਟਰੀ ਗੁਰੂ ਹਰਸਹਾਏ ਵਿਚ ਤਿਆਰ ਹੋ ਚੁੱਕੀ ਜੋ ਜਲਦੀ ਲੋਕ ਅਰਪਣ ਕਰ ਦਿੱਤੀ ਜਾਵੇਗੀ ਅਤੇ ਜਿਸ ਦਾ ਉਦਘਾਟਣ ਡਾ ਐਸ ਪੀ ਸਿੰਘ ਉਬਰਾਏ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੰਸਥਾ ਵੱਲੋਂ ਜਿਲੇ ਅੰਦਰ ਕੰਪਿਊਟਰ ਸੈਂਟਰ, ਸਿਲਾਈ ਕਢਾਈ ਸੈਂਟਰ ਵੀ ਮੁਫਤ ਚਲਾਏ ਜਾ ਰਹੇ ਹਨ। ਇਨ੍ਹਾਂ ਸੈਂਟਰਾਂ ਤੋਂ ਸਿਖਲਾਈ ਲੈ ਕੇ ਸੈਕੜੇ ਨੋਜਵਾਨ ਆਪਣਾ ਰੁਜਗਾਰ ਚਲਾ ਰਹੇ ਹਨ । ਮੈਡਮ ਛਾਬੜਾ ਦੀ ਸੋਚ ਅਤੇ ਸੇਵਾ ਭਾਵਨਾ ਨੂੰ ਅਸੀ ਸਲਾਮ ਕਰਦੇ ਹਾਂ ਅਤੇ ਉਨ੍ਹਾਂ ਦੀ ਚੰਗੀ ਸਿਹਤ ਲਈ ਦੁਆਵਾਂ ਕਰਦੇ ਹਾਂ।

ਹਰਜਿੰਦਰ ਸਿੰਘ ਕਤਨਾ ਜਿਲ੍ਹਾ ਪ੍ਰਧਾਨ ਸਰਬੱਤ ਦਾ ਭਲਾ ਟਰੱਸਟ ਫਿਰੋਜਪੁਰ

Post a Comment

0 Comments