ਸੀਨੀਅਰ ਸਿਟੀਜਨ ਐਸੋਸੀਏਸ਼ਨ ਵਲੋਂ ਮਨਾਈ ਗਈ ਹੋਲੀ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ਼
ਬੁਢਲਾਡਾ 10 ਮਾਰਚ (ਦਵਿੰਦਰ ਸਿੰਘ ਕੋਹਲੀ ) ਇਲਾਕੇ ਦੀ ਮਸ਼ਹੂਰ ਸੰਸਥਾ , ਸੀਨੀਅਰ ਸਿਟੀਜਨ ਐਸੋਸੀਏਸ਼ਨ ਬੁਢਲਾਡਾ ਵਲੋਂ ਹੋਲੀ ਦਾ ਪਵਿੱਤਰ ਤਿਉਹਾਰ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਇਕੋ ਦਿਨ ਮਨਾਏ ਗਏ। ਮੈਂਬਰਾਂ ਦੇ ਘਰਾਂ ਵਿੱਚ ਜਾਕੇ ਫੁਲਾਂ ਦੀ ਹੋਲੀ ਖੇਡੀ ਗਈ ਅਤੇ ਇਲਾਕੇ ਦੀਆਂ ਪ੍ਰਮੁੱਖ ਮਹਿਲਾ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਹਨਾਂ ਮਹਿਲਾ ਸ਼ਖ਼ਸੀਅਤਾਂ ਵਿਚ ਮੈਡਮ ਨਵਨੀਤ ਕੌਰ ਗਿੱਲ ( ਡੀ ਐਸ ਪੀ ਬੁਢਲਾਡਾ ) ਮੈਡਮ ਪ੍ਰੋਮਿਲਾ ਬਾਲਾ ਪ੍ਰਿਸੀਪਲ ਨਵੀਨ ਸਕੂਲ,ਮੈਡਮ ਸਰੋਜ ਬਾਲਾ ਸੇਵਾਮੁਕਤ ਅਧਿਆਪਕਾ ਆਦਿ ਸ਼ਾਮਲ ਸਨ।ਇਸ ਤੋਂ ਬਿਨਾਂ ਐਸੋਸੀਏਸ਼ਨ ਦੇ ਮੈਂਬਰਾਂ ਵਿਜੇ ਗਰਗ ਦਰਸ਼ਨ ਸ਼ਰਮਾ ,ਰਾਮ ਪ੍ਰਕਾਸ਼,ਮੋਹਨ ਲਾਲ ਨੰਬਰਦਾਰ, ਕ੍ਰਿਸ਼ਨ ਸਿੰਗਲਾ , ਮੁੱਖ ਥਾਣਾ ਅਫਸਰ ਸੁਖਜੀਤ ਸਿੰਘ , ਪ੍ਰਧਾਨ ਕੇਵਲ ਗਰਗ, ਪ੍ਰਿੰਸੀਪਲ ਵਿਜੇ ਕੁਮਾਰ , ਅਵਿਨਾਸ਼ ਸੂਦ ਆਦਿ ਦੇ ਘਰਾਂ ਵਿੱਚ ਜਾਕੇ ਫੁੱਲਾਂ ਦੀ ਹੋਲੀ ਖੇਡੀ ਅਤੇ ਉਹਨਾਂ ਦੀ ਮਹਿਮਾਨ ਨਿਵਾਜ਼ੀ ਦਾ ਲੁਤਫ ਉਠਾਇਆ। ਮੈਡਮ ਡੀ ਐਸ ਪੀ ਅਤੇ ਹੋਰ ਪਤਵੰਤੇ ਸਜਨਾਂ ਨੇ ਐਸੋਸੀਏਸ਼ਨ ਦੀ ਇਸ ਪਹਿਲ ਦੀ ਬਹੁਤ ਪ੍ਰਸੰਸਾ ਕੀਤੀ ਅਤੇ ਐਸੋਸੀਏਸ਼ਨ ਨੂੰ ਸਮਾਜ ਭਲਾਈ ਦੇ ਕੰਮਾਂ ਵਿੱਚ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਇਸ ਮੋਕੇ ਐਸੋਸੀਏਸ਼ਨ ਦੇ ਮੈਂਬਰਾਂ ਦੇ ਨਾਲ ਉਨ੍ਹਾਂ ਦੇ ਪ੍ਰੀਵਾਰ ਮੈਂਬਰ, ਨਿਸ਼ਾ,ਨਵਨਿਆ,ਸ਼ੁਭ ਸ਼ਰਮਾ, ਅਕਸ਼ ਸ਼ਰਮਾ ਦਕਸ਼ ਸ਼ਰਮਾ,ਗੋਤਮ ਜੈਨ, ਡੌਲੀ ,ਵਿਜੇ ਗਰਗ ਅਤੇ ਪ੍ਰਿੰਸੀਪਲ ਵਿਜੇ ਦੇ ਪ੍ਰੀਵਾਰ ਮੈਂਬਰਾਂ ਨੇ ਵੀ ਇਹਨਾਂ ਸਮਾਰੋਹਾਂ ਵਿਚ ਆਪਣੀ ਸ਼ਮੂਲੀਅਤ ਪਾਈ।
0 Comments