ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:) ਬਲਾਕ ਬੁਢਲਾਡਾ ਦੀ ਹੋਈ ਮਹੀਨਾਵਾਰ ਮੀ

 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:) ਬਲਾਕ ਬੁਢਲਾਡਾ ਦੀ ਹੋਈ ਮਹੀਨਾਵਾਰ ਮੀਟਿੰਗ।


ਬੁਢਲਾਡਾ-  ਦਵਿੰਦਰ ਸਿੰਘ ਕੋਹਲੀ

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:) ਬਲਾਕ ਬੁਢਲਾਡਾ ਦੀ ਮੀਟਿੰਗ ਡਾ.ਗੁਰਜੀਤ ਸਿੰਘ ਬਰ੍ਹੇ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਮਾਤਾ ਕੱਲਰਾਂ ਵਾਲੀ ਮੰਦਰ ਵਿਖੇ ਹੋਈ। ਸਟੇਜ ਦੀ ਕਾਰਵਾਈ ਡਾ.ਪ੍ਰਕਾਸ਼ ਸਿੰਘ ਬੁਢਲਾਡਾ ਨੇ ਸ਼ੁਰੂ ਕੀਤੀ।ਡਾ.ਨਛੱਤਰ ਸਿੰਘ ਸੇਖੋਂ ਬਲਾਕ ਚੈਅਰਮੈਨ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਮਹੀਨਾਵਾਰ ਮੀਟਿੰਗ ਵਿੱਚ ਹਰ ਮੀਟਿੰਗ ਵਿੱਚ ਆਉਣਾ ਜ਼ਰੂਰੀ ਹੈ।ਡਾ. ਜਗਜੀਤ ਸਿੰਘ ਗੜੱਦੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਹਰ ਇਕ ਸਾਥੀ ਨੂੰ ਮੀਟਿੰਗ ਵਿੱਚ ਸਹੀ ਸਮੇਂ ਤੇ ਆਉਣਾ ਜਰੂਰੀ ਹੈ।ਡਾ.ਪ੍ਰੇਮ ਸਾਗਰ ਜੀ ਨੇ ਕਿਹਾ ਕਿ ਸਾਨੂੰ ਆਪਣੀ ਪ੍ਰੈਕਟਿਸ ਸਾਫ-ਸੁਥਰੀ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਵੇਚਣਾ ਚਾਹੀਦਾ।ਡਾ.ਰਮਜਾਨ ਖਾਨ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਨਵੇਂ ਆਏ ਸਾਥੀਆਂ ਦਾ ਧੰਨਵਾਦ ਕੀਤਾ। ਡਾ.ਨਾਇਬ ਸਿੰਘ ਅਹਿਮਦਪੁਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮਾਤਾ ਸੀਤਲਾ ਮੰਦਰ ਕੁਲਾਣਾ ਮੇਲੇ ਤੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਆਪਣੀ ਯੂਨੀਅਨ ਬਲਾਕ ਬੁਢਲਾਡਾ ਵੱਲੋਂ ਮੇਲੇ ਤੇ ਮੈਡੀਕਲ ਕੈਂਪ ਲਗਵਾਇਆ ਜਾਵੇਗਾ। ਇਸ ਲਈ ਸਾਰੇ ਸਾਥੀਆਂ ਦਾ ਕੈਂਪ ਤੇ ਹਾਜ਼ਰੀ ਲਗਵਾਉਣਾ ਜ਼ਰੂਰੀ ਹੋਵੇਗਾ।ਇਹ ਕੈਂਪ 12 ਤੋਂ 14 ਮਾਰਚ ਤੱਕ ਲਗੇਗਾ।ਡਾ.ਗਮਦੂਰ ਸਿੰਘ ਦੋਦੜਾ ਵੱਲੋਂ ਸਾਥੀਆਂ ਦੀ ਹਾਜ਼ਰੀ ਲਗਵਾਈ ਗਈ। ਅਖੀਰ ਵਿਚ ਬਲਾਕ ਪ੍ਰਧਾਨ ਡਾ.ਗੁਰਜੀਤ ਸਿੰਘ ਬਰ੍ਹੇ ਨੇ ਮੀਟਿੰਗ ਵਿੱਚ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਿਸ ਵੀ ਸਾਥੀ ਨੂੰ ਪ੍ਰੈਕਟਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਵੇ ਤਾਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਡਾ.ਸਿਸ਼ਨ ਗੋਇਲ ਗੁਰਨੇ ਕਲਾਂ,ਡਾ. ਲੱਖਾ ਸਿੰਘ ਹਸਨਪੁਰ, ਡਾ. ਮਨਮੰਦਰ ਸਿੰਘ,ਡਾ. ਪ੍ਰਿਤਪਾਲ ਸਿੰਘ ਕੋਹਲੀ, ਡਾ.ਮੇਜਰ ਸਿੰਘ,ਡਾ.ਮਹੇਸ਼‌ ਜੀ ਆਦਿ ਹਾਜ਼ਰ ਸਨ।


Post a Comment

0 Comments