ਪੰਜਾਬ ਦੀਆ ਸਮੂਹ ਛੇ ਪੱਲੇਦਾਰ ਯੂਨੀਅਨਾਂ ਦੀ ਸਾਝੀ ਕਮੇਟੀ ਵਲੋਂ ਐਲਾਨ ਮਜਦੂਰਾਂ ਦੇ ਟੈਂਡਰਾਂ ਤੇ ਠੇਕੇਦਾਰਾਂ ਵਲੋਂ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ
ਤਾਜ਼ਾ ਪਏ ਲੇਬਰ ਦੇ ਟੈਂਡਰਾਂ ਚ ਠੇਕੇਦਾਰ ਦਾ ਵਿਰੋਧ ਅਤੇ ਟੈਂਡਰਾਂ ਚ ਹੋਈ ਧੱਕੇਸ਼ਾਹੀ ਦਾ ਵਿਰੋਧ ਕੀਤਾ
ਬਰਨਾਲਾ,31,ਮਾਰਚ /ਕਰਨਪ੍ਰੀਤ ਕਰਨ
/-ਪੰਜਾਬ ਦੀ ਛੇ ਪਰਮੁੱਖ ਪਲੇਦਾਰ ਯੂਨੀਅਨਾਂ ਦੀ ਸੰਘਰਸ ਕਮੇਟੀ ਅਤੇ ਪੰਜਾਬ ਦੇ ਡਿਪੂਆਂ ਵਿੱਚੋ ਵੱਡੇ ਪੱਧਰ ਤੇ ਆਏ ਪ੍ਰਧਾਨ ਸਕੱਤਰਾ ਦੀ ਜਨਰਲ ਮੀਟਿੰਗ ਡਿਪੂ ਬਰਨਾਲਾ ਵਿਖੇ ਹੋਈ।ਜਿਸ ਦੀ ਪ੍ਰਧਾਨਗੀ ਸਿੰਦਰਪਾਲ ਸਿੰਘ ਨੇ ਕੀਤੀ। ਪੰਜਾਬ ਦੀਆਂ 6 ਮਜਦੂਰ ਜੱਥੇਬੰਦੀਆਂ ਪੰਜਾਬ ਪ੍ਰਦੇਸ਼ ਪੱਲੇਦਾਰ ਮਜਦੂਰ ਯੂਨੀਆ (ਇੰਟਕ) ਰਜਿ: ਨੰ: 37 ਪੰਜਾਬ ਪ੍ਰਦੇਸ ਗੱਲਾ ਮਜਦੂਰ ਯੂਨੀਅਨ ਰਜਿ: ਨੰ: ਐੱਫ.ਸੀ.ਆਈ ਅਤੇ ਪੰਜਾਬ ਫੂਡ ਏਜੰਸੀਜ ਪੱਲੇਦਾਰ ਅਜਾਦ ਯੂਨੀਅਨ, ਪੰਜਾਬ ਰਜਿ:ਨੰ: 108. 4. ਪੰਜਾਬ ਪੱਲੇਦਾਰ ਯੂਨੀਅਨ (ਏਟਕ) ਰਜਿ ਨੰ 28ਫੂਡ ਹੈਡਲਿੰਗ ਵਰਕਰ ਯੂਨੀਅਨ ਰਜਿ . ਫੂਡ ਐਂਡ ਅਲਾਇਡ ਵਰਕਰ ਯੂਨੀਅਨ ਵਲੋਂ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਵਰਕਰਾਂ ਨੂੰ ਸਿੱਧੀ ਪੇਮਿੰਟ ਕੀਤੀ ਜਾਵੇ
ਇਸ ਮੌਕੇ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਰਣਜੀਤ ਸਿੰਘ ਕਲਿਆਣ, ਪੰਜਾਬ ਪ੍ਰਧਾਨ ਅਮਰ ਸਿੰਘ ਭੱਟੀਆਂ,ਪੰਜਾਬ ਪ੍ਰਧਾਨ ਸੁਰਿੰਦਰਪਾਲ ਸਿੰਘ ਬਰਨਾਲਾ,ਜਨਰਲ ਸਕੱਤਰ ਸਰਕੂਲਗੜ੍ਹ,ਹਰਦੇਵ ਸਿੰਘ ਗੋਲਡੀ ਅਮ੍ਰਿਤਸਰ ਪ੍ਰਧਾਨ ਪੰਜਾਬ ਪ੍ਰੇਮ ਲਾਲ ਦੁਆਬਾ ਕੇਵਲ ਸਿੰਘ ਮੋਗਾ ਐਕਸ.ਐਸ.ਪੀ ਸਾਹਿਬ ਪੰਜਾਬ ਪ੍ਰਧਾਨ ਰਮੇਸ ਸਹੋਤਾ ਜਨਰਲ ਸਕੱਤਰ ਬਿਟੂ ਅਬੋਹਰ ਕਰਮਕਿਉਲ ਪ੍ਰਧਾਨ ਪੰਜਾਬ,ਜਨਰਲ ਸਕੱਤਰ ਰਾਮਪਾਲ ਮੁਣਕ ਨੇ ਆਖਿਆ ਕਿ ਅਸੀ 35-40 ਸਾਲ ਤੋ ਪੰਜਾਬ ਅੰਦਰ ਸੰਘਰਸ ਕਮੇਟੀ ਬਣਾ ਕੇ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਖਿਲਾਫ ਵੱਡੇ ਸੰਘਰਸ ਅਰੰਭੇ, ਪਰ ਸਮੇ ਦੀਆਂ ਸਰਕਾਰਾ ਨੇ ਪਲੇਦਾਰਾ ਦੀ ਵੱਡੇ ਪੱਧਰ ਤੇ ਲੁੱਟ ਅਤੇ ਸੋਸ਼ਨ ਕੀਤਾ।।ਪਲੇਦਾਰਾ ਦੇ ਭਲੇ ਲਈ ਬੇਸਿਕ ਰੇਟਾ ਵਿੱਚ 40-50% ਵਾਧਾ ਕਰਾਂਗੇ ਅਤੇ ਕਾਨੂੰਨ ਮੁਤਾਬਿਕ ਜਮ੍ਹਾ ਕਰਾਂਗੇ।ਪਹਿਲ ਦੇ ਆਧਾਰ ਤੇ ਪਲੇਦਾਰਾ ਵਿੱਚੋ ਬਣੀਆ ਕਮੇਟੀਆ ਨੂੰ ਕੰਮ ਦਿੱਤਾ ਜਾਵੇਗਾ ਪਰ ਜਦੋ 2023-2024 ਦੀ ਲੇਬਰ ਪਾਲਿਸੀ ਆਈ ਤਾਂ ਪਲੇਦਾਰਾ ਦੀ ਕੋਈ ਵੀ ਮੰਗ ਉਸ ਵਿੱਚ ਨਹੀ ਪਾਈ ਗਈ,ਜਿਸ ਨੂੰ ਮੁੱਖ ਰੱਖਦਿਆ ਮਿਤੀ 28.2.2023 ਸੰਘਰਸ ਕਮੇਟੀ ਨੇ ਪੋਲਿਸੀ ਦਾ ਵਿਰੋਧ ਕਰਨ ਲਈ ਚੰਡੀਗੜ ਮੀਟਿੰਗ ਰੱਖੀ। ਪਰ ਮਨੇਜਮੇਟ ਨੇ ਮਿਤੀ 07.03.2023 ਸਮਾ ਲਿਆ ਕਿ ਅਸੀ ਤੁਹਾਡੀਆ ਮੰਗਾ ਪੋਲਿਸੀ ਵਿੱਚ ਪਾਵਾਂਗੇ। ਪਰ07.03.2023 ਤੋ ਪਹਿਲਾ ਹੀ ਸੰਘਰਸ ਕਮੇਟੀ ਨੂੰ ਇਕ ਯੂਨੀਅਨੀ ਅਲਵਿਦਾ ਕਹਿ ਗਈ ਅਤੇ ਸਰਕਾਰ ਤੇ ਮੇਨੇਜਮੇਟ ਨਾਲ ਮਿਲ ਕੇ ਟੈਡਰ ਪੁਆ ਦਿੱਤੇ। ਜਿਸ ਪੱਧਰ ਤੇ ਪਲੇਦਾਰਾ ਨੂੰ ਬਹੁਤ ਵੱਡੇ ਪੱਧਰ ਤੇ ਨੁਕਸਾਨ ਝਲਣਾ ਪੈ ਰਿਹਾ ਹੈ।ਇਸ ਲਈ ਅਸੀ ਪੰਜਾਬ ਦੇ ਪਲੇਦਾਰਾ ਨੂੰ ਅਪੀਲ ਕਰਦੇ ਹਾ ਕਿ ਜਿਵੇ 372 ਕਿਲੋ ਦਾ ਰੇਟ 50 ਕਿਲੋ ਦੇ ਬਰਾਬਰ ਅਤੇ ਚੱਕੇ ਦੀ ਹੈਟ ਦੀ ਲੜਾਈ ਅਤੇ EPFESI ਦੀ ਲੜਾਈ ਲੜਨ ਲਈ ਸੰਘਰਸ ਕਮੇਟੀ ਕਾਲ ਕਰੇਗੀ ।ਉਸ ਤੇ ਡੱਟ ਕੇ ਪਹਿਰਾ ਦੇਣ ਅਤੇ ਸਮੇ ਦੀ ਮਾੜੀ ਸਰਕਾਰ ਅਤੇ ਪਲੇਦਾਰਾ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਲੀਡਰਾ ਨੂੰ ਲੋਕਾ ਵਿੱਚ ਨੰਗਾ ਕਰਨਾ ਸਮੇ ਦੀ ਮੁਖ ਲੋੜ ਹੈ।
ਤਾਜ਼ਾ ਪਏ ਲੇਬਰ ਦੇ ਟੈਂਡਰਾਂ ਸੰਬੰਧੀ ਉਹਨਾਂ ਕਿਹਾ ਕਿ ਜੋ ਵੀ ਠੇਕੇਦਾਰ ਮਜਦੂਰਾਂ ਦੇ ਹੱਕਾਂ ਉੱਤੇ ਡਾਕੇ ਮਾਰਦਾ ਹੈ ਉਸਦਾ ਕੋਈ ਕੱਮ ਨਹੀਂ ਕੀਤਾ ਜਾਵੇਗਾ ਅਸੀਂ ਹਨ ਟੈਂਡਰਾਂ ਚ ਹੋਈ ਧੱਕੇਸ਼ਾਹੀ ਦਾ ਵਿਰੋਧ ਕਰਦੇ ਹਾਂ ਤੇ ਠੇਕੇਦਾਰ ਦਾ ਕੋਈ ਕੱਮ ਨਹੀਂ ਕੀਤਾ ਜਾਵੇਗਾ ਸਰਕਾਰ ਉਹਨਾਂ ਨੂੰ ਬਲੇਕਲਿਸ੍ਟ ਕਰੇ ਦੋਬਾਰਾ ਟੈਂਡਰ ਕਰਵਾਏ ਜਾਣ!
0 Comments