ਮਹਿਲਾ ਕਿਸਾਨ ਉਤਪਾਦਕ ਸੰਗਠਨ ਦੀ ਪਲੇਠੀ ਸਲਾਨਾ ਮੀਟਿੰਗ *ਔਰਤਾਂ ਨੂੰ ਉਦਮੀ ਬਣਾਉਣ 'ਤੇ ਹੋਈ

 ਮਹਿਲਾ ਕਿਸਾਨ ਉਤਪਾਦਕ ਸੰਗਠਨ ਦੀ ਪਲੇਠੀ ਸਲਾਨਾ ਮੀਟਿੰਗ

*ਔਰਤਾਂ ਨੂੰ ਉਦਮੀ ਬਣਾਉਣ 'ਤੇ ਹੋਈ ਚਰਚਾ


ਬਰਨਾਲਾ,15 ,ਮਾਰਚ /ਕਰਨਪ੍ਰੀਤ ਕਰਨ 

- ਮਾਤਾ ਭਾਗੋ ਮਹਿਲਾ ਕਿਸਾਨ ਉਤਪਾਦਕ ਸੰਗਠਨ ਦੀ ਪਹਿਲੀ ਸਲਾਨਾ ਆਮ ਮੀਟਿੰਗ 14 ਮਾਰਚ ਨੂੰ ਗਰਾਮ ਪੰਚਾਇਤ ਭੋਤਨਾ ਵਿਖੇ ਹੋਈ । ਇਹ ਐਚ.ਡੀ.ਐਫ.ਸੀ. ਬੈਂਕ ਅਤੇ ਗ੍ਰਾਂਟ ਥੌਰਨਟਨ ਭਾਰਤ ਦੁਆਰਾ ਸਹਿਯੋਗੀ ਮੋਹਰੀ ਐਫ.ਪੀ.ਸੀ ਵਿੱਚੋਂ ਇੱਕ ਹੈ ਅਤੇ ਬਰਨਾਲਾ ਜ਼ਿਲ੍ਹੇ ਵਿੱਚ ਐਫ.ਪੀ.ਸੀ ਲਾਗੂ ਕਰਨ ਲਈ ਕੰਮ ਕਰ ਰਿਹਾ ਹੈ, ਜੋ ਕਿ ਸਮੂਹਿਕ ਤੌਰ 'ਤੇ ਔਰਤਾਂ ਵਲੋਂ ਚਲਾਇਆ ਜਾ ਰਿਹਾ ਹੈ , ਜਿਸ ਦੇ ਨਤੀਜੇ ਵਜੋਂ ਗੁਣਾਤਮਕ ਖੇਤੀ ਇਨਪੁਟਸ (ਬੀਜ, ਕੀਟਨਾਸ਼ਕ ਦਵਾਈਆਂ, ਖਾਦ ਆਦਿ) ਨੂੰ ਚੈਨਲਾਈਜ਼ ਕੀਤਾ ਗਿਆ ਹੈ ਅਤੇ ਕਿਸਾਨਾਂ ਦੀ ਲਾਗਤ ਵਿੱਚ ਕਮੀ, ਬਿਹਤਰ ਤੇ ਵਧੀ ਹੋਈ ਪੈਦਾਵਾਰ ਨੂੰ ਵੀ ਦਿਖਾਇਆ ਗਿਆ।

ਐਫ.ਪੀ.ਸੀ.  ਬੋਰਡ ਆਫ਼ ਡਾਇਰੈਕਟਰਜ਼ ਦੀ ਸਾਲਾਨਾ ਆਮ ਮੀਟਿੰਗ ਵਿੱਚ ਇੱਕ ਮਤਾ ਸਾਂਝਾ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਕੰਪਨੀ ਦੀ ਪ੍ਰਗਤੀ, ਇਸ ਦੀ ਅਗਲੇਰੀ ਯੋਜਨਾਬੰਦੀ ਤੇ ਆਉਣ ਵਾਲੇ ਮਹੀਨਿਆਂ ਵਿੱਚ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਰਣਨੀਤੀ 'ਤੇ ਚਰਚਾ ਕੀਤੀ ਹੈ। ਮੌਜੂਦਾ ਸਮੇੰ ਐਫ.ਪੀ.ਸੀ ਨੇ ਖੇਤੀ ਇਨਪੁਟਸ ਲਈ ਸਾਂਝਾ ਸੇਵਾ ਕੇਂਦਰ ਸ਼ੁਰੂ ਕੀਤਾ ਹੈ ਜਿਸ ਵਿੱਚ ਮਾਹਿਰਾਂ ਦੁਆਰਾ ਡੇਅਰੀ ਪ੍ਰਬੰਧਨ ਸਿਖਲਾਈ ਦੇ ਨਾਲ-ਨਾਲ ਸਬਸਿਡੀ ਵਾਲੀ ਕੀਮਤ 'ਤੇ ਵਧੀਆ ਗੁਣਵੱਤਾ ਵਾਲੇ ਪਸ਼ੂ ਫੀਡ ਮੁਹੱਈਆ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਉਹ ਆਉਣ ਵਾਲੇ ਫਸਲੀ ਸੀਜ਼ਨ ਵਿੱਚ ਬੀਜ ਕਾਰੋਬਾਰ ਵਿੱਚ ਕਦਮ ਰੱਖ ਰਹੇ ਹਨ।

ਇਸ ਮੌਕੇ ਸਮਾਗਮ ਵਿੱਚ ਪੀ.ਐਸ.ਆਰ.ਐਲ.ਐਮ ਵਿਭਾਗ ਤੋਂ ਸ੍ਰੀ ਅਮਨਦੀਪ ਸਿੰਘ, ,ਡੀ,ਐਫ.ਐਮ., ਡੀਸੀ ਦਫ਼ਤਰ ਬਰਨਾਲਾ ਤੋਂ ਨੇਹਾ ਐਮ.ਜੀ.ਐਨ.ਐਫ., , ਬੈਂਕ ਮੈਨੇਜਰ, ਪੰਜਾਬ ਅਤੇ ਸਿੰਧ ਬੈਂਕ ਭੋਤਨਾ ਨੇ ਆਪਣੀ ਹਾਜ਼ਰੀ ਲਵਾਈ। ਗ੍ਰਾਂਟ ਥੋਰਨਟਨ ਭਾਰਤ ਤੋਂ ਸ਼੍ਰੀ ਰਾਜੇਸ਼ ਜੈਨ, ਡਾਇਰੈਕਟਰ ਆਜੀਵਿਕਾ ਅਤੇ ਸ਼੍ਰੀ ਮਨਪ੍ਰੀਤ ਸਿੰਘ, ਮੈਨੇਜਰ ਅਤੇ ਬਰਨਾਲਾ ਦੀ ਸਮੁੱਚੀ ਟੀਮ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।

Post a Comment

0 Comments