ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਦਾ ਕਹਿਣਾ ਕਿ ਕਚਹਿਰੀ ਚੌਂਕ ਤੋਂ ਬਾਅਦ ਆਈ ਟੀ ਆਈ ਚੌਂਕ ਲਗੇ ਬਣਿਆ ਮਿੰਨੀ ਬੱਸ ਸਟੈਂਡ ਗਲਤ ਹੈ, ਚਾਲੂ ਹੋਵੇਗਾ ਤਾਂ ਉਥੇ ਐਕਸੀਡੈਂਟ ਹੋਣਗੇ
ਕਰੀਬ 25 ਲੱਖ ਦੀ ਲਾਗਤ ਨਾਲ ਬਣੇ ਮਿੰਨੀ ਬੱਸ ਸਟੈਂਡ ਤੇ ਇਮਪ੍ਰੂਵਮੈਂਟ ਟਰੱਸਟ ਅਧਿਕਾਰੀ ਬੱਸਾਂ ਰੁਕਵਾਉਣ ਦੇ ਕਰ ਰਹੇ ਸਨ ਉਪਰਾਲੇ ਮੰਤਰੀ ਨੇ ਆਸਾਂ ਤੇ ਪਾਣੀ ਫੇਰਿਆ
ਬਰਨਾਲਾ ,3 ਮਾਰਚ /-ਕਰਨਪ੍ਰੀਤ ਕਰਨ
-ਮਹਾਰਾਜਾ ਅਗਰਸੈਨ ਇਨਕਲੇਵ ਚ ਬਣਿਆ ਮਿੰਨੀ ਬੱਸ ਸਟੈਂਡ ਜੋ ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ ਕਾਂਗਰਸ ਸਰਕਾਰ ਸਮੇਂ ਤੋਂ ਚਰਚਾ ਵਿੱਚ ਰਿਹਾ ਬਰਨਾਲਾ ਦਾ ਮਿੰਨੀ ਬੱਸ ਸਟੈਂਡ ਚਾਲੂ ਹੋਣ ਤੋਂ ਪਹਿਲਾਂ ਹੀ ਬੰਦ ਹੋ ਜਾਵੇਗਾ ਕਿਸੇ ਨੂੰ ਅੰਦਾਜ਼ਾ ਨਹੀਂ ਸੀ । ਬਰਨਾਲਾ ਨਿਵਾਸੀਆਂ ਨੂੰ ਇਹ ਤੋਹਫ਼ਾ ਦੇਣ ਵਾਲੇ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਦਾ ਕਹਿਣਾ ਕਿ ਕਚਹਿਰੀ ਚੌਂਕ ਤੋਂ ਬਾਅਦ ਆਈ ਟੀ ਆਈ ਚੌਂਕ ਲਗੇ ਬਣਿਆ ਮਿੰਨੀ ਬੱਸ ਸਟੈਂਡ ਗਲਤ ਹੈ, ਚਾਲੂ ਹੋਵੇਗਾ ਤਾਂ ਉਥੇ ਐਕਸੀਡੈਂਟ ਹੋਣਗੇ ਕਿਓਂ ਕਿ ਬੱਸਾਂ ਦੇ ਐਂਟਰੀ ਕਰਨ ਤੇ ਵਾਪਸੀ ਲਾਇ ਢੁਕਵੀਂ ਥਾਂ ਨਹੀਂ ! ਕੁਝ ਦਿਨ ਪਹਿਲਾਂ ਮਿਲੀ ਜਾਣਕਾਰੀ ਤਹਿਤ ਇਮਪ੍ਰੂਵਮੈਂਟ ਟਰੱਸਟ ਅਧਿਕਾਰੀ ਮਿੰਨੀ ਬੱਸ ਸਟੈਂਡ ਤੇ ਬੱਸਾਂ ਰੁਕਵਾਉਣ ਦੇ ਕਰ ਰਹੇ ਸਨ ਉਪਰਾਲੇ ਮੰਤਰੀ ਨੇ ਆਸਾਂ ਤੇ ਪਾਣੀ ਫੇਰ ਕੇ ਰੱਖ ਦਿੱਤਾ ! ਜਿਕਰਯੋਗ ਹੈ ਕਿ ਮਿੰਨੀ ਬੱਸ ਅੱਡੇ ਦਾ ਉਦਘਾਟਨ 29 ਅਗਸਤ 2021 ਨੂੰ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਦੀ ਅਗਵਾਈ ਚ ਕੀਤਾ ਗਿਆ ਸੀ ਉਦਘਾਟਨ ਤੋਂ ਬਾਅਦ ਵੀ ਇਸ ਮਿੰਨੀ ਬੱਸ ਅੱਡੇ ਦੇ ਅੰਦਰ ਇੱਕ ਵੀ ਬੱਸ ਨੇ ਫੇਰੀ ਨਹੀਂ ਪਾਈ ।
ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਮੁਤਾਬਕ ਸਪੱਸ਼ਟ ਹੈ ਕਿ ਗੁਰੂ ਰਵਿਦਾਸ ਚੌਕ ਨੇੜੇ ਬਣਿਆ ਮਿੰਨੀ ਬੱਸ ਅੱਡਾ ਹੁਣ ਬੱਸਾਂ ਲਈ ਚਾਲੂ ਨਹੀਂ ਹੋਵੇਗਾ ਸਗੋਂ ਇਹ ਜਗ੍ਹਾ ਹੋਰ ਮੰਤਵ ਲਈ ਵਰਤੀ ਜਾਵੇਗੀ । ਹੁਣ ਸਵਾਲ ਇਹ ਉਠਦਾ ਹੈ ਕਿ ਜੇਕਰ ਇਹ ਮਿੰਨੀ ਬੱਸ ਅੱਡਾ ਠੀਕ ਜਗ੍ਹਾ 'ਤੇ ਨਹੀਂ ਬਣਿਆ ਤਾਂ ਕੀ ਇਸ ਦੀ ਉਸਾਰੀ ਸਬੰਧੀ ਨਕਸ਼ਾ ਬਣਾਉਣ ਵਾਲੇ ਅਤੇ ਯੋਜਨਾ ਬਣਾਉਣ ਵਾਲੇ ਅਫਸਰਾਂ ਅਤੇ ਹੋਰ ਜ਼ਿੰਮੇਵਾਰ ਲੋਕਾਂ ਦੇ ਖ਼ਿਲਾਫ਼ ਕਾਰਵਾਈ ਹੋਵੇਗੀ, ਉਸਾਰੀ ਤੋਂ ਲੈ ਕੇ ਹੁਣ ਤੱਕ ਇਹ ਮਿੰਨੀ ਬੱਸ ਅੱਡਾ ਬੇਸਹਾਰਾ ਪਸ਼ੂਆਂ ਦੀ ਸੈਰ-ਗਾਹ ਬਣਿਆ ਹੋਇਆ ਹੈ ।
0 Comments