ਹਾਕੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ

 ਹਾਕੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ


ਬੁਢਲਾਡਾ 10 ਮਾਰਚ(ਦਵਿੰਦਰ ਸਿੰਘ ਕੋਹਲੀ ) ਮਹਾਰਾਜਾ ਰਣਜੀਤ ਸਿੰਘ ਹਾਕੀ ਕਲੱਬ ਬੁਢਲਾਡਾ ਵਲੋਂ ਕਰਵਾਏ ਗਏ ਦੋ ਰੋਜ਼ਾ ਹਾਕੀ  ਟੂਰਨਾਮੈਂਟ ਵਿਚ ਬਰਨਾਲਾ ਦੀ ਟੀਮ ਨੇ ਇਕ ਦਿਲਚਸਪ ਮੁਕਾਬਲੇ ਵਿਚ ਮੇਜ਼ਬਾਨ ਬੁਢਲਾਡਾ ਦੀ ਟੀਮ ਨੂੰ ਹਰਾ ਕੇ ਟਰਾਫੀ ਤੇ ਕਬਜ਼ਾ ਕਰ ਲਿਆ।ਸੈਵਨ ਏ ਸਾਈਡ ਮੁਕਾਬਲਿਆਂ ਦੇ ਇਸ ਟੂਰਨਾਮੈਂਟ ਵਿੱਚ ਬੁਢਲਾਡਾ ਦੀ ਜਿੱਤ ਵਿਚ ਬਰਨਾਲਾ ਦਾ ਗੋਲਕੀਪਰ ਜਸਵੀਰ ਸਿੰਘ ਇਕ ਚਟਾਨ ਦੀ ਤਰ੍ਹਾਂ ਅੜਿਆ ਰਿਹਾ ਅਤੇ ਆਪਣੀ ਟੀਮ ਨੂੰ 3-1 ਨਾਲ ਸਿਰ ਦਿਵਾਈ। ਜਸਵੀਰ ਨੂੰ ਬੈਸਟ ਗੋਲਕੀਪਰ ਦਾ ਅਵਾਰਡ ਵੀ ਮਿਲਿਆ। ਬੈਸਟ ਖਿਡਾਰੀ ਦਾ ਅਵਾਰਡ ਸਰਕਾਰੀ ਸੈਕੰਡਰੀ ਸਕੂਲ ਬੁਢਲਾਡਾ ਦੇ ਖਿਡਾਰੀ ਚੀਨੀ ਨੂੰ ਮਿਲਿਆ। ਟੂਰਨਾਮੈਂਟ ਦੇ ਵੱਖ ਵੱਖ ਪੜਾਵਾਂ ਤੇ ਜ਼ਿਲੇ ਦੇ ਅਫਸਰਾਂ ਅਤੇ ਪਤਵੰਤੇ ਸੱਜਣਾਂ ਨੇ ਟੂਰਨਾਮੈਂਟ ਦਾ ਉਦਘਾਟਨ ਕਰ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਲੱਬ ਨੂੰ ਵਿੱਤੀ ਮਦਦ ਵੀ ਦਿਤੀ।ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਰਪ੍ਰਸਤ ਅਤੇ ਉਘੇ ਖੇਡ ਪ੍ਰੇਮੀ ਕੇਵਲ ਗਰਗ ਨੇ ਦਸਿਆ ਕਿ  ਉਦਘਾਟਨ ਕਰਨ ਵਾਲਿਆਂ ਵਿੱਚ ਮੁੱਖ ਤੌਰ ਤੇ ਪ੍ਰਮੋਦ ਸਿੰਗਲਾ ਐਸ ਡੀ ਐਮ ਬੁਢਲਾਡਾ, ਸੁਖਜੀਤ ਸਿੰਘ ਮੁੱਖ ਥਾਨਾ ਅਫ਼ਸਰ, ਕੁਲਦੀਪ ਸਿੰਘ ਸਹਾਇਕ ਥਾਣੇਦਾਰ, ਪ੍ਰਿੰਸੀਪਲ ਰਾਜੇਸ਼ ਅਰੋੜਾ, ਗਗਨਦੀਪ ਸਿੰਘ ਪੰਜਾਬ ਪੁਲਿਸ, ਜ਼ਿਲ੍ਹਾ ਖੇਡ ਅਫ਼ਸਰ ਗੁਰਮੀਤ ਸਿੰਘ, ਜ਼ਿਲ੍ਹਾ ਖੇਡ ਕੋਆਰਡੀਨੇਟਰ ਅਮ੍ਰਿਤ ਪਾਲ ਸਿੰਘ, ਹਰਵਿੰਦਰ ਬਿਲੂ ਬੋਹਾ, ਮਨਜੀਤ ਸਿੰਘ ਪ੍ਰਧਾਨ ਜ਼ਿਲ੍ਹਾ ਮਾਨਸਾ ਹਾਕੀ, ਕੁਲਵੰਤ ਸਿੰਘ, ਮਨੀਸ਼ ਦਿੜ੍ਹਬਾ,ਬਬਲੂ ਭੀਖੀ,ਸੁਖੀ੍ ਭੀਖੀ,ਬੰਟੀ , ਰਿਸ਼ਵ ਬੁਢਲਾਡਾ, ਗੁਰਦੀਪ, ਰਾਜਪਾਲ, ਮਹਿੰਦਰ ਪਾਲ ਸਿੰਗਲਾ ਜਸਵਿੰਦਰ ਸਿੰਘ ਡੀ ਪੀ ਈ, ਨਗਿੰਦਰ ਸਿੰਘ ਰਘਬੀਰ ਸਿੰਘ ਪੀ ਟੀ ਈ,ਸ਼ਾਮ ਲਾਲ ਧਲੇਵਾਂ,ਬਿਕਰਮ ਜੀਤ ਸਿੰਘ, ਪਰਮਜੀਤ ਸਿੰਘ ਵਿਰਦੀ, ਦਲਵਿੰਦਰ ਸਿੰਘ ਸੇਖੋਂ, ਭੂਸ਼ਨ ਕੁਮਾਰ ਡੀ ਪੀ ਈ, ਆਦਿ ਸ਼ਾਮਲ ਸਨ।ਇਕ ਤਰਫਾ ਹੋਏ ਸੇਮੀਫ਼ਾਈਨਲ ਮੁਕਾਬਲਿਆਂ ਵਿੱਚ ਬਰਨਾਲਾ ਨੇ ਫਫੜੇ ਭਾਈ ਕੇ ਨੂੰ 7=1 ਨਾਲ ਅਤੇ ਬੁਢਲਾਡਾ ਨੇ ਬੋਹਾ ਨੂੰ 10-1 ਨਾਲ਼ ਹਰਾਇਆ।ਇਸ ਟੂਰਨਾਮੈਂਟ ਦੇ ਸੂਤਰਧਾਰ ਕਲੱਬ ਪ੍ਰਧਾਨ ਸੁਭਾਸ਼ ਮਸੀਹ,ਮੱਖਣ ਸਿੰਘ ਡੀ ਪੀ ਈ,ਖੇਡ ਪ੍ਰੇਮੀ ਕੇਵਲ ਗਰਗ ਰਾਜਿੰਦਰ ਵਰਮਾ ਅਤੇ ਕਲੱਬ ਦੇ ਸਮੂਹ ਮੈਂਬਰ ਸਨ।ਜਿਲਾ ਜੇਤੂ ਟੀਮਾਂ ਨੂੰ ਟਰਾਫੀਆਂ ਅਤੇ ਇਨਾਮੀ ਰਾਸ਼ੀ ਪ੍ਰਬੰਧਕਾਂ ਵਲੋਂ ਦਿਤੀ ਗਈ।

Post a Comment

0 Comments