ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਜੀ ਦੀ ਯੋਗ ਅਗਵਾਈ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ

 ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਜੀ ਦੀ ਯੋਗ ਅਗਵਾਈ  ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ                  


ਬਰਨਾਲਾ ,2 ਮਾਰਚ/- ਕਰਨਪ੍ਰੀਤ ਕਰਨ

-ਸਥਾਨਕ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਜੀ ਦੀ ਯੋਗ ਅਗਵਾਈ ਅਤੇ ਅਸਿ. ਪ੍ਰੋ.ਪ੍ਰਿੰਸ ਕੁਮਾਰ ਅਤੇ ਅਸਿ. ਪ੍ਰੋ. ਯਤਿਸ਼ ਕੁਮਾਰ ਜੀ ਦੀ ਦੇਖ -ਰੇਖ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ ਜਿਸ ਵਿੱਚ ਸ਼੍ਰੀ ਅੰਕਿਤ ਕੁਮਾਰ ਮਿੱਤਲ ਨੇ ਮੁੱਖ ਬੁਲਾਰੇ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਅਤੇ ਮਾਡਲ ਮੇਕਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਬਹੁਗਿਣਤੀ ਵਿਦਿਆਰਥੀਆਂ ਨੇ ਭਾਗ ਲਿਆ। ਮੁੱਖ ਬੁਲਾਰੇ ਸ਼੍ਰੀ ਅੰਕਿਤ ਕੁਮਾਰ ਮਿੱਤਲ ਨੇ "ਰਮਨ ਇਫੈਕਟ" ਵਿਸ਼ੇ ਤੇ ਪ੍ਰਭਾਵਸ਼ਾਲੀ ਭਾਸ਼ਣ ਅਤੇ ਪ੍ਰੋਜੈਕਟ ਪ੍ਰਸਤੁਤੀਕਰਣ ਕੀਤਾ ਜਿਸਨੂੰ ਵਿਦਿਆਰਥੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਭਾਸ਼ਣ ਮੁਕਾਬਲੇ ਵਿਚ ਗੁਰਸ਼ਰਨ ਸਿੰਘ (ਬੀ ਐੱਸ ਸੀ ਭਾਗ ਤੀਜਾ, ਐਸ ਡੀ ਕਾਲਜ ਬਰਨਾਲਾ) ਜਸਪ੍ਰੀਤ ਸਿੰਘ ( ਬੀ ਐਸ ਸੀ ਭਾਗ ਦੂਜਾ, ਯੂਨੀਵਰਸਿਟੀ ਕਾਲਜ ਬਰਨਾਲਾ) ਅਤੇ ਹਜਿੰਦਰ ਕੌਰ (ਬੀ ਐਸ ਸੀ ਭਾਗ ਤੀਜਾ ਯੂਨੀਵਰਸਿਟੀ ਕਾਲਜ ਬਰਨਾਲਾ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤੇ। ਅਤੇ ਨਵਦੀਪ ਕੁਮਾਰ ਬੀ ਐਸ ਸੀ ਭਾਗ ਤੀਜਾ ਐਸ ਡੀ ਕਾਲਜ ਬਰਨਾਲਾ ਨੂੰ ਹੌਂਸਲਾ ਅਫ਼ਜਾਈ ਇਨਾਮ ਦਿੱਤਾ ਗਿਆ।

ਮਾਡਲ ਮੇਕਿੰਗ ਮੁਕਾਬਲੇ ਵਿਚ ਸਹਿਜਪ੍ਰੀਤ ਕੌਰ, ਅਰਸ਼ਦੀਪ ਕੌਰ ਅਤੇ ਰਮਨਪ੍ਰੀਤ ਕੌਰ ਬੀ ਐਸ ਸੀ ਭਾਗ ਪਹਿਲਾ ਨੇ ਪਹਿਲਾ ਸਥਾਨ, ਭੁਪਿੰਦਰ ਕੌਰ, ਅਮਨਦੀਪ ਕੌਰ, ਅਰਸ਼ਦੀਪ ਕੌਰ ਬੀ ਐਸ ਸੀ ਭਾਗ ਦੂਜਾ ਨੇ ਦੂਜਾ ਸਥਾਨ ਅਤੇ ਜਸਪ੍ਰੀਤ ਕੌਰ, ਸੁਮਨਪ੍ਰੀਤ ਕੌਰ ਅਤੇ ਜਗਮੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤੇ। ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਪ੍ਰਮਾਣ ਪੱਤਰ ਤਕਸੀਮ ਕੀਤੇ ਗਏ। ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਜੀ ਨੇ ਸਾਇੰਸ ਵਿਭਾਗ ਦੇ ਅਸਿ. ਪ੍ਰੋ. ਪ੍ਰਿੰਸ ਕੁਮਾਰ ਅਤੇ ਅਸਿ.ਪੋ੍.ਯਤੀਸ਼ ਕੁਮਾਰ ਅਤੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਅਸਿ. ਪ੍ਰੋ.ਯਤੀਸ਼ ਕੁਮਾਰ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।  ਮੰਚ ਸੰਚਾਲਨ ਡਾ. ਗਗਨਦੀਪ ਕੌਰ ਨੇ ਕੀਤਾ। ਇਸ ਮੌਕੇ ਡਾ.ਹਰਕੰਵਲਜੀਤ ਸਿੰਘ, ਡਾ.ਹਰਪ੍ਰੀਤ ਰੂਬੀ,ਅਸਿ.ਪ੍ਰੋ.ਲਵਪ੍ਰੀਤ ਸਿੰਘ, ਡਾ.ਵਿਭਾ ਅਗਰਵਾਲ, ਸ਼੍ਰੀ ਜਸਵਿੰਦਰ ਸਿੰਘ, ਡਾ ਰਿਪੂਜੀਤ ਕੌਰ, ਅਸਿ. ਪ੍ਰੋ.ਪੂਨਮ ਰਾਣੀ,  ਅਸਿ. ਪ੍ਰੋ. ਸ਼ਿਵਾਨੀ ਗਰਗ, ਸ਼੍ਰੀ ਦੀਪਕ ਕੁਮਾਰ ਆਦਿ ਸਟਾਫ਼ ਉਚੇਚੇ ਤੌਰ ਤੇ ਸ਼ਾਮਿਲ ਹੋਏ।

Post a Comment

0 Comments