ਤੇਜ਼ ਆਵਾਜ਼ ਨਾਲ ਹੋ ਸਕਦੈ ਬੋਲਾਪਣ : ਡਾ ਗੁਰਚੇਤਨ ਪ੍ਰਕਾਸ਼ ਐਸ.ਐਮ.ਓ ਬੁਢਲਾਡਾ

 ਤੇਜ਼ ਆਵਾਜ਼ ਨਾਲ ਹੋ ਸਕਦੈ ਬੋਲਾਪਣ : ਡਾ ਗੁਰਚੇਤਨ ਪ੍ਰਕਾਸ਼ ਐਸ.ਐਮ.ਓ ਬੁਢਲਾਡਾ


ਬੁਢਲਾਡਾ (ਕੱਕੜ/ਗੋਇਲ)

ਲੋਕਾਂ ਨੂੰ ਸਿਹਤਮੰਦ ਜੀਵਨ ਜਿਉਣ ਦਾ ਪੱਧਰ ਉੱਚਾ ਚੁੱਕਣ ਲਈ ਸਿਹਤ ਵਿਭਾਗ, ਮਾਨਸਾ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ  ਦੇ ਹੁਕਮਾਂ ਅਨੁਸਾਰ, ਮਾਣਯੋਗ ਸਿਹਤ ਮੰਤਰੀ ਡਾ ਬਲਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਜਿਲਾ ਸਿਹਤ ਸੇਵਾਵਾਂ ਦੇ ਮੁਖੀ ਡਾ ਅਸ਼ਵਨੀ ਕੁਮਾਰ ਸਿਵਲ ਸਰਜਨ ਜਿਲਾ ਮਾਨਸਾ ਅਤੇ ਡੀ.ਐਮ.ਸੀ. ਜਿਲਾ ਮਾਨਸਾ ਡਾ ਰਣਜੀਤ ਸਿੰਘ ਰਾਏ ਦੀ ਅਗਵਾਈ ਵਿੱਚ  ਸਮੇ-ਸਮੇਂ ਤੇ  ਐਕਸਟੈਸ਼ਨ ਲੈਕਚਰ ਕਰਵਾਏ ਜਾਂਦੇ ਹਨ ਅਤੇ ਲੋੜ ਅਨੁਸਾਰ ਘਰੋ-ਘਰੀ,ਸਕੂਲਾਂ ਅਤੇ ਸੱਥਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਦਾ ਹੈ। ਪੰਜਾਬ ਵਿਚੋਂ ਬਿਮਾਰੀਆਂ ਦੇ ਖਾਤਮੇ ਲਈ ਸੁਹਿਰਦ ਹੋਏ ਸਿਹਤ ਵਿਭਾਗ ਵੱਲੋਂ ਜਿੱਥੇ ਸਰਕਾਰੀ ਹਸਪਤਾਲਾਂ ਵਿਚ ਮਾਹਿਰਾਂ ਡਾਕਟਰਾਂ ਰਾਹੀਂ ਲੋਕਾਂ ਦੀਆਂ ਬਿਮਾਰੀਆਂ ਨੂੰ ਜੜੋਂ ਪੁੱਟਣ ਦਾ ਕਾਰਜ ਕੀਤਾ ਜਾ ਰਿਹਾ ਹੈ, ਉਥੇ ਹੁਣ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਜੇ ਆਮ ਲੋਕ ਤੰਦਰੁਸਤ ਜ਼ਿੰਦਗੀ ਜਿਉਣ ।  ਇਸੇ ਲੜੀ ਵਿੱਚ ਬੋਲਾਪਣ ਤੋਂ ਬਚਾਅ ਅਤੇ ਕੰਟਰੋਲ ਸੰਬੰਧੀ ਰਾਸ਼ਟਰੀ ਪ੍ਰੋਗਰਾਮ ਅਧੀਨ ਸੁਣਨ ਸ਼ਕਤੀ ਸੰਬੰਧੀ ਵਿਸ਼ਵ ਦਿਵਸ ਮੌਕੇ ਕੰਨਾਂ ਦੀ ਸਾਂਭ-ਸੰਭਾਲ ਸਬੰਧੀ ਜਾਗਰੂਕ ਕਰਨ ਲਈ ਡਾ ਗੁਰਚੇਤਨ ਪ੍ਰਕਾਸ਼ ਐਸ.ਐਮ.ਓ ਬੁਢਲਾਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਡਾ ਗੁਰਚੇਤਨ ਪ੍ਰਕਾਸ਼ ਐਸ.ਐਮ.ਓ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੰਦਰੁਸਤ ਸਿਹਤ ਪਾਉਣ  ਲਈ ਆਪਣੀ ਸਿਹਤ ਸਬੰਧੀ ਸਿੱਖਿਅਕ ਤੇ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਡਾ ਗੁਰਚੇਤਨ ਪ੍ਰਕਾਸ਼ ਐਸ.ਐਮ.ਓ ਬੁਢਲਾਡਾ ਨੇ ਕਿਹਾ ਕਿ ਕੰਨਾਂ ਦੀਆਂ ਬਿਮਾਰੀਆਂ ਲਈ ਸਰਕਾਰ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਜੇਕਰ ਸਹੀ ਸਮੇਂ ਜੇ ਕੰਨਾਂ ਦੀ ਸੰਭਾਲ ਨਾ ਕੀਤੀ ਜਾਵੇ ਤਾਂ ਕੰਨਾਂ ਦੇ ਰੋਗ ਸਰੀਰ ਵਿੱਚ ਹੋਰ ਕਈ ਤਰਾਂ ਦੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਇਸ ਲਈ ਨਿਮਯਤ ਸਮੇਂ ਤੇ ਇੰਨਾਂ ਦੀ ਸੰਭਾਲ ਅਤੇ ਜਾਂਚ ਜ਼ਰੂਰੀ ਹੈ। ਅਕਸਰ ਮਰੀਜ਼ ਡਾਕਟਰ ਕੋਲ ਕੰਨਾਂ ਵਿੱਚ ਤਕਲੀਵ ਹੋਣ ਹੀ ਸੰਪਰਕ ਕਰਦਾ ਹੈ। ਜਦਕਿ ਨਿਯਮਤ ਜਾਂਚ ਦੌਰਾਨ ਕੰਨਾਂ ਦੀ ਆਮ ਸਮੱਸਿਆ ਸ਼ੂਰੁ ਵਿੱਚ ਹੀ ਪਤਾ ਚਲ ਜਾਂਦੀ ਹੈ ।ਕੰਨਾ ਦੇ ਰੋਗ, ਕੰਨਾ ਵਿਚੋਂ ਪੀਕ ਆਉਣ, ਕੰਨਾ ਵਿਚੋਂ ਮੈਲ ਨਾਲ ਬੋਲਾਪਣ ਹੋ ਸਕਦਾ ਹੈ।  ਇਸ ਤੋਂ ਇਲਾਵਾ ਖਸਰਾ, ਦਿਮਾਗੀ ਬੁਖਾਰ, ਕਨਫੋੜੇ, ਸਿਰ ਜਾਂ ਕੰਨ ਵਿਚ ਸੱਟ ਨਾਲ ਬੋਲਾਪਣ ਹੋ ਸਕਦਾ ਹੈ।ਉਨ੍ਹਾਂ ਦੱਸਿਆ ਕਿ ਪਰੋਸ਼ਰ ਹਾਰਨ, ਲਾਊਡ ਸਪੀਕਰ, ਉੱਚੀ ਆਵਾਜ਼ ਵਿਚ ਸੰਗੀਤ ਸੁਣਨਾ, ਪਟਾਕੇ ਅਤੇ ਹੋਰ ਤੇਜ਼ ਆਵਾਜ਼ਾਂ ਵੀ ਬੋਲਾਪਣ ਵਧਾਉਂਦੀਆਂ ਹਨ। ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਦੁਆਰਾ ਸੁਣਨ ਸ਼ਕਤੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ  ਦਵਾਈਆਂ ਅਤੇ ਜਰਮਨ ਖਸਰਾਂ ਦੀ ਬਿਮਾਰੀ ਨਾਲ ਬੋਲਾਪਣ ਦੀ ਬਿਮਾਰੀ ਹੋ ਸਕਦੀ ਹੈ। ਕੰਨਾਂ ਦੀ ਦੇਖ-ਭਾਲ ਲਈ ਕੰਨਾ  ਵਿਚ ਪਾਣੀ ਨਾ ਜਾਣ ਦਿਓ ਅਤੇ ਕਿਸੇ ਵੀ ਤਰ੍ਹਾਂ ਦੀ ਨੁਕੀਲੀ ਚੀਜ਼ ਨਾਂ ਮਾਰੋ। ਉਨ੍ਹਾਂ ਸਾਵਧਾਨੀਆਂ ਦੱਸਦਿਆਂ ਕਿਹਾ ਕਿ ਕੰਨਾਂ ਨੂੰ ਹਮੇਸ਼ਾ ਸਾਫ ਅਤੇ ਨਰਮ  ਕੱਪੜੇ ਨਾਲ ਸਾਫ਼ ਕਰਨਾ ਚਾਹੀਦਾ ਹੈ, ਗੰਦਾ ਪਾਣੀ ਕੰਨਾਂ ਵਿਚ ਨਾ ਪੈਣ ਦਿਉ, ਨਾ ਗੰਦਾ ਪਾਣੀ ਵਿਚ ਨਹਾਓ। ਦੂਸ਼ਿਤ ਵਾਤਾਵਰਨ ਤੋਂ ਬਚੋ। ਬੱਚੇ ਜਾਂ ਕਿਸੇ ਦੇ ਵੀ ਕੰਨ 'ਤੇ ਨਾ ਮਾਰੇ, ਗੰਦਾ ਕੰਨਾਂ ਨੂੰ ਤੇਜ ਆਵਾਜ਼ ਤੋਂ ਬਚਾਓ। ਇਸ ਮੌਕੇ ਹਰਬੰਸ ਮੱਤੀ ਬੀ.ਈ.ਈ, ਨੇ ਕਿਹਾ ਕਿ ਕੰਨਾ ਦੇ ਰੋਗ ਹੋਣ ਤੇ ਕੰਨਾ ਦੇ ਮਾਹਿਰ ਡਾਕਟਰ ਕੋਲੋਂ ਜਾਂਚ ਕਰਵਾਰਉਣੀ ਚਾਹੀਦਾ ਹੈ ਤਾਂ ਕਿ ਕਿਸੇ ਕਿਸਮ ਦੀ ਪਰੇਸ਼ਾਨੀ ਨੂੰ ਸ਼ੁਰੁਆਤ ਵਿੱਚ ਹੀ ਸੰਭਾਲਿਆ ਜਾ ਸਕੇ।ਸਰਕਾਰ ਵੱਲੋਂ ਹੋਰਨਾਂ ਬਿਮਾਰੀਆਂ ਦੇ ਨਾਲ ਕੰਨਾ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਵੀ ਵਿਸ਼ੇਸ਼ ਉਪਰਾਲੇ ਆਰੰਭੇ ਗਏ ਹਨ। ਇਸ ਲਈ ਸਰਕਾਰੀ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾ ਉਠਾਉਣਾ ਚਾਹੀਦਾ ਹੈ। ਇਹ ਜਾਗਰੂਕਤਾ ਲੈਕਚਰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਦਫਤਰ ਇੰਚਾਰਜ ਜਤਿੰਦਰ ਸਿੰਘ ਟੋਨੀ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਜਸਮੇਲ ਸਿੰਘ ,ਬਲਜਿੰਦਰ ਸਿੰਘ,ਬਲਕਾਰ ਰਾਮ ਮਘਾਣੀਆਂ ,ਮਨਪ੍ਰੀਤ ਕੌਰ,ਵੀਰਪਾਲ ਕੌਰ,ਪਰਮਜੀਤ ਕੌਰ, ਅਮਨ ਬੀਰੋਕੇ,ਜਸਪ੍ਰੀਤ ਭੀਖੀ,ਅਮਨ ਫਰਮਾਹੀ,ਸਾਹਿਲ ਵਿਰਦੀ ਆਦਿ ਹਾਜਰ ਸਨ

Post a Comment

0 Comments