:ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਪਵਨ ਸੇਵਾ ਸਮਿਤੀ ਸਕੂਲ ਦਾ ਦਾ ਲਿਆ ਜਾਇਜ਼ਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਰਿਫਰੈਸ਼ਮੈਂਟ ਵੰਡੀ,

 :ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਪਵਨ ਸੇਵਾ ਸਮਿਤੀ ਸਕੂਲ ਦਾ ਦਾ ਲਿਆ ਜਾਇਜ਼ਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਰਿਫਰੈਸ਼ਮੈਂਟ ਵੰਡੀ, 


ਬਰਨਾਲਾ, 13 ਮਾਰਚ/ਕਰਨਪ੍ਰੀਤ ਕਰਨ 

-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਵੱਲੋਂ ਬੋਲਣ ਅਤੇ ਸੁਣਨ ਤੋਂ ਅਸਮਰੱਥ ਬੱਚਿਆਂ ਲਈ ਬਣੇ ਪਵਨ ਸੇਵਾ ਸਮਿਤੀ ਸਕੂਲ ਬਰਨਾਲਾ ਦਾ ਅੱਜ ਦੌਰਾ ਕੀਤਾ ਗਿਆ ਅਤੇ ਬੱਚਿਆਂ ਲਈ ਜਿੱਥੇ ਸਹੂਲਤਾਂ ਦਾ ਜਾਇਜ਼ਾ ਲਿਆ, ਉਥੇ ਸਟੇਸ਼ਨਰੀ ਅਤੇ ਰਿਫਰੈਸ਼ਮੈਂਟ ਵੰਡੀ।

     ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਮਾਤਾਂ ਦਾ ਦੌਰਾ ਕੀਤਾ ਅਤੇ ਬੱਚਿਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਬੇਹੱਦ ਸਿਰਜਨਾਤਮਕ ਪੇਂਟਿੰਗਜ਼ ਬਣਾਈਆਂ, ਜਿਸ ਦੀ ਡਿਪਟੀ ਕਮਿਸ਼ਨਰ ਵੱਲੋਂ ਸ਼ਲਾਘਾ ਕੀਤੀ ਗਈ।   ਇਸ ਮੌਕੇ ਸਕੂਲ ਪ੍ਰਿੰਸੀਪਲ ਦੀਪਤੀ ਸ਼ਰਮਾ ਨੇ ਦੱਸਿਆ ਕਿ ਸਕੂਲ ਵਿਚ ਪੜਦੇ ਸੁਣਨ ਅਤੇ ਬੋਲਣ ਤੋਂ ਅਸਮਰੱਥ ਬੱਚਿਆਂ ਨੂੰ ਇਸ਼ਾਰਿਆਂ ਦੀ ਭਾਸ਼ਾ (ਸਾਈਨ ਲੈਂਗੁਏਜ) ਰਾਹੀਂ ਪੜ੍ਹਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਸਕੂਲ ਵਿਚ 100 ਤੋਂ ਵੱਧ ਵਿਦਿਆਰਥੀ ਹਨ ਤੇ ਕਈ ਹੋਰ ਜ਼ਿਲਿ੍ਹਆਂ ਤੋਂ ਵਿਦਿਆਰਥੀ ਪੜਨ ਆਉਦੇ ਹਨ।ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਤੇਆਵਾਸਪ੍ਰੀਤ ਕੌਰ, ਸਮਿਤੀ ਦੇ ਅਹੁਦੇਦਾਰ ਰਾਜੂ ਗੈਂਸ ਕੰਪਨੀ ਤੇ ਸਕੂਲ ਸਟਾਫ ਹਾਜ਼ਰ ਸੀ।

Post a Comment

0 Comments