ਖੇਤੀਬਾੜੀ,ਕਿਸਾਨ ਭਲਾਈ ਵਿਭਾਗ ਆਤਮਾ ਸਕੀਮ ਬਲਾਕ ਬਰਨਾਲਾ ਵਲੋਂ ਪੀ ਏ ਯੂ ਲੁਧਿਆਣਾ ਵਿੱਖੇ ਕਿਸਾਨ ਮੇਲੇ ਦਾ ਇੱਕ ਰੋਜਾ ਦੌਰਾ ਕੀਤਾ

 ਖੇਤੀਬਾੜੀ,ਕਿਸਾਨ ਭਲਾਈ ਵਿਭਾਗ ਆਤਮਾ ਸਕੀਮ ਬਲਾਕ ਬਰਨਾਲਾ ਵਲੋਂ ਪੀ ਏ ਯੂ ਲੁਧਿਆਣਾ ਵਿੱਖੇ ਕਿਸਾਨ ਮੇਲੇ ਦਾ  ਇੱਕ ਰੋਜਾ ਦੌਰਾ ਕੀਤਾ 


ਬਰਨਾਲਾ/,24,ਮਾਰਚ/ਕਰਨਪ੍ਰੀਤ ਕਰਨ 

--ਮੁੱਖ ਖੇਤੀਬਾੜੀ ਅਫਸਰ, ਬਰਨਾਲਾ ਡਾ. ਜਗਦੀਸ਼ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਰਨਾਲਾ ਵਲੋਂ ਆਤਮਾ ਸਕੀਮ ਬਲਾਕ ਬਰਨਾਲਾ ਅਧੀਨ ਪੰਜਾਬ ਖੇਤੀਬਾੜੀ ਯੁਨਵਿਰਸਿਟੀ, ਲੁਧਿਆਣਾ ਵਿੱਖੇ ਕਿਸਾਨ ਮੇਲੇ ਅਤੇ ਇੱਕ ਰੋਜਾ ਅੰਤਰ ਜ਼ਿਲ੍ਹਾ ਪ੍ਰਭਾਵੀ ਦੌਰਾ ਕਰਵਾਇਆ ਗਿਆ। ਇਸ ਪ੍ਰਭਾਵੀ ਦੌਰੇ ਵਿੱਚ ਲਗਭਗ 50 ਅਗਾਂਹਵੱਧੂ ਕਿਸਾਨਾਂ ਨੇ ਮੇਲੇ ਵਿੱਚ ਵੱਖ-ਵੱਖ ਵਿਭਾਗਾਂ ਅਤੇ ਕੰਪਨੀਆਂ ਵਲੋਂ ਲਗਾਈਆਂ ਗਈਆਂ ਸਟਾਲਾਂ ਤੋਂ ਖੇਤੀਬਾੜੀ ਸਬੰਧੀ ਨਵੀਨਤਮ ਤਕਨੀਕਾਂ ਦਾ ਗਿਆਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਇਸ ਮੇਲੇ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਬਰਨਾਲਾ ਦਾ ਸਟਾਫ ਸ਼੍ਰੀਮਤੀ ਜਸਵੀਰ ਕੌਰ, ਬੀ.ਟੀ.ਐਮ., ਸ਼੍ਰੀ ਹਰਜਿੰਦਰ ਸਿੰਘ, ਏ.ਟੀ.ਐਮ, ਸ਼੍ਰੀ ਸੋਨੀ ਖਾਂ, ਏ.ਟੀ.ਐਮ ਅਤੇ ਸ਼੍ਰੀ ਸਿਮਰਜੀਤ ਸਿੰਘ, ਬੇਲਦਾਰ ਵੀ ਸ਼ਾਮਲ ਹੋਏ।

Post a Comment

0 Comments