*ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਰਜਿ: ਇਕਾਈ ਜਿਲਾ ਮੋਗਾ ਨੇ ਸ: ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਨੂੰ ਕੀਤਾ ਸਨਮਾਨਿਤ*

 *ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਰਜਿ: ਇਕਾਈ ਜਿਲਾ ਮੋਗਾ ਨੇ  ਸ: ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਨੂੰ ਕੀਤਾ ਸਨਮਾਨਿਤ*

*ਪ੍ਰਸ਼ਾਸਨ ਵਲੋਂ ਸੀਨੀਅਰ ਨਾਗਰਿਕਾਂ ਦੇ ਮਾਣ ਸਨਮਾਨ ਦਾ ਉਪਰਾਲਾ ਅਤਿ ਸ਼ਲਾਘਾਯੋਗ: ਕੈਪਟਨ ਬਿੱਕਰ ਸਿੰਘ*


ਮੋਗਾ : 10 ਮਾਰਚ  ਕੈਪਟਨ ਸੁਭਾਸ਼ ਚੰਦਰ ਸ਼ਰਮਾ ਸਾਬਕਾ ਸੈਨਿਕਾਂ ਦੇ ਮੁੱਖ ਸੰਗਠਨ ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਰਜਿ:  ਇਕਾਈ ਜਿਲਾ ਮੋਗਾ ਦੇ ਪ੍ਰਧਾਨ ਕੈਪਟਨ ਬਿੱਕਰ ਸਿੰਘ [ ਸੇਵਾਮੁਕਤ] ਨੇ ਪ੍ਰੈੱਸ ਵਾਰਤਾ ਦੌਰਾਨ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਸੀਨੀਅਰ ਨਾਗਰਿਕਾਂ ਨੂੰ ਕੰਮ ਕਾਜ ਲਈ ਅਕਸਰ ਦਫਤਰਾਂ ਵਿੱਚ ਜਾਣਾ ਪੈਂਦਾ ਹੈ ਪਰ ਲੰਬੀਆਂ ਲਾਈਨਾਂ ਕਾਰਨ ਮੁਸ਼ਕਿਲ ਨਾਲ ਵਾਰੀ ਆਉਂਦੀ ਸੀ। ਕਈ ਵਾਰ ਅਪਣਾ ਕੰਮ ਕਰਵਾਉਣ ਲਈ ਬਹੁਤ ਹੀ ਮੁਸ਼ਕਤ ਕਰਨੀ ਪੈਂਦੀ ਸੀ। ਪਰ  ਜਿਲਾ ਮੋਗਾ ਦੇ ਡਿਪਟੀ ਕਮਿਸ਼ਨਰ ਸ:  ਕੁਲਵੰਤ ਸਿੰਘ ਨੇ ਜਿਲੇ ਦੇ ਸਰਕਾਰੀ ਵਿਭਾਗਾਂ ਨੂੰ ਹੁਕਮ ਜਾਰੀ ਕੀਤਾ ਹੈ ਕਿ ਜਦੋਂ ਕੋਈ ਵੀ ਸੀਨੀਅਰ ਸਿਟੀਜਨ ਕੰਮ ਕਾਜ  ਲਈ ਆਪਦੇ ਦਫਤਰ ਵਿਖੇ ਪਹੁੰਚ ਕਰਦਾ ਹੈ ਤਾਂ ਉਸ ਨੂੰ  ਬਣਦਾ ਮਾਣ ਸਤਿਕਾਰ ਦਿੰਦੇ ਹੋਏ ਪਹਿਲ ਦੇ ਆਧਾਰ ਤੇ ਉਹਨਾਂ ਦੇ ਕੰਮ ਦਾ ਨਿਪਟਾਰਾ ਯਕੀਨੀ ਬਣਾਇਆ ਜਾਵੇ। ਕੈਪਟਨ ਬਿੱਕਰ ਸਿੰਘ ਨੇ ਕਿਹਾ ਪ੍ਰਸ਼ਾਸਨ ਵਲੋਂ  ਸੀਨੀਅਰ ਨਾਗਰਿਕਾਂ ਦੇ ਮਾਣ ਸਤਿਕਾਰ ਹਿਤ  ਲਈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਕਤ ਸੰਗਠਨ ਦੇ ਵਫਦ ਨੇ ਜਿਲਾ ਪ੍ਰਬੰਧਕੀ ਕੈਮਪਲੈਕਸ ਪਹੁੰਚ ਕੇ ਮਾਨਯੋਗ ਡਿਪਟੀ ਕਮਿਸ਼ਨਰ ਸ: ਕੁਲਵੰਤ ਸਿੰਘ ਆਈ ਏ ਐਸ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਉਹਨਾਂ ਨੂੰ  ਸਨਮਾਨਿਤ ਕੀਤਾ। ਇਸ ਮੋਕੇ ਕੈਪਟਨ := ਬਿੱਕਰ ਸਿੰਘ,ਬਲਵਿੰਦਰ ਸਿੰਘ,ਬਹਾਦਰ ਸਿੰਘ,ਨਿਰਮਲ ਸਿੰਘ,ਸੁਖਦੇਵ ਸਿੰਘ,ਸੂਬੇਦਾਰ ਮੇਜਰ:= ਤਰਸੇਮ ਸਿੰਘ, ਸਰਨਾਮ ਸਿੰਘ, ਸੂਬੇਦਾਰ ਕੇਵਲ ਮਸੀਹ ਆਦ ਹਾਜ਼ਰ ਸਨ।

Post a Comment

0 Comments