ਬੋਹਾ ਖੇਤਰ ਵਿਚ ਹੋਈ ਗੜੇਮਾਰੀ ਕਾਰਨ ਫਸਲਾਂ ਦਾ ਭਾਰੀ ਨੁਕਸਾਨ
ਬੋਹਾ 25 ਮਾਰਚ ਨਿਰੰਜਣ ਬੋਹਾ, ਬਲਦੇਵ ਕੱਕੜ
ਬੀਤੇ ਦਿਨ ਇਸ ਖੇਤਰ ਵਿਚ ਹੋਈ ਭਾਰੀ ਬਰਸਾਤ ਤੇ ਗੜੇਮਾਰੀ ਕਾਰਨ ਕਣਕ ਦੀ ਪੰਜਾਹ ਫੀਸਦੀ ਕਣਕ ਨੁਕਸਾਨੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਖੇਤਰ ਦੇ ਪਿੰਡ ਸੰਦਲੀ, ਫਰੀਦਕੇ, ਉਡਤ ਸੈਦੇਵਾਲਾ , ਮਲਕੋਂ, ਨੰਦਗੜ, ਬੋਹਾ ਸੇਰਖਾ ਵਾਲਾ , ਮੰਘਾਣੀਆ , ਅਚਾਣਕ ,ਸੇਦੇਵਾਲਾ ,ਰਿਉਂਦ ਕਲਾ, ਰਿਉਂਦ ਖੁਰਦ, ਗਾਮੀਵਾਲਾ ਲੱਖੀਵਾਲਾ ਤੇ ਮਲਕਪੁਰ ਭੀਮੜਾ ਆਦਿ ਪਿੰਡਾਂ ਵਿਚ ਪਏ ਜੋਰਦਾਰ ਮੀਹ ਤੇ ਗੜਿਆਂ ਕਾਰਨ ਪੱਕਣ ਤੇ ਆਈ ਕਣਕ ਦੀ ਫਸਲ ਪੂਰੀ ਤਰ੍ਹਾਂ ਧਰਤੀ ‘ਤੇ ਵਿਛਾ ਦਿੱਤੀ , ਜਿਸ ਕਾਰਨ ਖੇਤਰ ਦੇ ਕਿਸਾਨ ਬਹੁਤ ਨਿਰਾਸ਼ ਤੇ ਪ੍ਰੇਸ਼ਾਨ ਹਨ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਮੀਤ ਪ੍ਰਧਾਨ ਪ੍ਰਸ਼ੋਤਮ ਸਿੰਘ ਗਿੱਲ ਤੇ ਜਸਕਰਨ ਸਿੰਘ ਸੇਰਖਾਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਨੁਕਸਾਨੀ ਗਈ ਫਸਲ ਦੀ ਤੁਰੰਤ ਗਿਰਦਾਵਰੀ ਕਰਾ ਕੇ ਕਿਸਾਨਾ ਨੂੰ ਰਾਹਤ ਦਿੱਤੀ ਜਾਵੇ
0 Comments