ਮਹਿੰਗਾਈ ਨੇ ਮਿਹਨਤਕਸ ਲੋਕਾ ਦਾ ਜੀਵਨ ਜਿਊਣਾ ਦੁੱਭਰ ਕੀਤਾ : ਚੌਹਾਨ/ਉੱਡਤ
ਥੋਕ ਕਰਿਆਨਾ ਖਾਦ ਪੱਲੇਦਾਰ ਯੂਨੀਅਨ (ਏਟਕ ) ਸਰਦੂਲਗੜ੍ਹ ਦੀ ਅਹਿਮ ਮੀਟਿੰਗ
ਮਾਨਸਾ ਗੁਰਜੰਟ ਸਿੰਘ ਬਾਜੇਵਾਲੀਆ
ਸਥਾਨਿਕ ਸਰਕਾਰੀ ਸਕੂਲ ਦੇ ਖੇਡ ਗਰਾਉਡ ਵਿੱਖੇ ਥੋਕ ਕਰਿਆਨਾ ਖਾਦ ਪੱਲੇਦਾਰ ਯੂਨੀਅਨ ( ਏਟਕ) ਦੀ ਇੱਕ ਅਹਿਮ ਮੀਟਿੰਗ ਸਾਥੀ ਜਰਨੈਲ ਸਿੰਘ ਸਰਦੂਲਗੜ੍ਹ ਤੇ ਨਾਇਬ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਜੱਥੇਬੰਦੀ ਦੀ ਮੈਬਰਸਿਪ , ਮਜਦੂਰ ਦਿਵਸ ਮਨਾਉਣ ਤੇ ਜੱਥੇਬੰਦਕ ਆਦਿ ਅਜੰਡਿਆ ਤੇ ਵਿਚਾਰ ਚਰਚਾ ਕੀਤੀ ਗਈ ।
ਇਸ ਮੌਕੇ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ ਤੇ ਏਟਕ ਦੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਕੇਦਰ ਦੀ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਸਦਕਾ ਅੱਜ ਮਹਿੰਗਾਈ ਆਪਣੇ ਚਰਮਸੀਮਾ ਤੇ ਪੁੱਜ ਚੁੱਕੀ ਹੈ ਤੇ ਮਹਿੰਗਾਈ ਨੇ ਕਿਰਤੀ ਵਰਗ ਦਾ ਜੀਵਨ ਜਿਊਣਾ ਦੁੱਭਰ ਕੀਤਾ ਹੋਇਆ ਹੈ । ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਨੇ ਆਪਣੇ 9 ਸਾਲਾ ਦੇ ਕਾਰਜਕਾਲ ਦੌਰਾਨ ਕਾਰਪੋਰੇਟ ਘਰਾਣਿਆਂ ਨੂੰ ਮਾਲੋਮਾਲ ਕੀਤਾ ਤੇ ਕਿਰਤੀ ਵਰਗ ਨੂੰ ਲਤਾੜਿਆ । ਉਨ੍ਹਾਂ ਕਿਹਾ ਕਿ ਗਰੀਬੀ ਤੇ ਅਮੀਰੀ ਵਿਚਲੀ ਖਾਹੀ ਏਨੀ ਡੂੰਘੀ ਹੋ ਚੁੱਕੀ ਹੈ ਕਿ ਦੇਸ ਵਿੱਚ ਦੌਲਤ ਦੇ 73 ਪ੍ਰਤੀਸਤ ਹਿੱਸੇ ਤੇ ਇੱਕ ਪ੍ਰਤੀਸਤ ਲੋਕਾ ਦਾ ਕਬਜਾ ਹੋ ਚੁੱਕਾ ਹੈ ।
ਇਸ ਮੌਕੇ ਤੇ ਸੰਬੋਧਨ ਕਰਦਿਆ ਏਟਕ ਦੇ ਆਗੂ ਸਾਥੀ ਪੂਰਨ ਸਿੰਘ ਸਰਦੂਲਗੜ੍ਹ ਨੇ ਕਿਹਾ ਮਜਦੂਰ ਦਾ ਇਤਿਹਾਸਕ ਦਿਨ ਮਈ ਪੂਰੇ ਇਨਕਲਾਬੀ ਜੋਸੋਖਰੋਸ ਨਾਲ ਮਨਾਇਆ ਜਾਵੇਗਾ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਨਾਇਬ ਸਿੰਘ ਸਰਦੂਲਗੜ੍ਹ , ਗੁਰਮੇਲ ਸਿੰਘ , ਬਿੱਲੂ ਸਿੰਘ, ਰਾਜ ਸਿੰਘ ,ਲਾਭ ਸਿੰਘ , ਜਨਕ ਸਿੰਘ ਸਰਦੂਲਗੜ੍ਹ ਤੇ ਪ੍ਰਿਤਪਾਲ ਸਿੰਘ ਆਦਿ ਵੀ ਹਾਜਰ ਸਨ ।
0 Comments